ਬੋਲਣ ਦਾ ਨਹੀਂ ਚੱਜ
ਜਹਣ ਵਿੱਚ ਮੇਰੇ ਨਾ ਛਾਨਣੀ ਨਾ ਕੋਈ ਛੱਜ
ਬੋਲ ਨਾ ਛਾਣਾ ਨਾ ਛੱਟਾਂ ਬੋਲਣ ਦਾ ਨਾ ਚੱਜ
ਜੋ ਦਿਲ ਆਏ ਬਕਾਂ ਬੋਲਾਂ ਕੌੜੇ ਬੋਲ
ਮਿਲਣ ਨੂੰ ਮੈਂਨੂੰ ਕੱਤਰੌਣ ਕੋਈ ਆਏ ਨਾ ਕੋਲ
ਮਾਂਵਾਂ ਦਿਆਂ ਗਾਲਾਂ ਕਹਿਣ ਘੇਅ ਦਿਆਂ ਨਾਲ਼ਾਂ
ਮੈਂ ਕੋਈ ਮਾਂ ਨਾ ਦੇ ਗਾਲਿਆਂ ਲੋਕਾਂ ਦੇ ਸੀਨੇ ਸਾੜਾਂ
ਮੇਰੇ ਕਬੋਲ ਕਿਸੇ ਰੋਲਾਏ ਜਿੰਦ ਕਿਸੇ ਦੀ ਕਰੇ ਬਰਬਾਦ
ਅਫ਼ਸੋਸ ਨਾ ਕਰਾਂ ਨਾ ਰੱਖਾਂ ਆਪਣੀ ਕਰਨੀ ਯਾਦ
ਬੋਲ ਮੇਰੇ ਤੋਂ ਸਤਾਇਆ ਮਰੇ ਦੇਵੇ ਬਦਦੁਆ
ਖ਼ੁਸ਼ ਹੋਂਵਾਂ ਹੱਸਾਂ ਮੈਂ ਸ਼ਰਮ ਜਾਣੇ ਮੇਰੀ ਬਲਾ
ਕਦੇ ਕਦਾਂਈਂ ਮੰਨ ਆਏ ਕਰਾਂ ਮਿੱਠੀ ਜ਼ੁਬਾਨ
ਭਾਈਚਾਰਾ ਬਣਾਂਵਾਂ ਬਣਾ ਸੁਚੱਜਾ ਇਨਸਾਨ
ਕੱਲ ਨੂੰ ਕਰਾਂਗਾ ਕਰ ਸਕਾਂ ਨਾ ਅੱਜ
ਕੌੜੇ ਬੋਲ ਬੋਲਾਂ ਬੋਲਣ ਦਾ ਨਾ ਮੈਨੂੰ ਚੱਜ
Very nice poem Sir Ji
ReplyDelete