ਦੋਹਰੀ ਗੱਠ ਤੰਬੇ
ਬੈਠੇ ਬਿਠਾਏ ਐਂਵੇਂ ਲੈ ਲਿਆ ਪੰਗਾ
ਉਸ ਪੰਗੇ ਬਾਜੋਂ ਮੈਂ ਹੋਇਆ ਨੰਗਾ
ਸਾਰੀ ਉਮਰ ਲਾ ਜੋ ਸ਼ਵੀ ਸੀ ਬਣਾਈ
ਧੌਲੀ ਦਾੜੀ ਹੋ ਉਹ ਮਿੱਟੀ ਵਿੱਚ ਮਿਲਾਈ
ਦੋਸਤ ਦੇ ਜਸ਼ਨ ਲਈ ਮੈਂ ਸਜਿਆ ਧੱਜਿਆ
ਤੇੜ ਕਹਿਰੀ ਗੱਠ ਦਾ ਤੰਬਾ ਪੱਗ ਤੁਰਲਾ ਛੱਡਿਆ
ਸ਼ੀਸ਼ੇ ਵੇਖ ਟੌਰ ਦੇ ਕੱਢੇ ਵੱਟ
ਮਜਨੂੰ ਤੋਂ ਨਾ ਸਮਝਾਂ ਆਪ ਨੂੰ ਘੱਟ
ਵਧਿਆ ਦਾਰੂ ਪੀ ਅੱਖ ਨਸ਼ਆਈ
ਬਿਲੀਓਂ ਬਣ ਸ਼ੇਰ ਹਿੰਮਤ ਪਾਈ
ਇਸ਼ਕ ਸਵਾਰ ਹੋਇਆ ਅੰਦਰੋਂ ਰਾਂਝਾ ਜਗਿਆ
ਪਟਾਈਏ ਕੋਈ ਸੁੰਦਰੀ ਮਨ ਵਿੱਚ ਤੱਕਿਆ
ਸ਼ਿਕਾਰੀ ਨਜ਼ਰ ਘੁਮਾ ਲੱਭਿਆ ਸੋਹਣਾ ਚੇਹਰਾ
ਜਾ ਕੰਨ ਬੋਲਿਆ ਤੇਰੇ ਤੇ ਦਿਲ ਆਇਆ ਮੇਰਾ
ਅੱਛਾ ਕਹਿ ਉਹ ਹਸੀ
ਚਿਤ ਆਈ ਇਹ ਫਸੀ
ਅੱਖਾਂ ਵਿੱਚ ਅੱਖਾਂ ਪਾ ਮੂਹਰੇ ਹੋ ਗਈ ਖੜ
ਖ਼ੁਸ਼ ਮੈਂ ਹੋਇਆ ਉਸ ਤੰਬਾ ਮੇਰਾ ਲਿਆ ਫੜ
ਇੱਕ ਝੱਟਕੇ ਉਸ ਤੰਬਾ ਮੇਰਾ ਦਿਤਾ ਲਾਹ
ਭਰੀ ਮਹਿਫ਼ਲ ਮੈਂ ਹੋਇਆ ਅਲਫ਼ ਨੰਗਾ
ਸ਼ਰਮ ਆਈ ਬਿਨ ਪਿੱਛੇ ਦੇਖੇ ਉੱਥੋਂ ਲਿਆ ਨਸ
ਗਾਹੋਂ ਤੰਬੇ ਨੂੰ ਦੋਹਰੀ ਗੱਠ ਲੌਣੀ ਸੌਂਹ ਖਾਈ ਜਸ
No comments:
Post a Comment