Thursday, December 26, 2024

ਇਸ਼ਕ ਆਕਾਰ ਦਾ ਆਧਾਰ p4

    ਇਸ਼ਕ ਆਕਾਰ ਦਾ ਆਧਾਰ


ਇਸ਼ਕ ਆਜ਼ਾਦ ਪਰਿੰਦਾ ਲੰਘੇ ਦਿਵਾਰ ਤੇ ਦਵਾਰ

ਦੁਨਿਆਂ ਰੋਕ ਨਾ ਸਕੇ ਜਿਨ੍ਹਾਂ ਦਿਲ ਸੱਚਾ ਪਿਆਰ

ਜਾਤ ਪਾਤ ਇਸ਼ਕ ਨਾ ਮੰਨੇ ਕਰੇ ਨਾ ਧਰਮ ਦਾ ਵਿਚਾਰ

ਇਸ਼ਕ ਉਨ੍ਹਾਂ ਦੇ ਹਿੱਸੇ ਜਿਨ੍ਹਾਂ ਲਿਖਾਏ ਚੰਗੇ ਕਰਮ

ਜਾਨ ਦੇਣ ਇੱਕ ਦੂਜੇ ਲਈ ਇੱਕ ਦੂਜੇ ਲਈ ਮਰਨ

ਸੱਚਾ ਆਸ਼ਕ ਦਿਲ ਜਿੱਥੇ ਲਾਏ

ਮਰ ਜਾਏ ਲੱਗੀ ਤੋੜ ਨਿਭਾਏ

ਇਸ਼ਕ ਉਨ੍ਹਾਂ ਦਾ ਰਬ ਆਸ਼ਕ ਲਈ ਨਹੀਂ ਕੋਈ ਦੂਜਾ

ਇਸ਼ਕ ਉਨ੍ਹਾਂ ਦਾ ਸਾਹ ਤੇ ਜਾਨ ਇਸ਼ਕ ਹੀ ਉਨ੍ਹਾਂ ਦੀ ਪੂਜਾ

ਇਸ਼ਕ ਵਿੱਚ ਜੀਣਾ ਇਸ਼ਕ ਵਿੱਚ ਮਰਨਾ ਇਸ਼ਕ ਆਕਾਰ ਦਾ ਆਧਾਰ

ਰਚਨਾ ਉਸ ਆਪ ਤੋਂ ਉਪਾਈ ਕਰੇ ਆਪਣੀ ਰਚਨਾ ਨਾਲ ਪਿਆਰ

ਦਾਤਾਰ ਦੀ ਦੇਨ ਚੋਂ ਇਸ਼ਕ ਸੱਭ ਤੋਂ ਵੱਡਾ ਵਰਦਾਨ

ਇਸ਼ਕ ਕਰੇ ਮੋਖ਼ਸ਼ ਪਾਏ ਸੱਚ ਇਹ ਤੂੰ ਜਾਣ

ਕਰ ਇਸ਼ਕ ਕਿਸੇ ਤੇ ਮਰ ਜਾ

ਇਹ ਜੂਨ ਆਪਣੀ ਲੇਖੇ  ਲੈ ਲਾ



No comments:

Post a Comment