Saturday, October 18, 2025

ਜਨਾਨੀ ਘਰ ਦੀ ਰਾਣੀ p4

       ਜਨਾਨੀ ਘਰ ਦੀ ਰਾਣੀ


ਤਿੰਨ ਬੇਲੀ ਬੈਠੇ ਮਾਰਨ ਉਹ ਫੌੜਾਂ ਲੱਗੇ

ਕਿਹਦਾ ਰੋਬ ਚੱਲੇ ਕਿਹਦੀ ਬੀਵੀ ਨਾ ਬੋਲੇ ਅੱਗੇ

ਪਹਿਲਾ ਬੋਲਿਆ ਮੈਂ ਬੜਾ ਅਫ਼ਲਾ ਤੂੰ

ਮੰਨੇ ਮੇਰਾ ਹਰ ਕਹਿਣਾ ਅੱਗੋਂ ਨਾ ਕਰੇ ਚੂਂ

ਮਾਰੀ ਵਾਜ ਘਰਵਾਲੀ ਨੂੰ ਪਾਣੀ ਸਾਨੂੰ ਪਿਆ

ਜਬਾਬ ਆਇਆ ਆਪੇ ਡੱਫ ਨਹੀਂ ਅੱਜੇ ਤੂੰ ਮੋਇਆ

ਦੂਸਰਾ ਉਠਿਆ ਕਹੇ ਮੈਂ ਮਹਾਂਦੇਵ ਦੇ ਮੁਛ ਦਾ ਬਾਲ

ਹਿਕਮਤ ਹੁਕਮ ਚੁਕਾਏ ਕਰੇ ਨਾ ਮੈਂਨੂੰ ਸਵਾਲ

ਹੁਕਮ ਦਿਤਾ ਦੋਸਤ ਆਏ ਪਿਆ ਲੈਚੀ ਵਾਲੀ ਚਾਹ

ਪਤੀਲੀ ਧਰ ਆਪ ਰਿੰਨ ਨਹੀਂ ਤਾਂ ਖ਼ਸਮਾਂ ਨੂੰ ਖਾਹ

ਤੀਸਰਾ ਦਹਾੜਿਆ ਮੈਂ ਹਾਂ ਘਰ ਵਿੱਚ ਸ਼ੇਰ

ਨੱਸ ਕੇ ਕਰੇ ਮੇਰਾ ਕਹਿਣਾ ਕਰੇ ਨਾ ਦੇਰ

ਬੋਲਿਆ ਭਾਗਵਾਨੇ ਮਹਿਫ਼ਲ ਜਮੌਣੀ ਢੱਟ ਖੋਲ ਲਾ ਸ਼ਰਾਬ

ਮਿਆਂਊਂ ਨਾ ਕਰ ਕਿੰਝ ਸੋਚਿਆ ਪੀਣ ਦਊਂ ਕੀ ਤੇਰਾ ਖ਼ਾਨਾ ਖਰਾਬ

ਸਮਝੋ ਨਾ ਇਹ ਸਿਰਫ਼ ਇੰਨ੍ਹਾਂ ਦੀ ਇਹ ਤਾਂ ਜੱਗ ਕਹਾਣੀ

ਬੰਦੇ ਦੀ ਨਾ ਚੱਲੇ ਜਨਾਨੀ ਦੀ ਚੱਲੇ ਜਨਾਨੀ ਘਰ ਦੀ ਰਾਣੀ 

,,,,

     जनानी घर दी रानी

तिन बेली बैठे मारन ओह गप्प लगे

किसका रोब चले किसकी बीबी बोले ना अगे 

पहला बोलिया मैं बढ़ा अफलातून 

मने मेरा हर कहना आगे ना करे चूं

मारी वाज घरवाली नू सानू पानी पिया

जवाब आया आपे ही डफ तूं नहीं मोया

दूसरा उठया कहे मैं महादेव दी मूंछ दा बाल

हिक्मत हुकम चुकाए करे ना मनु सवाल

हुकम दिया दोस्त आए पिया लाची वाली चाह 

पतीली धर आप ऋण नहीं ते खासमां नू

खाह 

तीसरा देहाड़िया मैं घर विच शेर

नस के करे मेरा कहना करे ना देर

बोलिया भगवान महफिल जमानी डट खोल ला शराब

मिआऊं ना कर किंझ सोचिया पीने दूं की तेरा खाना खराब

समझो ना यह सिर्फ इन्हां दी एह त जग कहानी

बंदे दी ना चले जनानी दी चले जनानी घर दी रानी











No comments:

Post a Comment