Monday, January 26, 2026

ਰੱਬ ਜੋੜੀ ਕਿਓਂ ਬਣਾਂਈ p4

              ਰੱਬ ਜੋੜੀ ਕਿਓਂ ਬਣਾਂਈ


ਪਤਾ ਨਹੀਂ ਰੱਬ ਦੇ ਮਨ ਕੀ ਆਈ 

ਰੱਬ ਨੇ ਜੋੜੀ ਕਿਓਂ ਬਣਾਂਈ

ਉਸ ਔਰਤ ਉਪਾਈ ਕਿਆਮਤ ਆਈ 

ਬੰਦਾ ਸਾਜਿਆ ਬਣਾਇਆ ਸ਼ੌਦਾਈ

ਔਰਤ ਅੱਖਾਂ ਦਿੱਤਿਆਂ ਬੰਦੇ ਨੂੰ ਨਜ਼ਰਾਂ ਨਾਲ ਮੋਣ ਲਈ 

ਮਿੱਠੀ ਜ਼ੁਬਾਨ ਦਿੱਤੀ ਸੰਗੀਤ ਸਨੌਣ ਲਈ 

ਬਦਨ ਦਿੱਤਾ ਬੰਦੇ ਸੀਨੇ ਅੱਗ ਲੌਣ ਲਈ 

ਬਾਂਹਾਂ ਦਿੱਤਿਆਂ ਬੰਦੇ ਨੂੰ ਜੰਨਤ ਵਖੌਣ ਲਈ 

ਸੂਝ ਬੂਝ ਦਿੱਤੀ ਗ੍ਰਿਸਤੀ ਨਿਭੌਣ ਲਈ 

ਮਮਤਾ ਦਿੱਤੀ ਪਿਆਰ ਜਤੌਣ ਲਈ 

ਯਾਦਾਸ਼ਤ ਦੇ ਦਿੱਤੀ ਬੰਦੇ ਗਲਤੀਆਂ ਗਨੌਣ ਲਈ 

ਫਿਰ ਫ਼ਿਤਰਤ ਦੇ ਦਿੱਤੀ ਬੰਦਾ ਉਸ ਖ਼ੁਸ਼ ਨਾ ਕਰ ਪਾਈ 

ਉਸ ਔਰਤ ਉਪਾਈ ਕਿਆਮਤ ਆਈ 

ਬੰਦਾ ਸਾਜਿਆ ਬਣਾਇਆ ਸ਼ੌਦਾਈ 

ਦਿੱਤਾ ਬੰਦੇ ਨੂੰ ਗੁੱਸਾ ਰੋਬ ਪੌਣ ਲਈ 

ਮੰਦ ਬੁੱਧੀ ਦਿੱਤੀ ਹੂੜਮਤ ਕਰੌਣ ਲਈ  

ਅੱਖਾਂ ਦਿੱਤਿਆਂ ਦੂਸਰੀਆਂ ਤੇ ਮੰਡਰੌਣ ਲਈ 

ਹਵਸ ਵੀ ਭਰੀ ਬੇਵਫ਼ਾਹ ਹੋਣ ਲਈ 

ਗੇਰਜੁਮੇਦਾਰੀ ਲਾਪਰਵਾਹੀ ਦਿੱਤੀ ਮੌਜ ਅਡੌਣ ਲਈ 

ਔਰਤ ਦੀ ਫਿਤਰਤ ਨਾ ਬੁਝੇ ਬੰਦਾ ਉਸੇ ਖ਼ੁਸ਼ ਨਾ ਕਰ ਪਾਈ

ਬੰਦਾ ਸਾਜਿਆ ਸਾਜਿਆ ਸ਼ੌਦਾਈ

ਬਣਾਂਈ ਤਾਂ ਇਹ ਜੋੜੀ ਕਿਓਂ ਬਣਾਂਈ

ਪਤਾ ਨਹੀਂ ਕੀ ਰੱਬ ਦੇ ਮਨ ਆਈ




 



No comments:

Post a Comment