Tuesday, November 3, 2026

ਜੱਸਾ ਨਹੀਂ ਐਨਾ ਗਵਾਰ p5

                                 ਜੱਸਾ ਨਹੀਂ ਐਨਾ ਗਵਾਰ


ਪੈਰ ਸੁੱਖ ਨਾਲ ਮੇਰੇ ਵੱਡੇ ਮੈਂ ਮੰਨਾ ਮੈਂ ਗਵਾਰ 

ਸਿਰ ਨਾ ਮੇਰਾ ਵੱਡਾ ਮੈਂ ਨਾ ਕੋਈ ਸਰਦਾਰ 

ਢਿੱਡ ਵੀ ਮੇਰਾ ਛੋਟਾ ਮੈਂ ਨਾ ਕੋਈ ਸ਼ਾਹੂਕਾਰ 

ਅਕਲ ਅੱਧੀ ਮੇਰੀ ਕੋਈ ਨਾ ਮੈਂ ਸਮਝਦਾਰ 

ਕੰਮ ਕਿਸੇ ਦਾ ਥੌਹ ਨਹੀਂ ਮੈਂ ਨਾ ਕੋਈ ਕਲਾਕਾਰ 

ਦੁਨੀਆਂਦਾਰੀ ਤੋਂ ਦੂਰ ਰਿਹਾ ਸਾਂਭਿਆ ਨਾ ਗ੍ਰਿਸਤ ਦਾ ਭਾਰ 

ਬੀਵੀ ਨੂੰ ਖੁਸ਼ ਨਾ ਕਰ ਪਾਇਆ ਬੀਵੀ ਰਹੀ ਨਾਰਾਜ਼ 

ਮੈਂ ਸਮਝਾਂ ਆਪ ਨੂੰ ਉੱਕਾ ਗਵਾਰ 

ਪਰ 

ਭੈੜ ਬੰਦੇ ਦੀ ਮੈਂ ਨਾ ਵੇਖਾਂ ਚੰਗਾ ਮੈਨੂ ਲਗੇ ਸਾਰਾ ਸੰਸਾਰ 

ਰੌਣਕੀ ਮੈਂ ਬੰਦਾ ਮਹਿਫਲੀਂ ਲੈ ਆਵਾਂ  ਹਾਸੇ ਦੀ ਬਹਾਰ  

ਮਤਲਵੀ ਮੈਂ ਨਾ ਕੋਈ ਮੈਂ ਯਾਰਾਂ ਦਾ ਯਾਰ 

ਅੱਧ ਵਾਟ ਬਾਂਹ ਨਾ ਛੱਡਾਂ ਤੋੜ ਨਿਭਾਵਾਂ ਪਿਆਰ 

ਸੁਹੇਲੀ ਇੱਜ਼ਤ ਦੀ ਜੀਵਨੀ ਜੀਤੀ ਪਾਇਆ ਜਨਮ ਦਾ ਸਾਰ 

ਆਮ ਸਧਾਰਨ ਜਨ ਹੈ ਜੱਸਾ ਜੱਸਾ ਨਹੀਂ ਐਨਾ ਗਵਾਰ 

No comments:

Post a Comment