ਪਿਆਰੀ ਮੇਰੀ ਸੋਈ
ਪੱਲੇ ਨਾ ਪੈਣ ਚਾਲੇ ਔਰਤ ਦੇ ਜੋ ਸਿਰਜੀ ਹੋਈ ਤੇਰੀ
ਸੋਚਾਂ ਕੀ ਜਿੰਦ ਖੇਹ ਮਿਲਾਈ ਜਾਂ ਜਿੰਦ ਉਸ ਸੰਵਾਰੀ ਮੇਰੀ
ਜਵਾਨੀ ਸੀ ਸੁੰਦਰ ਰੂਪ ਵੇਖ ਦਿਲ ਮੇਰਾ ਤੇਜ਼ ਉਸ ਭਜਾਇਆ
ਘੋੜੀ ਚੜਿਆ ਮੈਂ ਚਾਰ ਲਾਂਵਾਂ ਲ਼ੈ ਮੈਂ ਉਸੇ ਵਿਆਹ ਲਿਆਇਆ
ਪਹਿਲੀਆਂ ਵਿੱਚ ਹੁਕਮ ਮੰਨੇ ਸੇਵਾ ਮੇਰੀ ਦਾ ਮੋਕਾ ਨਾ ਗਵਾਏ
ਦੇਰ ਵੀ ਅਗਰ ਘਰ ਆਇਆ ਮੇਰੇ ਪੈਰੀਂ ਹੱਥ ਉਹ ਲਾਏ
ਰੋਬ ਮੇਰਾ ਝੇਲੇ ਉੱਚੀ ਆਵਾਜ਼ ਮੇਰੀ ਤੋਂ ਡਰ ਖਾਏ
ਬੀਵੀ ਮੇਰੇ ਵਸ ਸੋਚਿਆ ਮਾਰ ਲਿਆ ਮੈਂ ਤੀਰ
ਸਮਝਿਆ ਨਾ ਦੱੜ ਵੱਟ ਦਾ ਫਲਸਫਾ ਔਰਤ ਦਾ ਜ਼ਮੀਰ
ਪੈਰ ਉਸ ਦੇ ਜੱਮੇ ਜਵਾਕ ਹੋਏ ਜਵਾਨ
ਆਪਣੇ ਰੂਪ ਤੇ ਆਈ ਜਿਸ ਤੋਂ ਮੈਂ ਅਣਜਾਣ
ਹਰ ਗੱਲ ਮੇਰੀ ਟੋਕੇ ਕੱਢੇ ਨੁਕਸ ਕੋਟ ਹਜ਼ਾਰ
ਮਰਦਾਨਗੀ ਨੂੰ ਠੇਸ ਲੱਗੀ ਨੱਕ ਦਮ ਆਇਆ ਯਾਰ
ਸਹਿਣਾ ਪੈਂਦਾ ਉਸ ਦਾ ਰਾਜ ਮੇਰੇ ਕੋਲ ਹੋਰ ਨਾ ਚਾਰਾ
ਜੋਰੂ ਦਾ ਗੁਲਾਮ ਬਣ ਰਹਾਂ ਥੱਲੇ ਲੱਗਾ ਮੈਂ ਬੇਚਾਰਾ
ਠੰਢੇ ਦਿਮਾਗ ਸੋਚਾਂ ਸਮਝਦਾਰੀ ਵਰਤ ਜਿੰਦ ਉਸ ਮੇਰੀ ਸੰਵਾਰੀ
ਬਿਗੜੇ ਤਿਗੜੇ ਸੀ ਉਹ ਨਾ ਹੁੰਦੀ ਜਿੰਦ ਹੋਣੀ ਸੀ ਮਾੜੀ
ਖਿਆਲ ਰੱਖੇ ਪੂਰਾ ਮੇਰਾ ਉਹ ਸੱਚਾ ਸਾਥੀ ਹੋਰ ਨਾ ਕੋਈ
ਜਿਦਾਂ ਦੀ ਵੀ ਹੈ ਪਿਆਰੀ ਲੱਗੇ ਮੇਰੀ ਆਪਣੀ ਸੋਈ
,,,
प्यारी मेरी सोई
पले ना पैन चाले औरत दे जो सिरजी होई तेरी
सोचां की जिंद खेह मिलाई जा जिंद उस संवारी मेरी
जवानी सी सुंदर रूप वेख दिल तेज उस मेरा भजाया
घोड़ी चढ़िया चार लांवां लै विहा मैं उसे लियाया
पहलियां विच हुक्म मने सेवा मेरी दा मौका ना गावाए
देर वी अगर घर आया पैरीं हथ मेरे लाए
रोब मेरा झेले मेरी ऊंची आवाज तों डर खावे
बीबी मेरे बस सोचां मैं मार लिया तीर
समझीआ ना दड़ वट दा फलसफा ना औरत दा जमीर
पैर उस दे जमे जवाक होए जवान
अपने रूप ते आई जिस तों मैं अनजान
हर गल मेरी टोके कडे नुकस कोट हजार
मर्दानगी नू ठेस लगी नक दम आया मेरे यार
सहना पेंदा उस दा राज मेरे कोल होर ना चारा
जोरू दा गुलाम बन रहां थले लगा मैं बेचारा
ठंडे दिमाग सोचां समझदारी व्रत उस जिंद मेरी संवारी
बिगड़ी तिगड़ी सी ओह ना हुंदी जिंद होनी सी माढ़ी
ख्याल रखे मेरा पूरा ओह सच्चा साथी होर ना कोई
जैसी वी है प्यारी लगे मेरी अपनी सोई
No comments:
Post a Comment