ਔਣ ਤੇਰੇ ਨੂੰ ਓਡੀਕਾਂ
ਔਣ ਤੇਰੇ ਨੂੰ ਬੇਸਬਰੀ ਨਾਲ ਮੈਂ ਓਡੀਕਾਂ
ਡੀਖਾ ਫੱੜ ਔਂਸੀਆਂ ਪਾਂਵਾਂ ਮਾਰਾਂ ਲੀਕਾਂ
ਰਾਹ ਤੇ ਟਿਕਿਆਂ ਨਜ਼ਰਾਂ ਕਦ ਅੱਖਾਂ ਨਾਲ ਨਿਹਾਰਾਂ
ਕਦ ਤੂੰ ਸਾਮਣੇ ਆਂਏਂ ਔਣ ਓਜੜੀ ਜਿੰਦ ਬਹਾਰਾਂ
ਸੀਨੇ ਮੇਰੇ ਦਿਲ ਧੱੜਕੇ ਕਲਾ ਹੋਇਆ ਮੇਰੇ ਤੋਂ ਬਾਹਰਾ
ਛੂਹ ਦੀ ਸੋਚ ਝੁੰਣਝੱਣਿਆਂ ਖਾਏ ਬਦਨ ਮੇਰਾ ਯਾਰਾ
ਜੱਗ ਤੋਂ ਪਿਆਰ ਛੁਪਾ ਨਾ ਪਾਂਵਾਂ
ਯਾਦ ਤੇਰੀ ਵਿੱਚ ਗੀਤ ਤੇਰੇ ਗਾਂਵਾ
ਤਨਹਾਈ ਸਹੀ ਨਾ ਜਾਏ ਲੁਕ ਲੁਕ ਮੈਂ ਰੋਂਵਾਂ
ਕੇੜੀ ਘੜੀ ਮਿਲੀਏ ਦਿਲੋਂ ਖ਼ੁਸ਼ ਮੈਂ ਹੋਂਵਾਂ
ਸੁਣ ਲੈ ਸੁਣ ਲੈ ਮੇਰੇ ਅੰਦਰ ਦੀ ਆਵਾਜ਼
ਆ ਜਾ ਆ ਜਾ ਹੁਣ ਤੂੰ ਮੇਰੇ ਪਾਸ
ਬਹਿ ਜੁੜ ਕੋਲ ਇੱਕ ਦੂਜੇ ਨੂੰ ਕਹਿਏ
ਖੁਸ਼ੀਆਂ ਸਾਂਝਿਆਂ ਕਰ ਦੁੱਖ ਵੰਡ ਲਈਏ
ਤੇਰੇ ਬਿਨ ਉਜਾੜ ਮੇਰੀ ਦੁਨੀਆਂ ਤੇਰੇ ਬਿਨ ਅੰਧੇਰਾ
ਜਹਾਨ ਮੇਰਾ ਤੇਰੇ ਵਿੱਚ ਵੱਸੇ ਤੇਰੇ ਨਾਲ ਮੇਰਾ ਸਵੇਰਾ
ਮਨ ਚਾਹੇ ਅਰਦਾਸ ਮੇਰੀ ਦੀ ਹੋਏ ਉਥੇ ਦਰਗਾਹੇ ਸੁਣਾਈ
ਛੇਤੀਂ ਹੋਏ ਮਿਲਣ ਰੂਹਾਂ ਦਾ ਮੁੱਕੇ ਮੇਰੀ ਤਨਹਾਈ ਸਾਡੀ ਜੁਦਾਈ
No comments:
Post a Comment