Saturday, January 18, 2025

ਦੇਖੀ ਜਾਊ ਤਦ p4

              ਦੇਖੀ ਜਾਊ ਤਦ


ਕੀ ਮੈਂ ਚੰਗਾ ਬੰਦਾ

ਜਾਂ ਮੈਂ ਬੰਦਾ ਗੰਦਾ

ਪਤਾ ਕਰਨ ਤੋਂ ਮੈਂ ਸੰਗਾਂ

ਖ਼ੁਸ਼ ਆਪ ਨਾਲ ਹੋਰ ਨਾ ਮੰਗਾਂ

ਦੂਜਿਆਂ ਦੇ ਦੁੱਖ ਦੀ ਨਾ ਮੈਂਨੂੰ ਦਰਦ

ਸੋਚਾਂ ਉਨ੍ਹਾਂ ਬਾਰੇ ਜਿੱਥੇ ਤੱਕ ਮੇਰੀ ਗਰਜ

ਪੈਸਾ ਲੋਚਾਂ ਮੈਂ ਬੇ-ਸ਼ਮਾਰ 

ਠੱਗੀ ਠੋਰੀ ਮਾਰਨ ਨੂੰ ਮੈਂ ਤਿਆਰ

ਦੋਸਤ ਨੂੰ ਧੋਖਾ ਦੇਣ ਲਈ ਨਾ ਸੋਚਾਂ ਦੋਬਾਰਾ

 ਐਸੇ ਵੇਲੇ ਬਾਂਹ ਛੱਡਾਂ ਜਦ ਉਹ ਬੇਚਾਰਾ

ਹਵਸ ਮੇਰੀ ਬਾਰੇ ਨਾ ਪੁੱਛੋ ਭਾਈ

ਫੁੱਲ ਵੇਖ ਅੱਖ ਉਸ ਤੇ ਆਈ

ਦਿਲ ਪਾਪਾਂ ਭਰਿਆ ਨਾਮ ਜਪਣ ਤੋਂ ਡਰਾਂ

ਪਰ ਡਰ ਕੇ ਮੱਥਾ ਟੇਕਾਂ ਗ੍ਰੰਥ ਪੜ੍ਹਾਂ 

ਐਸੀ ਫ਼ਿਤਰਤ ਪਾ ਮੈਂ ਫਿਰ ਵੀ ਖ਼ੁਸ਼

ਪਾਪਾਂ ਦੀ ਸਜ਼ਾ ਨਾ ਮਿਲੀ ਪਾਇਆ ਨਾ ਦੁੱਖ

ਐਸ਼ ਕਰ ਹੱਸ ਕੇ ਖੁਸੀ਼ ਵਿੱਚ  ਜਿੰਦ ਲਈ ਜੀ

ਦੇਖੀਂ ਜਾਊ ਤਦ ਜਦ ਚਿਤ੍ਗੁਪਤ ਪੁਛਿਆ ਕਰ ਆਇਆ ਕੀ  

No comments:

Post a Comment