ਹਰਕੱਤਾਂ ਬੁੱਢੇ ਰਾਂਝੇ ਦਿਆਂ
ਸੁਣੋ ਯਾਰੋ ਇੱਕ ਬੁੱਢੇ ਰਾਂਝੇ ਦੀ ਕਹਾਣੀ
ਮੈਂ ਨਹੀਂ ਬਣਾਈ ਸੁਣੀ ਬੁੱਢੇ ਦੀ ਜ਼ੁਬਾਨੀ
ਅੱਖੀਂ ਸਰੂਰ ਦੇਖ ਬੁੱਢੇ ਦਾ ਧੜਕਿਆ ਦਿਲ
ਸੋਚੇ ਜਨਤ ਮਿਲੂ ਜੇ ਇਹ ਜਾਏ ਮਿਲ
ਚੰਦ ਵਰਗਾ ਚੇਹਰਾ ਨੂਰ ਜਵਾਨੀ ਦਾ ਭਰਿਆ
ਆਪ ਦੀ ਉਮਰ ਸੋਚੀ ਨਾ ਬੁੱਢਾ ਕੁੜੀ ਤੇ ਮਰਿਆ
ਕਿਵੇਂ ਪਾਂਵਾਂ ਬੁੱਢੇ ਸਕੀਮ ਬਣਾਈ
ਗੰਜ ਲਈ ਵਿਗ ਦਾੜੀ ਕਾਲੀ ਕਰਾਈ
ਸ਼ੀਸ਼ੇ ਵੇਖ ਜਵਾਨ ਲੱਗੇ ਬੁੱਢਾ ਫੁਲ ਫੁਲ ਜਾਏ
ਜੋੜੀ ਮੇਰੇ ਨਾਲ ਸਜੂ ਬੁੱਢਾ ਮੁਸਕਰਾਏ
ਮਹਿਫਲ ਵਿੱਚ ਕੁੜੀ ਨੂੰ ਬੋਲਿਆ ਤੇਰੇ ਨਾਲ ਨੱਚਣਾ ਚਾਹਾਂ
ਕੁੜੀ ਸਹੇਲਿਆਂ ਨੂੰ ਅੱਖ ਮਾਰੀ ਤੇ ਹੱਸੀ ਫਿਰ ਕੀਤੀ ਹਾਂ
ਕੁੜੀ ਜਵਾਨ ਨੱਚੇ ਤੇਜ਼ ਅੰਗ ਤਿਤਲੀ ਵਾਂਗ ਲਹਿਰਾਏ
ਬੁੱਢੇ ਦੀ ਉਮਰਾ ਆਈ ਸਾਹਮਣੇ ਸਾਹ ਤੇ ਸਾਹ ਚੜ ਆਏ
ਨੱਚਦੇ ਨੱਚਦੇ ਲੜ ਖੜਾਇਆ ਬੁੱਢਾ ਡਿੱਗਾ ਮੂੰਹ ਭਾਰ
ਅੱਗੇ ਕੀ ਹੋਇਆ ਬੁੱਢੇ ਦਾ ਦੱਸ ਨਾ ਸਕਾਂ ਮੇਰੇ ਯਾਰ
ਮੂੰਹ ਵਿੱਚੋਂ ਨਿਕਲ ਫਰਸ਼ ਤੇ ਬਿਖਰੇ ਨਕਲੀ ਦੰਦ
ਵਿਗ ਸਿਰੋਂ ਸਰਕੀ ਨੰਗੀ ਹੋਈ ਬੁੱਢੇ ਦੀ ਗੰਜ
ਤਮਾਸ਼ਾ ਬਣਿਆ ਲੋਕ ਹੱਸਣ ਕੁੜੀ ਬੁੱਢੇ ਦੀ ਖਿਲੀ ਉੜਾਈ
ਬੁੱਢੇ ਨੇ ਸਬ ਖਾਦੀਆਂ ਪੀਤਿਆਂ ਸ਼ਰਮ ਨਾ ਉਸ ਆਈ
ਉਹ ਹੱਸ ਕੇ ਗੱਲ ਗਵਾਈ
ਫਰਸ਼ ਜਾਦਾ ਚਿਕਨੀ ਪੈਰ ਮੇਰਾ ਫਿਸਲਿਆ ਮੇਰੇ ਭਾਈ
ਐਨੀ ਤੇ ਬਾਜ਼ ਨਹੀਂ ਆਇਆ ਰਾਂਝੇ ਵਾਲੀ ਹਰਕੱਤਾਂ ਤੋਂ ਨਹੀਂ ਟਲਿਆ
ਕੀ ਕਰਾਂ ਕਹੇ ਵਰਿਓ ਬੁੱਢਾ ਦਿਲ ਜਵਾਨ ਪਿਆਰ ਨਾਲ ਭਰਿਆ
No comments:
Post a Comment