Sunday, January 12, 2025

ਬੁਝੇ ਲੱਗੀ ਪਿਆਸ p4

        ਬੁਝੇ ਲੱਗੀ ਪਿਆਸ


ਨਜ਼ਰ ਮੇਰੀ ਮੈਂ ਕਾਬੂ ਕਰ ਨਾ ਸਕਾਂ

ਇਧਰ ਓਧਰ ਘੁੰਮੇ ਦਸੋ ਮੈਂ ਕੀ ਕਰਾਂ

ਫੁੱਲ ਦੇਖ ਉਹ ਖਿਲ ਖਿਲ ਜਾਏ

ਫਲ ਖਾਣ ਨੂੰ ਮਨ ਲਲਚਾਏ

ਹਸਮੁਖ ਚੇਹਰਾ ਦੇਰ ਤੱਕ ਨਿਹਾਰੇ

ਸੋਹਣੀ ਸੂਰਤ ਤੇ ਆਏ ਜਿੰਦ ਵਾਰੇ 

ਸੁਰੀਲੀ ਸੁਣ ਉਸ ਦੀ ਆਵਾਜ਼

ਕੰਨੀ ਸੰਗੀਤ ਸੁਣਾ ਸੁਣਾ ਵਜਦੇ ਸਾਜ਼

ਬਦਨ ਉਸ ਦੇ ਤੋਂ ਚਮੇਲੀ ਸੁਗੰਧ ਆਏ

ਸੁੰਘ ਕੇ ਉਹ ਮੇਰਾ ਮਨ ਨਸ਼ਆਏ

ਤਕਣੀ ਉਸ ਦੀ ਤੀਰ ਹੈ ਛੱਡਦੀ

ਸੀਨਾ ਪਾਰ ਕਰ ਦਿਲ ਸਾਡਾ ਕੱਜਦੀ

ਉਸ ਬਿਨ ਜੀ ਨਾ ਸਕਾਂ ਉਸ ਲਈ ਮਰਾਂ

ਬਾਹੀਂ ਜਕੜ ਘੁਟ ਪਿਆਰ ਕਰਾਂ

ਪਾ ਨਾ ਸਕਾਂ ਉਸ ਨੂੰ ਮੈਂ ਹੌਕੇ ਭਰਾਂ

ਮਿਲਣ ਹੋਏ ਇੱਕ ਦਿਨ ਬੁਝੇ ਲੱਗੀ ਪਿਆਸ

ਬੇਨਤੀ ਮੰਨਜੂਰ ਮਨਸ਼ਾ ਪੂਰੀ ਜੱਸਾ ਰੱਖੇ ਆਸ



No comments:

Post a Comment