मुधत बाद वह कहतीं कि हमें प्यार है तुम से
बस यही ढाई अखर सुन ख़ुशी यादों इकठ्ठी कर लेता हूँ जिंद भर के लिए
जब अपनी ज़ुबान से कहती कि हमें प्यार है तुम से
रुह खिलती और ग़म के अँधेरे दूर हो जाते
Mardana bollae Babae noo.a poem in Punjabi where Mardana adresses Baba Nanak and tells him condition of sikh panth and other poems in Punjabi.
मुधत बाद वह कहतीं कि हमें प्यार है तुम से
बस यही ढाई अखर सुन ख़ुशी यादों इकठ्ठी कर लेता हूँ जिंद भर के लिए
जब अपनी ज़ुबान से कहती कि हमें प्यार है तुम से
रुह खिलती और ग़म के अँधेरे दूर हो जाते
ਪੀੜੀ ਦੇ ਅਲਬੇਲੇ
ਅਸੀਂ ਉਸ ਪੀੜੀ ਦੇ ਅਲਬੇਲੇ
ਜੋ ਨੰਗੇ ਮਿੱਟੀ ਵਿੱਚ ਖੇਲੇ
ਮਾਪਿਆਂ ਦੇ ਥੱਪੜ ਮਾਸਟਰਾਂ ਦੇ ਡੰਡੇ ਝੇਲੇ
ਮੌਜਾਂ ਕੀਤੀਆਂ ਨਹਾਏ ਮੱਸਿਆ ਦੇ ਮੇਲੇ
ਤੇਲ ਨਾਲ ਬਲ਼ਦੇ ਦੀਵੇ ਦੀ ਲੋਅ ਥੱਲੇ ਪੜੇ
ਕੈਦਾ ਰਟਿਆ ਫ਼ੱਟੀ ਪੋਚੀ ਕਾਨੇ ਦੇ ਕਲਮ ਘੜ੍ਹੇ
ਸਾਡੀ ਸੁਰਤ ਵਿੱਚ ਰੇਡੀਓ ਤੇ ਟੈਲੀਵੀਜ਼ਨ ਆਇਆ
ਟੈਲੀਫ਼ੋਨ ਤੋਂ ਲੈ ਕੇ ਮੋਬਾਇਲ ਤੇ ਇੱਟਰਨੈਟ ਛਾਇਆ
ਤੌੜੀ ਰਿਧਿਆ ਸਾਗ ਕੁੱਜਾ ਦਹੀਂ ਮਰਤਬਾਨ ਦਾ ਆਚਾਰ
ਮਿਲਦੀ ਸੀ ਮਠਿਆਈ ਸਿਰਫ਼ ਭਾਗਾਂ ਵਾਲੇ ਦਿਨ ਤਿਓਹਾਰ
ਸਾਦਾ ਸੀ ਜੀਵਣ ਦਿਲਾਂ ਵਿੱਚ ਸੀ ਪਿਆਰ
ਨੱਠ ਦੌੜ ਘਟ ਨਾ ਮਾਰਾਮਾਰੀ ਦਿਨ ਸਨ ਸੁਹੇਲੇ
ਅਸੀਂ ਹਾਂ ਉਸ ਪੀੜੀ ਦੇ ਬਜ਼ੁਰਗ ਅਲਬੇਲੇ
ਨਾ ਫ਼ਿਕਰ ਨਹੀਂ ਗੱਮ
ਨਾ ਕੋਈ ਫ਼ਿਕਰ ਨਹੀਂ ਕੋਈ ਗੱਮ
ਸੀਨੇ ਜਵਾਂ ਦਿਲ ਧੱੜਕੇ ਚਾਹੇ ਬੁੱਢਾ ਬਦਨ
ਹੱਥ ਨਾ ਹਿਲੱਣ ਹੱਥ ਜਕੜਾਂ ਜੱਦ ਹੱਥ ਮਿਲਾਂਵਾਂ
ਬਾਂਹਾਂ ਵਿੱਚ ਅਜੇ ਵੀ ਜੋਰ ਜਫ਼ੀ ਘੁੱਟ ਕੇ ਪਾਂਵਾਂ
ਚਾਲ ਨਾ ਮੱਠੀ ਜਿੱਥੇ ਜਾਂਵਾਂ ਨੱਠ ਨੱਠ ਜਾਂਵਾਂ
ਦਿਨ ਸੋਹਣੇ ਲੰਘਣ ਗੀਤ ਖ਼ੁਸ਼ੀ ਦੇ ਗਾਂਵਾਂ
ਨਾ ਕੋਈ ਫ਼ਿਕਰ ਨਹੀਂ ਕੋਈ ਗੱਮ
ਸੀਨੇ ਜਵਾਂ ਦਿਲ ਧੱੜਕੇ ਚਾਹੇ ਬੁੱਢਾ ਬਦਨ
ਜਾਦਾ ਨਹੀਂ ਘਾਲ ਕੀਤਾ ਨਾ ਪਾਈਆਂ ਉੱਚਿਆਂ ਉੱਚਾਈਆਂ
ਜੋ ਕਿਸਮਤ ਵੰਡਿਆ ਉਸ ਵਿੱਚ ਖੁਸ਼ੀਆਂ ਮੰਨਾਈਆਂ
ਦੋਸਤੀ ਕੀਤੀ ਪੱਕੇ ਜਿਗਰੀ ਬਣਾਏ
ਪਿਆਰ ਕੀਤੇ ਸੱਚੇ ਲਾ ਤੋੜ ਨਿਭਾਏ
ਵਧੀਆ ਜੀਵਣ ਜੀਤਾ ਨਾ ਸਹਿਆਂ ਮਜ਼ਬੂਰਿਆਂ
ਮਨਸ਼ਾ ਮਨ ਦੀ ਪੂਰੀ ਰੀਝਾਂ ਸੱਭ ਪੂਰੀਆਂ
ਮੰਨਾ ਜਿਦਾਂ ਲਿਖੀ ਓਦਾਂ ਜੀਵੀਂ ਵਾਰੀ ਲੇਖੇ ਲਾਈ
ਸੁਖੀ ਖ਼ੁਸ਼ੀ ਜੀਵਾਂ ਰਹਿੰਦੀ ਖੂੰਹਦੀ ਹੋਰ ਨਾ ਮੰਗਾਂ ਭਾਈ
ਨਾ ਕੋਈ ਫ਼ਿਕਰ ਨਹੀਂ ਕੋਈ ਗੱਮ
ਸੀਨੇ ਜਵਾਂ ਦਿਲ ਥੱੜਕੇ ਚਾਹੇ ਬੁੱਢਾ ਬਦਨ
ਹੁਣ ਕੁਫ਼ਰ ਨਾ ਤੋਲਾਂ
ਝੂਠ ਮੈਂ ਬੋਲਾਂ ਕੁਫ਼ਰ ਤੋਲਾਂ ਜਾਣਾ ਖ਼ੁਦ ਨੂੰ ਹੁਸ਼ਿਆਰ
ਧੋਖਾ ਦੇਂਵਾਂ ਦਿਲ ਦੁੱਖਾਂਵਾਂ ਮੈਨੂੰ ਨਾ ਕਿਸੇ ਨਾਲ ਪਿਆਰ
ਦੂਸਰਿਆਂ ਦੀ ਸੋਚ ਨਾ ਰੱਖਾਂ ਰੱਖਾਂ ਸਵਾਰਥ ਮੂਹਰੇ
ਨਾਤੇ ਨਾ ਜੋੜੇ ਰਿਸ਼ਤੇ ਨਾ ਨਿਭਾਏ ਦੂਰ ਹੋਏ ਆਪਣੇ ਸਾਰੇ
ਪਾਪ ਕਰ ਬਰੀ ਕਰਾਂ ਉਸ ਐਸਾ ਬਣਾਇਆ ਮੈਂ ਨਾ ਜ਼ਿੰਮੇਵਾਰ
ਮਾੜੀ ਕਿਸਮਤ ਇੱਕ ਝੱਟਕਾ ਦਿੱਤਾ ਡਿੱਗਾ ਮੈਂ ਮੂੰਹ ਭਾਰ
ਦੁਹਾਈ ਪਾਈ ਮੈਨੂੰ ਬਚਾਓ ਜੱਗ ਨੂੰ ਕੀਤੀ ਪੁਕਾਰ
ਦੁਸ਼ਮਣ ਲਾਚਾਰੀ ਤੇ ਹੱਸਣ ਹੱਥ ਵਟੌਣ ਲਈ ਨਾ ਕੋਈ ਤਿਆਰ
ਅੱਖ ਖੁੱਲੀ ਅਕਲ ਕੁੱਛ ਆਈ ਬੋਲ ਆਪਣੇ ਲਏ ਸੁਧਾਰ
ਝੂਠ ਨਾ ਬੋਲਾਂ ਹੁਣ ਕੁਫ਼ਰ ਨਾ ਤੋਲਾਂ ਹੁਣ ਨਾ ਬਣਾ ਹੁਸ਼ਿਆਰ
ਰੰਝਸ਼ ਛੱਡੀ ਮਨ ਹਲਕਾ ਹੋਇਆ ਸੱਭ ਨਾਲ ਉੱਭਰਿਆ ਪਿਆਰ
ਇੱਜ਼ਤ ਮਿਲੀ ਭਾਈਚਾਰਾ ਵੱਧਿਆ ਕਈ ਜਿੰਦਗੀ ਲਈ ਬਣਾਏ ਯਾਰ
ਬੜਾ ਬੇਸ਼ਰਮ ਤੂੰ ਜੱਸੇ ਭਾਈ
ਕਈ ਰਿਸ਼ਤੇ ਜੋੜੇ
ਕਈ ਨਾਤੇ ਤੋੜੇ
ਕਈ ਝੂਠ ਬੋਲੇ
ਕਈ ਪੋਲ ਖੋਲੇ
ਕਈ ਮਾਸੂਮ ਰੋਲੇ
ਤੈਨੂੰ ਸ਼ਰਮ ਨਾ ਆਈ
ਬੜਾ ਬੇਸ਼ਰਮ ਤੂੰ ਜੱਸੇ ਭਾਈ
ਕਈ ਤੋੜੇ ਵਾਦੇ
ਕਈ ਛਿੱਤਰ ਖਾਦੇ
ਤੋੜ ਨਾ ਨਿਭਾਈ
ਕੀਤੀ ਥੋੜੀ ਬੇਵਫ਼ਾਈ
ਕੋਈ ਸ਼ਰਮ ਨਾ ਆਈ
ਬੜਾ ਬੇਸ਼ਰਮ ਤੂੰ ਜੱਸੇ ਭਾਈ
ਆਹ ਮੈਂ ਕੀਤਾ ਓਹ ਮੈਂ ਬਣਾਇਆ
ਸੱਚ ਇਹ ਮੰਨਿਆ ਜਾਣਿਆਂ ਨਾ ਇਹ ਮਾਇਆ
ਇੱਕ ਚਿੱਤ ਨਾ ਹੋਇਆ ਰਿਆ ਭਰਮਾਇਆ
ਉਸ ਨੂੰ ਭੁੱਲਿਆ ਨਾਮ ਨਹੀਂ ਧਿਆਇਆ
ਜਾਗ ਭੁੱਲਾ ਨਹੀਂ ਜੋ ਸ਼ਾਮਾਂ ਘਰ ਆਇਆ
ਡਰ ਨਾ ਉਸ ਵਜੋਂ ਬਖ਼ਸ਼ੂ ਉਹ ਹੈ ਨਿਰਵੈਰ
ਹੱਥ ਜੋੜ ਸੀਸ ਨਿਵਾ ਮੰਗ ਉੱਚੇ ਤੋਂ ਖ਼ੈਰ
ਕਿੱਕਰਾਂ ਦੇ ਬੀ
ਕੀ ਕੀ ਕੀ ਜਿੰਦ ਦਿੱਤੇ ਕਿੱਕਰਾਂ ਦੇ ਬੀ
ਪਿਆਲਾ ਨਹੀਂ ਲੱਭਦਾ ਛਿੱਤਰਾਂ ਨਾਲ ਪੀ
ਕੀ ਕੀਤਾ ਕੀ ਹੋਇਆ
ਕੀ ਚਾਹਿਆ ਕੀ ਪਾਇਆ
ਕੀ ਬੀਜਿਆ ਕੀ ਉਗ ਆਇਆ
ਹੋਇਆ ਜੋ ਸੀ ਹੋਣਾ ਤੇਰੇ ਹੱਥ ਵਿੱਚ ਕੀ
ਇਹ ਸੋਚ ਚੱਲ ਸੁੱਖ ਪਾਂਏਂ ਹੋਰ ਤੂੰ ਚਾਹੇਂ ਕੀ
ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ
ਘਾਲ ਕਰ ਘਰ ਬਣਾਇਆ
ਤਜੌਰੀ ਭਰੀ ਕੱਠੀ ਕੀਤੀ ਸਰਮਾਇਆ
ਕਾਰਨਾਮੇ ਕੀਤੇ ਨਾਮ ਕਮਾਇਆ
ਛੱਡਣੇ ਪਏ ਸਾਰੇ ਜਦ ਸੱਦਾ ਆਇਆ
ਸਮਝਿਆ ਨਾ ਇਹ ਸੱਭ ਮਾਇਆ ਸੀ
ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ
ਲੱਭਿਆਂ ਨਾ ਜੂਨ ਦਾ ਮਕਸਦ ਰਿਆ ਭਰਮਾਇਆ
ਪੱੜਦਾ ਰਿਆ ਗ੍ਰੰਥ ਇੱਕ ਸ਼ਬਦ ਪਲੇ ਨਾ ਪਾਇਆ
ਪਾਕ ਥਾਂ ਛਾਣੇਂ ਵੇਖਿਆ ਨਾ ਜੋ ਸਰਬ ਸਮਾਇਆ
ਦੇਰ ਹੋਈ ਹੁਣ ਹੱਥ ਮਲਦਾ ਹੁਣ ਪਛਤਾਇਆ
ਮੌਕਾ ਇਹ ਗਵਾਇਆ ਜਦ ਮੌਕਾ ਸੀ
ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ
ਪਿਆਲਾ ਨਹੀਂ ਲੱਭਦਾ ਛਿੱਤਰਾਂ ਨਾਲ ਪੀ
ਸੁੱਖ ਦਾ ਆਧਾਰ
ਮੋਚ ਆਈ ਸੋਚ ਨੂੰ ਲੰਗ ਮਾਰੇ ਵਿਚਾਰ
ਸਮੇਂ ਦੀ ਚਾਲ ਚੱਲ ਨਾ ਸਕਾਂ ਸਮਾਂ ਦੌੜੇ ਛਾਲਾਂ ਮਾਰ
ਨਿੱਤ ਨਵੇਂ ਨਵੇਲੇ ਜਲਵੇ ਸਮਝਾਂ ਨਾ ਸਮੇਂ ਦੀ ਧਾਰ
ਦੂਸਰਿਆਂ ਤੋਂ ਪੁੱਛ ਪਿੱਛੇ ਚੱਲਾਂ ਹੋਇਆ ਮੈਂ ਲਾਚਾਰ
ਨਕੰਮਾਂ ਜਾਣਾ ਆਪ ਨੂੰ ਨਾਸਮਝ ਨਾ ਦੁਨਿਆਂਦਾਰ
ਮਾਯੂਸ ਹੋਈ ਜਿੰਦਗਾਨੀ ਖ਼ੁਸ਼ੀ ਖੁਸੀ ਥੱਕ ਬੈਠਾ ਮੈਂ ਹਾਰ
ਸੋਚਾਂ ਇਹ ਕੋਈ ਗੱਲ ਨਾ ਬਣੀ ਜਿੰਦ ਰਹਿ ਗਈ ਬੇਕਾਰ
ਹਿੰਮਤ ਕਰ ਹੌਂਸਲਾ ਜਤਾਇਆ ਸੋਚਿਆ ਕਰਾਂ ਕੋਈ ਚਾਰਾ
ਸੂਝ ਬੂਝ ਤੰਦੁਰੁਸਤੀ ਬਖ਼ਸ਼ੀ ਸਮਝ ਨਾ ਆਪ ਨੂੰ ਬੇਕਾਰਾ
ਚੱਲ ਉੱਠ ਸੈਰ ਕਰ ਵੇਖ ਦੁਨਿਆਂ ਦੀ ਬਿਹਾਰ
ਛੱਡ ਪੁਰਾਣੇ ਗਿਲੇ ਗੁੱਸੇ ਭਾਲ ਪੁਰਾਣੇ ਯਾਰ
ਖ਼ੁਸ਼ੀ ਵਿੱਚ ਲਿਖ ਖ਼ੁਸ਼ੀ ਵਿੱਚ ਗਾ ਕਰ ਸੱਭ ਨੂੰ ਪਿਆਰ
ਸੋਚ ਦੀ ਮੋਚ ਗਈ ਬੇਲਗਾਂਮ ਨੱਠੇ ਮੇਰੇ ਵਿਚਾਰ
ਖ਼ੁਸ਼ੀ ਬਾਂਚੋ ਖ਼ੁਸ਼ੀ ਲਾਧੋ ਇਹੀ ਸੁੱਖ ਦਾ ਆਧਾਰ
ਮੰਨ ਇਹ ਸਲਾਹ ਜੱਸੇ ਦੀ ਜੱਸਾ ਸੱਚਾ ਸਲਾਹਕਾਰ
ਜੱਸ ਸੱਚ ਦੱਸ
ਜੱਸ ਮੈਨੂੰ ਦੱਸ ਦੱਸ ਮੈਨੂੰ ਜੱਸ
ਕਿਸ ਮਿੱਟੀ ਦਾ ਤੂੰ ਬਣਿਆਂ ਕੀ ਤੇਰਾ ਸੱਚ
ਤਨ ਤੇਰਾ ਕੱਚ ਤੋਂ ਕੱਚਾ ਮੈਲਾ ਤੇਰਾ ਮਨ
ਕਹੇਂ ਉੱਚੀ ਤੇਰੀ ਸੋਚ ਤੂੰ ਨਾ ਸਧਾਰਨ ਜਨ
ਖ਼ੁਸ਼ ਤੂੰ ਰਹੇਂ ਜਿੰਦ ਦਾ ਨਹੀਂ ਕੋਈ ਤੈਨੂੰ ਫ਼ਿਕਰ
ਖੁਸ਼ੀ ਦਿਆਂ ਸੁਣਾਏਂ ਦੁੱਖ ਦਾ ਕਰੇਂ ਨਾ ਜ਼ਿਕਰ
ਦੱਸ ਸਾਨੂੰ ਖ਼ੁਸ਼ੀ ਦਾ ਨੁਖਸਾ ਅਸੀਂ ਵੀ ਮਾਣੀਏ ਸੁੱਖ
ਜੀਣਾ ਭਾਰਾ ਹੋਇਆ ਚੁੱਕੀ ਪੰਡ ਭਾਰੀ ਦੇ ਦੁੱਖ
ਮੇਰਾ ਫ਼ਲਸਫ਼ਾ ਮੇਰੀ ਜੀਵਣੀ ਮੈਂਨੂੰ ਰਾਸ ਆਈ
ਉਹ ਸੀ ਸਿਰਫ਼ ਮੇਰੀ ਸ਼ਾਇਦ ਧੁਰੋਂ ਮੈਂ ਲਿਖਾਈ
ਕਹਾਂ ਨਾ ਮੇਰੀ ਪੈੜ ਫੜ ਚੱਲੋ ਸਲਾਹ ਨਾ ਦੇਂਵਾਂ ਭਾਈ
ਆਪਣੀ ਆਪ ਜਿੰਦ ਜੀਓ ਜੋ ਮੰਨ ਤੁਹਾਡੇ ਆਏ
ਸੋਚੋ ਨਾ ਕੀ ਕਹੂ ਦੁਨਿਆਂ ਕੀ ਕਹਿਣਗੇ ਪਰਾਏ
ਜੱਸ ਇਹੀਓ ਸੱਚ ਕਹੇ ਇਹੀਓ ਜੱਸ ਦੀ ਸੱਚੀ ਰਾਏ
ਦੁਨਿਆਂ ਤੋਂ ਓਲੇ ਰੋਂਵਾਂ ਹੌਲੇ ਹੌਲੇ
ਹੋ ਕੇ ਦੁਨਿਆਂ ਤੋਂ ਓਲੇ
ਰੋਂਵਾਂ ਮੈਂ ਹੌਲੇ ਹੌਲੇ
ਜੀ ਨਾ ਲੱਗੇ ਮੇਰਾ ਬਿਨ ਤੇਰੇ
ਤਨਹਾਂ ਰੂਹ ਆਂਏਂ ਤੂੰ ਸਪਨੇ ਮੇਰੇ
ਜਲਦੀ ਬੌੜ ਕਿਓਂ ਕਰੇਂ ਦੇਰ
ਮੰਗਾਂ ਪਹਿਲਿਆਂ ਖ਼ੁਸ਼ੀਆਂ ਖ਼ੁਸ਼ੀਆਂ ਉਹ ਫੇਰ
ਕਿੱਥੇ ਗਿਆਂ ਕੰਮ ਤੈਨੂੰ ਕੇੜਾ
ਸੁਨੀ ਜਿੰਦ ਸੁਨਾ ਮੇਰਾ ਵੇੜਾ
ਦਿੱਲ ਵਿੱਚ ਦੁੱਖ ਵਿਛੋੜਾ ਸਹਿਆ ਨਾ ਜਾਏ
ਸੁਲੱਖਣੀ ਘੜੀ ਓਡੀਕਾਂ ਕੇੜੀ ਘੜੀ ਉਹ ਘੜੀ ਆਏ
ਮਨ ਚਾਹ ਉੱਠੇ ਛੂਹਾਂ ਤੇਰੇ ਤਨ ਨੂੰ
ਬੇਚੈਨ ਮਨ ਰੱਖਾਂ ਕਾਬੂ ਮਨ ਨੂੰ
ਯਕੀਨ ਦੁਹਾਈ ਮੇਰੀ ਹੋਵੇਗੀ ਮਨਜ਼ੂਰ
ਮੇਲ ਸਾਡਾ ਧੁਰੋਂ ਲਿਖਿਆ ਮੇਲ ਹੋਵੇਗਾ ਜ਼ਰੂਰ
ਵਡਭਾਗੀ ਮੈਂ ਦਿਲ ਦਾ ਰਾਹ ਤੇਰੇ ਦਿਲ ਨੂੰ ਖੁੱਲੇ
ਦੁਨਿਆਂ ਤੋਂ ਓਲੇ ਹੋ ਰੋਂਵਾਂ ਮੈਂ ਹੌਲੇ ਹੌਲੇ
ਬੋਲਣ ਦਾ ਨਹੀਂ ਚੱਜ
ਜਹਣ ਵਿੱਚ ਮੇਰੇ ਨਾ ਛਾਨਣੀ ਨਾ ਕੋਈ ਛੱਜ
ਬੋਲ ਨਾ ਛਾਣਾ ਨਾ ਛੱਟਾਂ ਬੋਲਣ ਦਾ ਨਾ ਚੱਜ
ਜੋ ਦਿਲ ਆਏ ਬਕਾਂ ਬੋਲਾਂ ਕੌੜੇ ਬੋਲ
ਮਿਲਣ ਨੂੰ ਮੈਂਨੂੰ ਕੱਤਰੌਣ ਕੋਈ ਆਏ ਨਾ ਕੋਲ
ਮਾਂਵਾਂ ਦਿਆਂ ਗਾਲਾਂ ਕਹਿਣ ਘੇਅ ਦਿਆਂ ਨਾਲ਼ਾਂ
ਮੈਂ ਕੋਈ ਮਾਂ ਨਾ ਦੇ ਗਾਲਿਆਂ ਲੋਕਾਂ ਦੇ ਸੀਨੇ ਸਾੜਾਂ
ਮੇਰੇ ਕਬੋਲ ਕਿਸੇ ਰੋਲਾਏ ਜਿੰਦ ਕਿਸੇ ਦੀ ਕਰੇ ਬਰਬਾਦ
ਅਫ਼ਸੋਸ ਨਾ ਕਰਾਂ ਨਾ ਰੱਖਾਂ ਆਪਣੀ ਕਰਨੀ ਯਾਦ
ਬੋਲ ਮੇਰੇ ਤੋਂ ਸਤਾਇਆ ਮਰੇ ਦੇਵੇ ਬਦਦੁਆ
ਖ਼ੁਸ਼ ਹੋਂਵਾਂ ਹੱਸਾਂ ਮੈਂ ਸ਼ਰਮ ਜਾਣੇ ਮੇਰੀ ਬਲਾ
ਕਦੇ ਕਦਾਂਈਂ ਮੰਨ ਆਏ ਕਰਾਂ ਮਿੱਠੀ ਜ਼ੁਬਾਨ
ਭਾਈਚਾਰਾ ਬਣਾਂਵਾਂ ਬਣਾ ਸੁਚੱਜਾ ਇਨਸਾਨ
ਕੱਲ ਨੂੰ ਕਰਾਂਗਾ ਕਰ ਸਕਾਂ ਨਾ ਅੱਜ
ਕੌੜੇ ਬੋਲ ਬੋਲਾਂ ਬੋਲਣ ਦਾ ਨਾ ਮੈਨੂੰ ਚੱਜ
ਔਣ ਤੇਰੇ ਨੂੰ ਓਡੀਕਾਂ
ਔਣ ਤੇਰੇ ਨੂੰ ਬੇਸਬਰੀ ਨਾਲ ਮੈਂ ਓਡੀਕਾਂ
ਡੀਖਾ ਫੱੜ ਔਂਸੀਆਂ ਪਾਂਵਾਂ ਮਾਰਾਂ ਲੀਕਾਂ
ਰਾਹ ਤੇ ਟਿਕਿਆਂ ਨਜ਼ਰਾਂ ਕਦ ਅੱਖਾਂ ਨਾਲ ਨਿਹਾਰਾਂ
ਕਦ ਤੂੰ ਸਾਮਣੇ ਆਂਏਂ ਔਣ ਓਜੜੀ ਜਿੰਦ ਬਹਾਰਾਂ
ਸੀਨੇ ਮੇਰੇ ਦਿਲ ਧੱੜਕੇ ਕਲਾ ਹੋਇਆ ਮੇਰੇ ਤੋਂ ਬਾਹਰਾ
ਛੂਹ ਦੀ ਸੋਚ ਝੁੰਣਝੱਣਿਆਂ ਖਾਏ ਬਦਨ ਮੇਰਾ ਯਾਰਾ
ਜੱਗ ਤੋਂ ਪਿਆਰ ਛੁਪਾ ਨਾ ਪਾਂਵਾਂ
ਯਾਦ ਤੇਰੀ ਵਿੱਚ ਗੀਤ ਤੇਰੇ ਗਾਂਵਾ
ਤਨਹਾਈ ਸਹੀ ਨਾ ਜਾਏ ਲੁਕ ਲੁਕ ਮੈਂ ਰੋਂਵਾਂ
ਕੇੜੀ ਘੜੀ ਮਿਲੀਏ ਦਿਲੋਂ ਖ਼ੁਸ਼ ਮੈਂ ਹੋਂਵਾਂ
ਸੁਣ ਲੈ ਸੁਣ ਲੈ ਮੇਰੇ ਅੰਦਰ ਦੀ ਆਵਾਜ਼
ਆ ਜਾ ਆ ਜਾ ਹੁਣ ਤੂੰ ਮੇਰੇ ਪਾਸ
ਬਹਿ ਜੁੜ ਕੋਲ ਇੱਕ ਦੂਜੇ ਨੂੰ ਕਹਿਏ
ਖੁਸ਼ੀਆਂ ਸਾਂਝਿਆਂ ਕਰ ਦੁੱਖ ਵੰਡ ਲਈਏ
ਤੇਰੇ ਬਿਨ ਉਜਾੜ ਮੇਰੀ ਦੁਨੀਆਂ ਤੇਰੇ ਬਿਨ ਅੰਧੇਰਾ
ਜਹਾਨ ਮੇਰਾ ਤੇਰੇ ਵਿੱਚ ਵੱਸੇ ਤੇਰੇ ਨਾਲ ਮੇਰਾ ਸਵੇਰਾ
ਮਨ ਚਾਹੇ ਅਰਦਾਸ ਮੇਰੀ ਦੀ ਹੋਏ ਉਥੇ ਦਰਗਾਹੇ ਸੁਣਾਈ
ਛੇਤੀਂ ਹੋਏ ਮਿਲਣ ਰੂਹਾਂ ਦਾ ਮੁੱਕੇ ਮੇਰੀ ਤਨਹਾਈ ਸਾਡੀ ਜੁਦਾਈ
ਪ੍ਰਵਾਨਗੀ ਹੋਊ ਦਰਗਾਹ
ਕੁਲ ਆਲਮ ਫਿਰ ਲਈ ਮੈਂ ਛਾਣ
ਪੜੇ ਕੋਟ ਗ੍ਰੰਥ ਲਿਆ ਮੈਂ ਗਿਆਨ
ਨਾਹਿਆ ਜਾ ਜਾ ਤੀਰਥ ਅਸਥਾਂਨ
ਸਾਧ ਸੰਤਾਂ ਅੱਗੇ ਸੀਸ ਨਿਵਾਏ
ਦਾਨ ਵੀ ਕੀਤਾ ਪਾਠ ਵੀ ਕਰਾਏ
ਬੁਜਾ ਨਹੀਂ ਸੀ ਦਿਮਾਗ਼ ਦਾ ਦੀਵਾ ਸੀ ਜਗਿਆ
ਲੱਭਣ ਗਿਆ ਉਹ ਕਿੱਥੋਂ ਨਾ ਲੱਭਿਆ
ਜਿਸੇ ਗੁਰਾਂ ਦੱਸਿਆ ਸਰਬ ਸਮਾਇਆ
ਅੰਧਾ ਮੈਂ ਉਸੇ ਵੇਖ ਨਾ ਪਾਇਆ
ਨਹੀਂ ਮੈਂ ਰਤਿਆ ਨਾ ਮੱਥੇ ਮੈਂ ਲਿਖਾਇਆ
ਸਧਾਰਨ ਜਨ ਜੱਸਿਆ ਅਵਤਾਰ ਨਹੀਂ ਤੂੰ ਆਇਆ
ਮਿਲਣ ਦੀ ਨਹੀਂ ਇਹ ਬਾਰੀ ਸੋਚ ਜਿੰਦ ਕਰ ਨਾ ਜਾਇਆ
ਮਨ ਆਪਣਾ ਨਾ ਕਰ ਸਕਿਆ ਤੂੰ ਸੁੱਚਾ
ਪਹੌਂਚ ਨਹੀਂ ਪਾਂਏਂ ਦਰ ਉਸ ਦਾ ਉੱਚਾ
ਕੁਕਰਮੀ ਪਾਪੀ ਗੁਣਾਹਗਾਰ ਤੂੰ ਇੱਕ ਜਨ
ਮੋਖ ਦਵਾਰ ਨਹੀਂ ਮਿਲਣਾ ਸੱਚ ਇਹ ਮੰਨ
ਜਿਨੀ ਮਿਲੀ ਸੂਝ ਬੂਝ ਉਸ ਤੱਕ ਜੀਵਣ ਜੀ ਜਾ
ਉਹ ਨਿਰਵੈਰ ਸ਼ਾਇਦ ਬਖ਼ਸ਼ੂ ਪ੍ਰਵਾਨਗੀ ਹੋਊ ਦਰਗਾਹ
ਮੂਰਖ ਮੈਨੂੰ ਮੰਨੇ
ਸੱਚ ਬੋਲਾਂ ਮੈਂ ਨਿਰਾ ਮੂਰਖ ਉਹ ਮੈਨੂੰ ਮੰਨੇ
ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ
ਕਹਿਣ ਲੱਗੀ ਮੇਰੀ ਸਹੇਲੀ ਬੜੀ ਦਾਨੀ ਤੇ ਸਾਨੀ
ਗੱਲਾਂ ਕਰੇ ਚੱਜ ਦਿਆਂ ਹੈ ਉਹ ਸਿਆਣੀ
ਮੈਂ ਕੂ ਬੈਠਾ ਉਸ ਨਾਲ ਗੱਲ ਕਰ ਲੱਗੇ ਚੰਗਾ
ਇਹੀਓ ਮੇਰੇ ਬੋਲ ਤੇ ਪੈ ਗਿਆ ਪੰਗਾ
ਕਹੇ ਮੇਰੇ ਬਾਜੂ ਬਹਿ ਇੱਕ ਗੱਲ ਨਾ ਤੈਨੂੰ ਸੁੱਝੇ
ਹੱਸੇਂ ਹੱਸਾਂਏਂ ਰਹੇਂ ਘੰਟੋ ਉਸ ਨਾਲ ਰੁੱਝੇ
ਮੈਂ ਨਾ ਭਾਂਵਾਂ ਤੈਨੂੰ ਬੇਗਾਨੀ ਲੱਗੇ ਪਿਆਰੀ
ਸ਼ਰਮ ਨਾ ਖਾਂਏਂ ਅੱਖ ਰੱਖੇਂ ਉਹ ਪਰਾਈ ਨਾਰੀ
ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ
ਕਮੀਜ਼ ਉਸ ਪਾਈ ਜੋ ਉਸ ਲਈ ਛੋਟੀ
ਕਹਿ ਬੈਠਾ ਸਜੇਂ ਨਾ ਤੂੰ ਲੱਗੇਂ ਮੋਟੀ
ਇਸੇ ਕਹਿਣ ਤੇ ਪੈ ਗਈ ਪਸੂੜੀ
ਮੂੰਹ ਵੱਟ ਅੱਖਾਂ ਲਾਲ ਮੱਥੇ ਪਾਈ ਤਿਊੜੀ
ਬੋਲੀ ਨਾ ਅਕਲ ਨਾ ਤਮੀਜ਼ ਬੋਲਣ ਦਾ ਨਾ ਥੌਹ
ਸੋਚੇਂ ਨਾ ਤੋਲੇਂ ਨਾ ਬਕ ਜਾਂਏਂ ਦਿਲ ਵਿੱਚ ਜੋ
ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ
ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ
ਮਾਫ਼ੀ ਨਾ ਮੰਗਾਂ
ਘਾਲ ਸਖੱਤ ਕੀਤੀ ਨਾ ਕੋਈ
ਹੱਸਦੇ ਖੇਡਦੇ ਨੱਚ ਜਿੰਦ ਲੰਘਾਈ
ਸਲਾਹ ਵੀ ਲੀਤੀ
ਕੀਤਾ ਜੋ ਮੰਨ ਆਈ
ਐਸ਼ ਵੀ ਕੀਤੀ ਕੀਤੇ ਪਾਪ
ਮਸਤ ਰਹੇ ਜੱਗ ਤੋਂ ਨਾ ਕੀਤੀ ਝਾਕ
ਕਿਰਤ ਓਨੀ ਕੀਤੀ ਜਿੰਨੀ ਸੀ ਲੋੜ
ਮਿਲੇ ਵਿੱਚ ਸਾਰਿਆ ਨਹੀਂ ਰਹੀ ਥੋੜ
ਦੁਸ਼ਮਣ ਵੀ ਬਣਾਏ ਯਾਰੀ ਵੀ ਲਾਈ
ਰੰਝਸ਼ ਤਜ ਦੁਸ਼ਮਣ ਬਖ਼ਸ਼ਿਆ ਯਾਰੀ ਨਿਭਾਈ
ਸੱਚੇ ਦਿੱਲੋਂ ਪਿਆਰ ਆਇਆ ਬੇਵਫ਼ਾਈ ਵੀ ਹੋਈ
ਪਿੱਛਾ ਚੰਗਾ ਹੁਣ ਵੀ ਚੰਗਾ ਅੱਗੋਂ ਦਿਖੇ ਚੰਗਾ
ਗਰਵ ਕਰਾਂ ਨਾ ਕੋਈ ਪੱਛੋਤਾਂਣ ਨਾ ਮਾਫ਼ੀ ਮੰਗਾਂ
ਸੱਚਾ ਹੋਊ ਸਹਾਈ
ਇੱਕ ਹੈ ਜਿੰਦ ਪਰ ਦੋ ਇਹਦੇ ਪਹਿਲੂ
ਜਿੰਦੇ ਵਾਰੀ ਵਾਰੀ ਦੋਨੋਂ ਤੂਹਾਂਨੂੰ ਮਿਲੂ
ਕਈ ਦਿਨ ਲੰਘਣ ਸੂਖ ਘਨੇਰੇ
ਵਖਤ ਪਾਏ ਦਿਨ ਵਿੱਚ ਘੋਰ ਅੰਧੇਰੇ
ਲੱਖ ਪਾਤਸ਼ਾਹੀਆਂ ਸਮੇਂ ਦੇ ਮਿਲਣ ਸਾਰੇ ਸੁੱਖ
ਪਤਾ ਨਾ ਲੱਗੂ ਕਿਓਂ ਕਿਥੋਂ ਕਿਦੋਂ ਝੇਲਣੇ ਪੈਣੇ ਦੁੱਖ
ਤੰਦਰੁਸਤੀ ਦਾ ਮਜ਼ਾ ਬੇਬਸੀ ਵਿੱਚ ਸਹਿਣੀ ਪੈਣੀ ਬਿਮਾਰੀ
ਆਪਣੇ ਕਈ ਹੋਣੇ ਪਰਾਏ ਕਈ ਦੁਸ਼ਮਣ ਕਈਆਂ ਨਾਲ਼ ਯਾਰੀ
ਸ਼ੌਰਤ ਲਈ ਗਿਰੇਂ ਮੰਨੇ ਲੋਚੇਂ ਸਰਮਾਇਆ
ਬਹਿਕ ਨਾ ਜਾਂਈਂ ਇਹ ਸੱਭ ਹੈ ਮਾਇਆ
ਲੇਖੇ ਜੋ ਲੌਣੀ ਵਾਰੀ ਕਰ ਪੰਚਾਂ ਤੇ ਕਾਬੂ
ਸਫਲ ਜੀਵਨ ਦਾ ਇਹੀ ਇੱਕ ਹੈ ਜਾਦੂ
ਮਨ ਸੁੱਚਾ ਕਰ ਉਸ ਨੂੰ ਧਿਆਂਈ
ਸੱਚਾ ਉਹ ਹੋਊ ਉਹ ਤੇਰਾ ਸਹਾਈ
ਲੱਗ ਗਿਆ ਟੋਣਾ
ਨਹੀਂ ਸੋਚਿਆ ਜ਼ਿੰਦਗੀ ਬਾਰੇ ਸਾਡਾ ਲੱਗ ਗਿਆ ਟੋਣਾ
ਜੋ ਜੀਵਣ ਜੀਆ ਉਹ ਜੀਤਾ ਸੋਹਣਾ
ਜਾਦਾ ਮੈਂ ਹੱਸਿਆ ਪਿਆ ਥੌੜਾ ਰੋਣਾ
ਜੱਗ ਕੀ ਸੋਚੂ ਫ਼ਿਕਰ ਨਹੀਂ ਕੀਤਾ ਰਿਆ ਬੇਪ੍ਰਵਾਹ
ਆਪ ਦਾ ਰਾਸਤਾ ਆਪ ਟੋਲਿਆ ਪੁਛਿੱਆ ਨਾ ਕਿਸੇ ਰਾਹ
ਸਾਰੇ ਮਜ਼ੇ ਵੀ ਲੀਤੇ ਏਯਾਸ਼ੀ ਵੀ ਕੀਤੀ
ਸਾਰੇ ਨਸ਼ੇ ਵੀ ਕੀਤੇ ਸ਼ਰਾਬ ਵੀ ਪੀਤੀ
ਨੱਚੇ ਰੱਜ ਕੇ ਗੌਣ ਵੀ ਗਾਏ
ਗੱਪਾਂ ਵੀ ਛੱਡਿਆਂ ਆਪਣੇ ਢੋਲ ਵਜਾਏ
ਚੰਗੇ ਯਾਦ ਕਰ ਹੱਸੇ ਬੁਰੇ ਦਿਨ ਭੁੱਲਾਏ
ਦੁਨਿਆਂ ਦੇ ਦਿੱਤੇ ਨਜ਼ਾਰੇ ਮਾਣੇ ਨਾ ਸੰਗਿਆ ਨਾ ਸ਼ਰਮਾਇਆ
ਚੌਰਾਸੀ ਬਾਦ ਮਿਲੀ ਦੁਰਲੱਭ ਦਹਿ ਦਾ ਹੱਦ ਫਾਇਦਾ ਉਂਠਾਇਆ
ਮਨਸੂਬੇ ਸੱਭ ਪੂਰੇ
ਕੋਈ ਨਾ ਅਧੂਰੇ
ਜੀਵਣ ਜੋ ਜੀਆ ਉਹ ਜੀਤਾ ਸੋਹਣਾ
ਜ਼ਿੰਦਗੀ ਬਾਰੇ ਨਹੀਂ ਸੋਚਿਆ ਸਾਡਾ ਲੱਗ ਗਿਆ ਟੋਣਾ