ਨਦਰ ਪਈ ਤੇ ਮਿਲੂ
ਪ੍ਰਵਾਹ ਨਾ ਜੱਗ ਦੀ ਕਰਾਂ ਕਰਾਂ ਆਪਣਾ ਉੱਲੂ ਸਿੱਧਾ
ਉੱਲੂ ਸਿੱਧਾ ਕਰ ਖੁਸ਼ਿਆਂ ਚੜਨ ਪਾਂਵਾਂ ਮੈਂ ਗਿਧਾ
ਪੱਬ ਚੁਕ ਗੇੜਾ ਦੇਂਵਾਂ ਵੇਹੜਾ ਪੁਟ ਸਾਰਾ ਮੈਂ ਮਿਧਾਂ
ਸਖ਼ਤ ਮਹਿਨਤ ਸਾਨੂੰ ਕਰਨੀ ਨਾ ਆਈ
ਠੱਗੀ ਠੋਰੀ ਲਾ ਕੀਤੀ ਕਮਾਈ
ਦੋਸਤੀ ਲਾਈ ਮਤਲੱਬ ਆਪਣਾ ਕੱਢਿਆ
ਫਸੇ ਯਾਰ ਨੂੰ ਅੱਧ ਵਾਟੇ ਛੱਡਿਆ
ਪਿਆਰ ਤੂੰ ਸੱਚੇ ਦਿਲੋਂ ਕਿਸੇ ਨੂੰ ਨਾ ਕੀਤਾ
ਹਵਸ ਪੂਰੀ ਕੀਤੀ ਪਿਆਰ ਦਾ ਫੈਦਾ ਲੀਤਾ
ਜੁਲਮ ਕੀਤੇ ਕਿਸੇ ਤੇ ਤਰਸ ਨਾ ਖਾਇਆ
ਆਪਣੇ ਤੋਂ ਮਾੜੇ ਤੇ ਰੋਬ ਜਮਾਇਆ
ਪਾਪ ਕਰਦਿਆਂ ਤੈਂਨੂੰ ਸ਼ਰਮ ਨਾ ਆਈ
ਕਿਸ ਮੂੰਹੋਂ ਉਸ ਤੋਂ ਮਾਫ਼ੀ ਮੰਗੇਂ ਭਾਈ
ਮਨ ਵਿੱਚ ਨਹੀਂ ਸ਼ਰਧਾ ਸਰਬ ਸਮਾਏ ਨੂੰ ਜਾਣੇ ਦੂਰ
ਝੂੱਠੀ ਤੇਰੀ ਭਗਤੀ ਅਰਦਾਸ ਤੇਰੀ ਨਹੀਂ ਹੋਣੀ ਮਨਜ਼ੂਰ
ਇਸ ਫੇਰੀ ਦਾ ਲਾਹਾ ਨਾ ਲਿਤਾ ਜੂਨ ਬੇਅਰਥ ਗਵਾਈ
ਨਦਰ ਪਈ ਸ਼ਾਇਦ ਮਿਲੂ ਫਿਰ ਚੌਰਾਸੀ ਚੱਕਰ ਦੀ ਵਾਰੀ ਆਈ
No comments:
Post a Comment