ਪੀੜੀ ਦੇ ਅਲਬੇਲੇ
ਅਸੀਂ ਉਸ ਪੀੜੀ ਦੇ ਅਲਬੇਲੇ
ਜੋ ਨੰਗੇ ਮਿੱਟੀ ਵਿੱਚ ਖੇਲੇ
ਮਾਪਿਆਂ ਦੇ ਥੱਪੜ ਮਾਸਟਰਾਂ ਦੇ ਡੰਡੇ ਝੇਲੇ
ਮੌਜਾਂ ਕੀਤੀਆਂ ਨਹਾਏ ਮੱਸਿਆ ਦੇ ਮੇਲੇ
ਤੇਲ ਨਾਲ ਬਲ਼ਦੇ ਦੀਵੇ ਦੀ ਲੋਅ ਥੱਲੇ ਪੜੇ
ਕੈਦਾ ਰਟਿਆ ਫ਼ੱਟੀ ਪੋਚੀ ਕਾਨੇ ਦੇ ਕਲਮ ਘੜ੍ਹੇ
ਸਾਡੀ ਸੁਰਤ ਵਿੱਚ ਰੇਡੀਓ ਤੇ ਟੈਲੀਵੀਜ਼ਨ ਆਇਆ
ਟੈਲੀਫ਼ੋਨ ਤੋਂ ਲੈ ਕੇ ਮੋਬਾਇਲ ਤੇ ਇੱਟਰਨੈਟ ਛਾਇਆ
ਤੌੜੀ ਰਿਧਿਆ ਸਾਗ ਕੁੱਜਾ ਦਹੀਂ ਮਰਤਬਾਨ ਦਾ ਆਚਾਰ
ਮਿਲਦੀ ਸੀ ਮਠਿਆਈ ਸਿਰਫ਼ ਭਾਗਾਂ ਵਾਲੇ ਦਿਨ ਤਿਓਹਾਰ
ਸਾਦਾ ਸੀ ਜੀਵਣ ਦਿਲਾਂ ਵਿੱਚ ਸੀ ਪਿਆਰ
ਨੱਠ ਦੌੜ ਘਟ ਨਾ ਮਾਰਾਮਾਰੀ ਦਿਨ ਸਨ ਸੁਹੇਲੇ
ਅਸੀਂ ਹਾਂ ਉਸ ਪੀੜੀ ਦੇ ਬਜ਼ੁਰਗ ਅਲਬੇਲੇ
No comments:
Post a Comment