Thursday, December 26, 2024

ਲੱਧ ਜਾਏਂਗਾ ਤੂੰ p4

      ਲੱਧ ਜਾਏਂਗਾ ਤੂੰ


ਲੱਧ ਗਏ ਇੱਥੋਂ ਪੀਰ ਪੈਗੰਬਰ ਲੱਧ ਜਾਏਂਗਾ ਤੂੰ

ਜਿਸ ਵਾਰੀ ਆਈ ਉਸ ਜਾਣਾ ਸਮਝ ਨਾ ਆਏ ਤੈਂਨੂੰ

ਇਹ ਤੇਰਾ ਨਹੀਂ ਸਦਾ ਲਈ ਬਸੇਰਾ

ਚੰਦ ਦਿਨਾਂ ਦਾ ਤੇਰਾ ਇੱਥੇ ਫੇਰਾ

ਫਿਰ ਵੀ ਤੂੰ ਪੈਸੇ ਲਈ ਮਾਰੇਂ ਤੇ ਮਰੇਂ

ਈਰਖਾਂ ਵਿੱਚ ਜੱਗ ਤੋਂ ਜਲੇਂ

ਹਵਸ ਵਿੱਚ ਕੋਟ ਪਾਪ ਤੂੰ ਕਰੇਂ

ਫਸਿਆ ਤੂੰ ਮੋਹ ਮਾਇਆ ਦੇ ਜਾਲ

ਭੁੱਲਿਆ ਨਹੀਂ ਜਾਣਾ ਕੁੱਛ ਵੀ ਨਾਲ

ਜਦ ਲਿਆ ਚਿਤਰ ਗੁਪਤ ਨੇ ਹਿਸਾਬ

ਕੀ ਕਰ ਆਇਆ ਕੀ ਦੇਵੇਂਗਾ ਜਬਾਬ

ਯਾਰ  ਤੂੰ ਰਾਜ਼ੀ ਨਾ ਰੱਖਿਆ

ਨਾਮ ਨਾ ਤੂੰ ਉਸ ਦਾ ਜਪਿਆ

ਖ਼ਬਰ ਨਾ ਤੈਂਨੂੰ ਕਿਸ ਲਈ ਜੱਗ ਵਿੱਚ ਤੂੰ ਆਇਆ

ਕਰਤਾਰ ਨੂੰ ਯਾਦ ਨਹੀਂ ਕੀਤਾ ਨਾ  ਧਿਆਇਆ

ਇਸ ਬਾਰ ਸ਼ਾਇਦ ਹੋ ਗਈ ਦੇਰ

ਮਹਿਰ ਅਗਰ ਪਈ ਯਾਦ ਰੱਖੀਂ ਅਗਲੀ ਫੇਰ





No comments:

Post a Comment