ਕਿਵੇਂ ਹੱਸੇਂ ਤੂੰ
ਦੁਖੀ ਦੁਨਿਆਂ ਰੋਂਦੇ ਮੂੰਹ
ਇਹ ਦੁੱਖ ਵੇਖ ਕਿਵੇਂ ਹੱਸੇਂ ਤੂੰ
ਕੰਢਿਆਂ ਭਰੇ ਰਾਸਤੇ ਲੰਬੀ ਵਾਟ
ਫ਼ਿਕਰੀਂ ਲੰਘੇ ਦਿਨ ਜਾਗੇਂ ਰਾਤ
ਰੁੱਖੀ ਕਿਸਮਤ ਰੁੱਖਾ ਜਹਾਨ
ਨਾ ਕੋਈ ਹਾਸਾ ਨਾ ਮੁਸਕਾਨ
ਲੋਭ ਮੋਹ ਮਾਇਆ ਜੰਜਾਲ
ਬੁਰਾ ਫਸਿਆ ਬੁਰਾ ਤੇਰਾ ਹਾਲ
ਕ੍ਰੋਧ ਵਿੱਚ ਜਲੇਂ ਬੇਕਾਬੂ ਤੇਰਾ ਕਾਮ
ਇਜ਼ਤ ਨਾ ਕੌਡੀ ਨਾਮ ਬਦਨਾਮ
ਕੂਕਰਮ ਤੇਰੇ ਹੋਏ ਤੇਰੇ ਤੇ ਭਾਰੀ
ਧਿ੍ਗ ਤੇਰਾ ਜੀਣਾ ਗਵਾਈ ਵਾਰੀ
ਦਿਮਾਗ ਤੈਂਨੂੰ ਬਖਸ਼ਿਆ ਕਰ ਵਿਚਾਰ
ਵੇਲਾ ਨਹੀ ਖੁਸਿਆ ਸੋਚ ਸੁਧਾਰ
ਜੋ ਹੋਵੇ ਉਸ ਦਾ ਭਾਣਾ ਦਿਲੋਂ ਮੰਨ
ਕਰਾਵਣਹਾਰ ਉਸ ਲੱੜ ਆਪ ਨੂੰ ਬਨ
ਫਿਰ ਜੋ ਵਿਖੇ ਦੁਖੀ ਦੁਨਿਆਂ ਰੋਂਦੇ ਮੂੰਹ
ਉਸ ਦੀ ਹੀ ਹੈ ਕਰਨੀ ਮਨੇ ਹੱਸੀਂ ਤੂੰ
,,,,
किवें हसें तूं
दुखी दुनिया रोंदे मुंह
एह दुख वेख किंझ हसें तूं
कांडिया भरे रस्ते लंबी वाट
फिक्रों लांघे दिन जागें रात
रूखी किस्मत रुखा जहान
ना कोई हास्य ना कोई मुस्कान
लोभ मोह माया जंजाल
बुरा फ़सिया बुरा तेरा हाल
क्रोध विच जले बेकाबू तेरा काम
इज्जत ना कौडी नाम बदनाम
कुकर्म तेरे होए तेरे ते भारी
खाक तेरा जीना गंवाई वारी
दिमाग तनु दिया कर विचार
वेला नहीं खुसिया सोच सुधार
जो होवे उस दा भाना दिलों मन
करवनहार उस लड़ आप नू बन
फिर जो दिखे दुखी दुनिया रौंदे मुंह
उस दी ही है करनी मने हंसी तूं
No comments:
Post a Comment