ਮਨਸ਼ਾ ਹੋਏਗੀ ਪੂਰੀ
ਸਿਰਫ਼ ਇੱਕ ਮਨ ਦੀ ਮਨਸ਼ਾ ਹੈ ਅਧੂਰੀ
ਜਿੰਦ ਲੇਖੇ ਲੱਗੂ ਜੇ ਹੋ ਜਾਏ ਉਹ ਪੂਰੀ
ਦਿਲ ਦੁਖੇ ਰੂਹ ਉਨ੍ਹਾਂ ਲਈ ਪਿਆਸੀ
ਚੰਗਾ ਨਾ ਲੱਗੇ ਕੁੱਛ ਛਾਈ ਮੂੰਹ ਉਦਾਸੀ
ਕੋਸਾਂ ਕਿਸਮਤ ਨੂੰ ਦਿਲ ਉਨ੍ਹਾਂ ਤੇ ਆਇਆ
ਰਾਤ ਨੀਂਦ ਗਵਾਈ ਦਿਨ ਦਾ ਚੈਨ ਗਵਾਇਆ
ਨਾਮੋਸ਼ੀ ਘੇਰੇ ਇਹ ਮਿਲਣ ਨਹੀਂ ਹੋਣਾ
ਲੈ ਬੈਠਾ ਮੈਂ ਇਸ ਉਮਰੇ ਉਮਰ ਦਾ ਰੋਣਾ
ਹਜ਼ਾਰ ਉਸ ਦੇ ਦੀਵਾਨੇ ਉਹ ਅੱਜੇ ਜਵਾਨ
ਇੱਕ ਬੁੱਢੇ ਲਈ ਕਿਓਂ ਰੱਖੇ ਉਹ ਅਰਮਾਨ
ਇਹ ਗੱਲ ਮੇਰਾ ਦਿਲ ਨਹੀਂ ਸਮਝਣ ਨੂੰ ਤਿਆਰ
ਉਸ ਦੇ ਨਾਂ ਉਹ ਧੜਕੇ ਕਹੇ ਮੇਰਾ ਸੱਚਾ ਪਿਆਰ
ਸੋਹਣੀ ਐਨੀਂ ਲੱਗੇ ਪਿਆਰ ਆਇਆ ਇਹ ਮੇਰੀ ਮਜਬੂਰੀ
ਸੰਯਮ ਰੱਖ ਮਿਲੂ ਜ਼ਰੂਰ ਮਨਸ਼ਾ ਤੇਰੇ ਦਿਲ ਦੀ ਹੋਊ ਪੂਰੀ
No comments:
Post a Comment