ਜੱਸਾ ਕਰੇ ਮਨਤ
ਰਬ ਜਦ ਬਣਾਇਆ ਤੈਂਨੂੰ
ਬਣਾਇਆ ਮੇਰਾ ਖਿਆਲ ਰੱਖ ਕੇ
ਬਣੀ ਤੂੰ ਮੇਰੇ ਲਈ
ਜਾਂਵਾਂ ਮੈਂ ਤੇਰੇ ਸਦਕੇ
ਮੁੱਖ ਤੇਰਾ ਨਿਹਾਰ ਕੇ
ਹੱਦ ਦੀ ਖੁਸ਼ੀ ਮੈਂ ਪਾਂਵਾਂ
ਹੱਸਮੁਖ ਚੇਹਰਾ ਤੇਰਾ
ਮੈਂ ਵਾਰੀ ਵਾਰੀ ਜਾਂਵਾਂ
ਸੰਗਮਰਮਰ ਦਾ ਬਦਨ ਤੇਰਾ
ਦੁੱਧ ਤੋਂ ਚਿੱਟਾ ਰੰਗ
ਬਾਂਹਾਂ ਮੇਰਿਆਂ ਉਤਾਵਲਿਆਂ
ਜੱਫੀ ਘੁੱਟਾਂ ਦਿਲ ਉਠੇ ਮੰਗ
ਬੋਲ ਤੇਰੇ ਸੁਣਨ ਲਈ
ਕੰਨ ਮੇਰੇ ਤਰਸਨ
ਅੱਖਾਂ ਤੱਕ ਬਲਿਹਾਰਿਆਂ
ਜਦੋਂ ਹੋਣ ਤੇਰੇ ਦਰਸ਼ਨ
ਕੋਲ ਬਹਿ ਰੂਹ ਹੋਏ ਨਿਹਾਲ
ਦੱਸਾਂ ਕੀ ਮੈਂ ਦਿਲ ਦਾ ਹਾਲ
ਤੇਰੇ ਬਿਨ ਜੀਣਾ ਨਹੀਂ ਜੀਣਾ ਕੋਈ ਮੇਰਾ
ਹੋਰ ਕੋਈ ਚਾਹ ਨਾ ਕਰਾਂ ਇੰਤਜ਼ਾਰ ਤੇਰਾ
ਕਦੋਂ ਹੋਊ ਮਿਲਣ ਬੁਝੇ ਸਾਡੀ ਪਿਆਸ
ਜੱਸਾ ਕਰੇ ਮਨਤ ਰੱਖੇ ਮਿਲਣ ਦੀ ਪੂਰੀ ਆਸ
No comments:
Post a Comment