ਹੁਣ ਕੁਫ਼ਰ ਨਾ ਤੋਲਾਂ
ਝੂਠ ਮੈਂ ਬੋਲਾਂ ਕੁਫ਼ਰ ਤੋਲਾਂ ਜਾਣਾ ਖ਼ੁਦ ਨੂੰ ਹੁਸ਼ਿਆਰ
ਧੋਖਾ ਦੇਂਵਾਂ ਦਿਲ ਦੁੱਖਾਂਵਾਂ ਮੈਨੂੰ ਨਾ ਕਿਸੇ ਨਾਲ ਪਿਆਰ
ਦੂਸਰਿਆਂ ਦੀ ਸੋਚ ਨਾ ਰੱਖਾਂ ਰੱਖਾਂ ਸਵਾਰਥ ਮੂਹਰੇ
ਨਾਤੇ ਨਾ ਜੋੜੇ ਰਿਸ਼ਤੇ ਨਾ ਨਿਭਾਏ ਦੂਰ ਹੋਏ ਆਪਣੇ ਸਾਰੇ
ਪਾਪ ਕਰ ਬਰੀ ਕਰਾਂ ਉਸ ਐਸਾ ਬਣਾਇਆ ਮੈਂ ਨਾ ਜ਼ਿੰਮੇਵਾਰ
ਮਾੜੀ ਕਿਸਮਤ ਇੱਕ ਝੱਟਕਾ ਦਿੱਤਾ ਡਿੱਗਾ ਮੈਂ ਮੂੰਹ ਭਾਰ
ਦੁਹਾਈ ਪਾਈ ਮੈਨੂੰ ਬਚਾਓ ਜੱਗ ਨੂੰ ਕੀਤੀ ਪੁਕਾਰ
ਦੁਸ਼ਮਣ ਲਾਚਾਰੀ ਤੇ ਹੱਸਣ ਹੱਥ ਵਟੌਣ ਲਈ ਨਾ ਕੋਈ ਤਿਆਰ
ਅੱਖ ਖੁੱਲੀ ਅਕਲ ਕੁੱਛ ਆਈ ਬੋਲ ਆਪਣੇ ਲਏ ਸੁਧਾਰ
ਝੂਠ ਨਾ ਬੋਲਾਂ ਹੁਣ ਕੁਫ਼ਰ ਨਾ ਤੋਲਾਂ ਹੁਣ ਨਾ ਬਣਾ ਹੁਸ਼ਿਆਰ
ਰੰਝਸ਼ ਛੱਡੀ ਮਨ ਹਲਕਾ ਹੋਇਆ ਸੱਭ ਨਾਲ ਉੱਭਰਿਆ ਪਿਆਰ
ਇੱਜ਼ਤ ਮਿਲੀ ਭਾਈਚਾਰਾ ਵੱਧਿਆ ਕਈ ਜਿੰਦਗੀ ਲਈ ਬਣਾਏ ਯਾਰ
No comments:
Post a Comment