Tuesday, December 3, 2024

ਵਿਸ਼ਵਾਸ ਨਾਲ ਅਰਦਾਸ p4

         ਵਿਸ਼ਵਾਸ ਨਾਲ ਅਰਦਾਸ


ਰੁਲ ਗਏ ਔਬੜ ਰਾਹੀਂ ਤੇਰਾ ਹੀ ਰਾਹ ਲੱਭਦੇ

ਆਪਣਾ ਘਰ ਵੀ ਭੁੱਲੇ ਤੇਰਾ ਹੀ ਦਰ ਲੱਭਦੇ

ਸਾਡੀਆਂ ਗਲਤੀਆਂ ਸਾਨੂੰ ਵਿਖਾ ਦੇ

ਫੇਰ ਨਾ ਕਹੀਂ ਅਸੀਂ ਗੁਸਤਾਖ ਨਿਕਲੇ

ਨੇਕ ਕੰਮ ਆਪ ਕਰਾ ਦੇ

ਫੇਰ ਨਾ ਕਹੀਂ ਅਸੀਂ ਕੂਕਰਮੇ ਨਿਕਲੇ

 ਸੱਚਾ ਸੌਦਾ ਸਾਨੂੰ ਕਰਾ ਦੇ

ਫੇਰ ਨਾ ਕਹੀਂ ਅਸੀਂ ਬੇਈਮਾਨ ਨਿਕਲੇ

ਦੁਨਿਆਂ ਦੇ ਦੁੱਖ ਦਾ ਅਹਿਸਾਸ ਕਰਾ ਦੇ

ਫੇਰ ਨਾ ਕਹੀਂ ਅਸੀਂ ਬੇਰਹਿਮ ਨਿਕਲੇ

ਨਾਮ ਦੀ ਖੈਰ ਝੋਲੀ ਪਾਏ ਦੇ

ਫੇਰ ਨਾ ਕਹੀਂ ਜਪਿਆ ਨਹੀਂ

ਮੁਖ ਦਵਾਰ ਸਾਨੂੰ ਵਿਖਾ ਦੇ

ਫੇਰ ਨਾ ਕਹੀਂ ਅਸੀਂ ਮਨਮੁਖ ਨਿਕਲੇ

ਘਰ ਤੇਰੇ ਸੱਭ ਕੁੱਛ ਜਿਸ ਭਾਵੇਂ ਤੂੰ ਦੇਵੇਂ

ਵਿਸ਼ਵਾਸ ਨਾਲ ਅਰਦਾਸ ਕਰਨ ਅਸੀਂ ਨਿਕਲੇ






No comments:

Post a Comment