ਜੀਣ ਦੀ ਵਾਰੀ ਆਈ
ਸਤਾਰਾਂ ਸਾਲ ਸੇਵਾ ਕੀਤੀ ਆਪਣੀ ਜਵਾਨੀ ਗਵਾਈ
ਹੁਣ ਜਿੰਦ ਜੀਣ ਦੀ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ
ਉੱਚੀ ਨਾ ਅਗਿਓਂ ਬੋਲੇ ਘੁੱਟ ਘੁੱਟ ਜੀਵੀ ਹੁਕਮ ਮੰਨੇ ਪੂਰੇ
ਆਪਣਿਆਂ ਚਾਹਾਂ ਦਬਾਈਆਂ ਦਿਲਾਂ ਦੇ ਅਰਮਾਨ ਰਹੇ ਅਧੂਰੇ
ਡਰਦੇ ਰਹੇ ਗੁੱਸੇ ਨਾ ਹੋਣ ਨਾ ਵੱਡਾ ਕੋਈ ਝੂਰੇ
ਦੱੜ ਵੱਟ ਜ਼ਮਾਨਾ ਕਟਿਆ ਮੱਥੇ ਤੀਊੜੀ ਨਾ ਪਾਈ
ਸਤਾਰਾਂ ਸਾਲ ਸੇਵਾ ਕੀਤੀ ਆਪਣੀ ਜਵਾਨੀ ਗਵਾਈ
ਹੁਣ ਜੀਣ ਦੀ ਜਿੰਦ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ
ਸਾਧੂ ਸੀ ਸੋ ਚੱਲ ਵਸਿਆ
ਉਸ ਪਿਆਰ ਸੀ ਤੁਹਾਨੂੰ ਕਸਿਆ
ਆਜ਼ਾਦ ਹੁਣ ਤੁਸੀਂ ਕਰੋ ਆਪ ਨੂੰ ਛੱਡੋ ਗੱਲ ਉਹ ਪੁਰਾਣੀ
ਦਿੱਲ ਖੋਲ ਹੱਸ ਲਓ ਨੱਚ ਲਓ ਲਿਖੋ ਆਪਣੀ ਨਵੀਂ ਕਹਾਣੀ
ਬੀਤੇ ਦਾ ਅਫਸੋਸ ਬੇਕਾਰ ਅੱਗੇ ਵਧੋ ਖੁਸ਼ੀ ਤੁਸੀਂ ਮਾਣੋ
ਖਵਾਇਸ਼ਾਂ ਸਾਰਿਆਂ ਪੂਰੀਆਂ ਕਰੋ ਇਹੀਓ ਜੀਣਾ ਸੱਚ ਮੇਰਾ ਜਾਣੋ
ਖੁਸ਼ਿਆਂ ਨਾਲ ਭਰੇ ਝੋਲੀ ਤੁਹਾਡੀ ਰਬ ਤੋਂ ਮੰਗਾਂ ਹੱਥ ਫਲਾਈ
ਹੁਣ ਜਿੰਦ ਜੀਣ ਦੀ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ
No comments:
Post a Comment