Friday, January 10, 2025

ਖਾਸ ਖ਼ਵਾਇਸ਼ p4

        ਖਾਸ ਖ਼ਵਾਇਸ਼


ਬੂੱਢਾ ਦਿਲ ਧੜਕੇ ਇੱਕ ਜਵਾਨ ਲਈ

ਧੜਕਨ ਉਹ ਤੇਜ਼ ਜਾਏ ਨਾ ਸਈ

ਉਹ ਅਨਜਾਨ ਕਿ ਮੈਂ ਉਸ ਤੇ ਮਰਾਂ

ਸਮਝੇ ਨਾ ਉਸ ਨੂੰ ਪਿਆਰ   ਮੈਂ ਕਰਾਂ

ਪਿਆਰ ਆਪਣਾ ਜ਼ਾਹਰ ਕਰ ਨਾ ਸਕਾਂ

ਠਰਕੀ ਬੁੱਢਾ ਜੱਗ ਕਹੂੰ ਮੇਂ ਅੰਦਰੋਂ ਡਰਾਂ

ਬਿਨ ਉਸ ਪਾਏ ਰਹਾ ਨਾ ਜਾਏ

ਕਿਵੇਂ ਕਹਾਂ  ਮੂੰਹੋਂ ਕਹਾ ਨਾ ਜਾਏ

ਦਿਲ ਬਾਗੀ ਉਸ ਤੇ ਆਇਆ ਮੇਰੇ ਨਹੀਂ ਕਾਬੂ

ਉਸ ਦੀ ਅੱਖ ਦੀ ਤਕਣੀ ਕੀਤਾ ਸਾਡੇ ਤੇ ਜਾਦੂ

ਚਮੇਲੀ ਉਸ ਦੇ ਬਦਨ ਦੀ ਖ਼ੁਸ਼ਬੂ ਮਨ ਨੂੰ ਭਾਵੇ

ਨਿਹਾਰ ਕੇ ਹਸਮੁਖ ਗੋਰਾ ਚੇਹਰਾ ਰੂਹ ਖਿਲ ਜਾਏ

ਮਿਲਣ ਹੋਏ ਸਾਡਾ ਇੱਕ ਬਾਰ ਮੇਰੀ ਖ਼ਵਾਇਸ਼ ਹੈ ਖਾਸ

ਪਾਕ ਮੇਰਾ ਪਿਆਰ ਮਿਲਾਏ ਰਬ ਮੇਰੀ ਸੱਚੀ ਅਰਦਾਸ


No comments:

Post a Comment