Monday, January 13, 2025

ਅੱਖਾਂ ਨਾਲ ਗੱਲ ਕਹੀ p4

      ਅੱਖਾਂ ਨਾਲ ਗੱਲ ਕਹੀ


  ਅੱਖਾਂ ਨਾਲ ਉਨ੍ਹਾਂ ਕੁੱਛ ਗੱਲ ਕਹੀ

ਅੱਖਾਂ ਮੇਰਿਆਂ ਵੀ ਉਹ ਗੱਲ ਸੁਣ ਲਈ

ਦਿਲ ਨੇ ਦਿਲ ਨੂੰ ਰਾਹ ਲੱਭ ਲਿਆ

ਆਪਾ ਭੁੱਲ ਮੈਂ ਉਸ ਦਾ ਹੋਇਆ

ਹਰ ਪੱਲ ਲਵਾਂ ਉਸ ਦੇ ਖ਼ਵਾਬ

ਦਿਨ ਚੈਨ ਗਵਾਇਆ ਨੀਂਦ ਕੀਤੀ ਖ਼ਰਾਬ

ਕੀ ਮੈਂ ਸਹੀ ਕੀਤਾ ਮੈਂਨੂੰ ਨਹੀਂ ਪਤਾ

ਘੱਭਰਾਂਵਾਂ ਮਤੇ ਮੈਥੋਂ ਹੋ ਗਈ ਨਾ ਖਤਾ

ਉਹ ਜੋਬਨ ਤੇ ਮੈਂ ਨਹੀਂ ਜਵਾਂ

ਜਜ਼ਬਾਤਾਂ ਤੇ ਨਾ ਹੱਸੇ ਮੈਂ ਡਰਾਂ

ਕੀ ਵਾਕਿਆ ਉਸ ਅੱਖੀਂ ਪਿਆਰ ਝਲਕ ਸੀ ਆਈ

ਜਾਂ ਮੇਰੇ ਖਿਆਲੀ ਜਲਵਾ ਸੀ ਗਲਤੀ ਮੈਂ ਖਾਈ

ਉਸ ਦੀ ਉਸ ਪਲ ਦੀ ਤਕਣੀ ਧੜਕਿਆ ਸੀ ਮੇਰਾ ਦਿਲ

ਸਵਰਗ ਦਾ ਝੂਟਾ ਸੀ ਮਿਲਿਆ ਰੂਹ ਗਈ ਸੀ ਖਿਲ

ਹੋਰ ਕੋਈ ਚਾਹ ਨਾ ਰਹੀ ਚਾਹ ਉਸ ਦੀ ਜੋ ਦਿਲੇ ਗਈ ਬਸ

ਬਾਹੀਂ ਸਮੇਟ ਘੁਟ ਜੱਫੀ ਪਾ ਜਨਤ ਪਾਂਵਾਂ ਵਰਦਾਨ ਮੰਗੇ ਜਸ 




 

No comments:

Post a Comment