ਹਿਸਾਬ ਨਾਲ ਪੀਣਾ
ਭੜਕ ਭੜਕ ਉਹ ਬੜਕੀ
ਬੜਕ ਬੜਕ ਉਹ ਹੋਰ ਭੜਕੀ
ਉਸ ਦੇ ਵਰਜਿਆਂ ਮੈਂ ਆਇਆ ਨਾ ਬਾਜ
ਮਨ ਮਰਜ਼ੀ ਕਰ ਕਰਦਾ ਰਿਹਾ ਆਪਣਾ ਕਾਜ
ਅੱਜ ਦੀ ਕਰਤੂਤ ਮੇਰੀ ਦੇਖ ਉਹ ਭੜਕ ਆਈ
ਬਹਾਨਾ ਨਾ ਕੋਈ ਸਰਾ ਸਰ ਮੇਰੀ ਗਲਤੀ ਭਾਈ
ਢੱਕਣ ਖੋਲ ਬੋਤਲ ਤੋਂ ਮੈਂ ਹਾੜਾ ਇੱਕ ਲਾਇਆ
ਪੀਂਦੇਂ ਨੂੰ ਵੇਖ ਗੁੱਸਾ ਉਸ ਖ਼ਾਸਾ ਖਾਇਆ
ਕਹੇ ਪਚੇ ਨਾ ਕਿਓਂ ਪੀ ਮਰਨ ਤੇ ਤੂੰ ਆਇਆ
ਹਿਸਾਬ ਦੀ ਨਾ ਪੀਂਏਂ ਪੀ ਹੋਵੇਂ ਸ਼ਰਾਬੀ
ਬੇਹੂਦਾ ਬੋਲੇਂ ਝੱਲ ਖਿਲਾਰੇਂ ਕਰੇਂ ਖਰਾਬੀ
ਤਮਾਸ਼ਾ ਬਣੇ ਮਹਿਫ਼ਲ ਵਿੱਚ ਲੋਕ ਅੜੌਂਣ ਤੇਰੀ ਖਿੱਲੀ
ਸ਼ਰਮ ਨਾਲ ਪਾਣੀ ਪਾਣੀ ਮੈਂ ਇਜੱਤ ਤੇਰੀ ਸੁਆ ਮਿਲੀ
ਅੱਜ ਤਾਂ ਹੱਦ ਤੂੰ ਕੀਤੀ ਹੋਈ ਮੇਰੇ ਜੇਰੇ ਤੋਂ ਬਾਹਰ
ਬੇਲਣ ਉਸ ਫੜਿਆ ਸਾਨੂੰ ਉਸ ਦਿਤੀ ਉਹ ਮਾਰ
ਖਿੰਡ ਪੁੰਡ ਹੋਇਆ ਨਸ਼ਾ ਛਿੱਲ ਉਸ ਐਸੀ ਲਾਹੀ
ਅੱਜ ਵੀ ਦੁੱਖਣ ਅੰਗ ਸੱਟ ਜਿੱਥੇ ਅਸੀਂ ਖਾਈ
ਕੰਨੀਂ ਹੱਥ ਲਾਇਆ ਅੱਗੋਂ ਦਾਰੂ ਹਿਸਾਬ ਨਾਲ ਪੀਣਾ
ਭੜਕੇ ਨਾ ਬੜਕੇ ਨਾ ਸੌਖਾ ਹੋ ਜਾਏ ਸਾਡਾ ਜੀਣਾ
,,,,
हिसाब नाल पीना
भड़क भड़क ओह बड़की
बड़क बड़क ओह होर भड़की
उस दे वर्जिआ मैं आया ना बाज
मन मर्जी कर करदा रिहा अपना काज
आज दी करतूत वेख ओह भड़क आई
बहाना ना कोई सरा सार मेरी गलती भाई
ढकन खोल बोतल तों हाड़ा मैं इक लाया
पींदे नू वेख गुस्सा उस खासा खाया
कहे पचे ना क्यों मरन ते तूं आया
हिसाब दी ना पिएं पी होए शराबी
बेहूदा बोलें झल खिलारेन करे खराबी
तमाशा बने महफिल विच लोक तेरी औरौण खिली
शर्म नाल मैं पानी पानी इज्जत तेरी सुहा मिली
आज तन तू हद पार किती मेरे जेरे तों बाहर
बलन उस फारिया देती ओह सानू मार
खंड पिंड होया नशा छिल उस मेरी लाही
आज वी अंग दुखे सट जीथे असीन खाई
कनी हथ लाया अगों हिसाब नाल दारू पीना
भड़के ना बढ़के ना सोखा हो जाए साडा जीना
No comments:
Post a Comment