ਤੋਹਫਾ਼ ਖੁਦਾਈ ਦਾ
ਪਿਆਰ ਜਿਥੋਂ ਜਿਸ ਨਾਲ ਜਾਗੇ
ਉਸ ਪਿਆਰੀ ਤੇ ਵਾਰੀ ਵਾਰੀ ਜਾਈ ਦਾ
ਨਜ਼ਰਾਂ ਤੋਂ ਬਚਾ ਕੇ ਰੱਖੀਏ
ਪਿਆਰ ਜੱਗ ਨੂੰ ਨਹੀਂ ਸੁਣਾਈ ਦਾ
ਪਿਆਰ ਵਿੱਚ ਦਿਲ ਦੁਖੇ
ਉਹ ਦਰਦ ਸੀਨੇ ਵਿੱਚ ਛੁਪਾਈ ਦਾ
ਖ਼ੁਸ਼ ਰੱਖੀਏ ਆਪਣੇ ਪਿਆਰ ਨੂੰ
ਰੁੱਖਾ ਰੁੱਖ ਰੱਖ ਨਹੀਂ ਤੜਫਾਈ ਦਾ
ਦਰਿਆ ਦਿਲ ਬਣ ਦਿਖਾਈਏ
ਪਿਆਰ ਨੂੰ ਨਹੀਂ ਤਰਸਾਈ ਦਾ
ਇੱਕ ਪਿਆਰ ਦਾ ਹੀ ਹੋ ਰਹਿਏ
ਇਧਰ ਉਧਰ ਨਹੀਂ ਪਿਆਰ ਵਿੱਚ ਜਾਈ ਦਾ
ਨਰਾਜ਼ ਕਿਸੇ ਵਜਾ ਪਿਆਰ ਹੋਵੇ
ਮਾਫ਼ੀ ਮੰਗ ਉਸ ਪਿਆਰ ਨੂੰ ਮੰਨਾਈ ਦਾ
ਲੌਣਾ ਸੌਖਾ ਤੋੜ ਲੌਣਾ ਔਖਾ
ਸਿਰ ਧਰ ਤਲੀ ਪਿਆਰ ਗਲੀ ਜਾਈ ਦਾ
ਗਵਾ ਆਪ ਨੂੰ ਪਿਆਰ ਵਿੱਚ
ਦਿਲ ਤੇ ਛੁਰੀ ਨਾਲ ਨਾਂ ਪਿਆਰ ਦਾ ਲਿਖਾਈ ਦਾ
ਅੱਧ ਵਾਟੇ ਨਾ ਬਾਂਹ ਛੱਡੀਏ
ਪਿਆਰ ਅਖੀਰੀ ਦਮ ਤਕ ਨਿਭਾਈ ਦਾ
ਕਿਸਮਤ ਚੰਗੀ ਨੂੰ ਸੱਚਾ ਪਿਆਰ ਮਿਲੇ
ਪਿਆਰ ਵਧਿਆ ਤੋਹਫਾ਼ ਖੁਦਾਈ ਦਾ
ਮੱਥੇ ਮੇਰੇ ਚੰਗੀ ਲਿਖੀ ਸੱਚਾ ਪਿਆਰ ਮਿਲਿਆ
ਸੱਚਾ ਬਿਆਂ ਦਿਲੋਂ ਇਹ ਜੱਸੇ ਸ਼ੌਦਾਈ ਦਾ
,,,,
तोहफा खुदाई दा
प्यार जीथीं थी तों जिस नाक मिले
उस प्यारी ते वारी वारी जाईदा
नजरा तों बचा के रखिए
प्यार जग नू नहीं सुनाईदा
प्यार विच दिल दुखे
उस देख नू सीने विच छुपाईदा
खुश रखिए अपने प्यार नू
रूखा रुख रख नहीं तरफाईदा
दरिया दिल बन दिखा
प्यार नू नहीं तरसाईदा
इक प्यार दा ही ही के रहिए
इधर उधर नहीं प्यार विच जाईदा
नाराज़ किसे वजह प्यार होवे
माफी मांग उसे मनाईदा
लोना सोखा तौर लोना ओखा
सिर धर तली प्यार दी गली जाईदा
गवा आप नू प्यार विच
दिल ते छुरी नाल ना प्यार दा लिखाईदा
अध वाटअ ना बाह छड़ीए
प्यार आखरी दम तक निभाईदा
No comments:
Post a Comment