Sunday, April 28, 2024

ਫ਼ਿਤਰਤ ਵਿੱਚ ਆਨੰਦ p2

                                   ਫ਼ਿਤਰਤ ਵਿੱਚ ਆਨੰਦ


ਦਿਨ ਮੇਰੇ ਚੱਲਣ ਹਸਦੇ ਗੌਂਦੇ 

ਰੰਗ ਰਲੀਆਂ ਕਰਦੇ ਜਸ਼ਨ ਮਨੌਂਦੇ 

ਖੁਸ਼ੀ ਭਰੀਆਂ ਯਾਦਾਂ ਯਾਦ ਕਰਾਂ

ਦੁਖੜੇ ਵਾਲੇ ਲਹਿਮੇ ਕਰਾਂ ਪਰਾਂ

ਬੀਤੇ ਦਾ ਅਫਸੋਸ ਕੋਈ ਨਾ ਆਏ

ਆਉਂਣ ਵਾਲੇ ਦਾ ਫਿਕਰ ਨਾ ਖਾਏ

ਕਈ ਦਿਹਾੜੇ ਰਹੇ ਚੰਗੇ

ਕੁੱਝ ਵਿੱਚ ਸੀਗੇ ਮੰਦੇ

ਰੁਕੇ ਨਾ ਵਾਰੀ ਵਾਰੀ ਲੰਘੇ

ਕਿਸੇ ਰੁਲਾਇਆ

ਕਿਸੇ ਹਸਾਇਆ

ਘੱਟ ਦੁੱਖ ਜਾਦਾ ਸੁੱਖ ਪਾਇਆ

ਮਾਇਆ ਨਾ ਮਿਲੀ ਬੇਸ਼ੁਮਾਰ

ਜਿੰਨੀ ਮਿਲੀ ਲਿਆ ਸਾਰ 

ਕਦੀ ਬਾਜ਼ੀ ਮਾਰੀ

ਕਦੀ ਵਾਰੀ ਹਾਰੀ 

ਤੰਦਰੁਸਤੀ ਰਹੀ ਨਹੀਂ ਲੱਗੀ ਬਿਮਾਰੀ

ਯਾਰਾਂ ਨਾਲ ਨਿਭਾਈ ਯਾਰੀ

ਕਾਬਲ ਔਲਾਦ ਆਗਿਆਕਾਰੀ 

 ਪਿਆਰੀ ਜੱਸਿਆ ਤੇਰੀ ਨਾਰੀ

ਜਨਤ ਮੇਰੀ ਮੇਰੀ ਦੁਨਿਆਂ ਸਾਰੀ

ਫ਼ਿਤਰਤ ਮੈਂਨੂੰ ਮੇਰੀ ਪਸੰਦ

ਰੱਖਾਂ ਇਹ ਸੋਚ ਪਾਂਵਾਂ ਆਨੰਦ

ਗੁਰੂ ਬਣਾਇਆ ਅੰਦਰਲਾ p2

                              ਗੁਰੂ ਬਣਾਇਆ ਅੰਦਰਲਾ


ਮੁਰਸ਼ਦ ਜੱਸੇ ਕੋਈ ਨਾ ਮਿਲਿਆ 

ਰੁੱਲ ਗਏ ਭੁੱਲੇ ਰਾਂਹਾਂ 

ਪੀੜ ਸਾਡੀ ਕਿਸੇ ਨਾ ਪਹਿਚਾਣੀ

ਜਸਾ ਰੋਇਆ ਮਾਰ ਮਾਰ ਧਾਂਹਾਂ 

ਚੈਨ ਬਸੇਰਾ ਕਿਧਰੇ ਨਾ ਮਿਲਿਆ

ਦਰ ਦਰ ਠੋਕਰ ਖਾਈ

ਰੱਟਦਾ ਰਿਆ ਵੱਡੇ ਗ੍ਰੰਥ 

ਭੋਰਾ ਸੂਝ ਨਾ ਆਈ

ਬੇਗਾਨਾ ਆਪਣਿਆਂ ਤੋਂ ਜੱਸਾ

ਦੁਨਿਆਂ ਲੱਗੇ ਪਰਾਈ 

ਬੈਠ ਗਿਆ ਜੱਸਾ ਥੱਕਾ ਹਾਰਾ

ਸਮਝੇਂ ਆਪ ਨਸੀਬਾਂ ਮਾਰਾ

ਅੰਧੇਰੇ ਵਿੱਚ ਜੱਸਾ ਗਵਾਚਾ

 ਲਾਚਾਰਾ ਬੇਸਹਾਰਾ ਬੇਚਾਰਾ

ਮਹਿਰ ਪਈ ਸੋਚ ਜੱਸੇ ਨੂੰ ਆਈ

ਮੰਨੇ ਉਹ ਸਰਬਸਮਾਇਆ 

ਬਾਹਰ ਨਹੀਂ ਭਾਲ ਅੰਦਰ ਭਾਈ

ਜਸਿਆ ਸੁਣ ਅੰਦਰ ਵਾਲੇ ਦੀ

ਗੁਰੂ ਉਸ ਨੂੰ ਬਣਾ

ਸੁਹੇਲੜਾ ਜਸਿਆ ਜੀਣਾਂ ਹੋਊ 

ਮਿਲ ਜਾਊ ਸੱਚਾ ਰਾਹ

Saturday, April 27, 2024

ਐਂਵੇਂ ਗਵਾਈ ਵਾਰੀ p3

            ਐਂਵੇਂ ਗਵਾਈ ਵਾਰੀ


ਧੰਨ ਦੌਲਤ ਲੋਚਿਆ ਜਸਿਆ ਮਾਇਆ ਤੈਂਨੂੰ ਪਿਆਰੀ

ਭੁੱਲਾ ਉਹ ਨਾਲ ਨਹੀਂ ਜਾਂਣੇ ਗਵਾਈ ਇਹ ਵਾਰੀ

ਸ਼ੌਹਰਤ ਪਿੱਛੈ ਨਸਿਆ ਲਾਈ ਵੱਡਿਆਂ ਨਾਲ ਯਾਰੀ

ਮਤਲਬ ਕੱਢ ਛੱਡ ਗਏ ਤੈਂਨੂੰ ਖੇਹ ਮਿਲੀ ਇਜ਼ੱਤ ਸਾਰੀ

ਅੱਧ ਛੱਡੇ ਜਿਸ ਕੰਮ ਹੱਥ ਲਾਏ ਤੋਪ ਨਾ ਕੋਈ ਮਾਰੀ 

ਨਾਂ ਨਾ ਕਮਾ ਸਕਿਆ ਜੱਗ ਵਿੱਚ ਜਸਿਆ ਵਾਰੀ ਇਹ ਗਵਾਈ

ਸੌਖੇ ਰਾਹ ਚੁਣ ਚੱਲਿਆ ਮਹਿਨਤ ਨਾ ਕੀਤੀ ਕਰਾਰੀ

ਅਸੂਲ ਕੋਈ ਅਪਨਾਏ ਨਾ ਚੰਗੇ ਅਯਾਸ਼ੀ ਜਿੰਦ ਗੁਜ਼ਾਰੀ 

ਆਪਣਿਆਂ ਦੀ ਸਲਾਹ ਨਾ ਗੌਲੀ ਕੀਤੀ ਹੂੜਮਾਰੀ 

ਇੱਕ ਨਾ ਮੰਨੀ ਅਧਰੰਗੀ ਦੀ ਸਮਝਾ ਥੱਕੀ ਉਹ ਹਾਰੀ

ਪੀਤੀ ਸ਼ਰਾਬ ਖਾਦੇ ਕਬਾਬ ਐਸ਼ ਕੀਤੀ ਅੱਤ ਭਾਰੀ

ਗੀਤ ਗੌਂਦਾ ਜਸ਼ਨ ਮੰਨੌਂਦਾ ਜੀਆ ਐਂਵੇਂ ਗਵਾਈ ਵਾਰੀ

 ਅਖੀਰ ਆਈ ਹੁਣ ਧਾਹਾਂ ਮਾਰ ਰੋਵੇਂ ਕਰੇਂ ਪੱਛੋਤਾਪ

ਆਪ ਤੋਂ ਬਾਹਰ ਦੋਸ਼ੀ ਲੱਭੇਂ  ਪਾਪ ਤੋਂ ਬਰੀ ਹੋਵੇਂ ਆਪ

ਯਾਦ ਨਾ ਕੀਤਾ ਜੀਵਾਲਨਹਾਰ ਨੂੰ ਨਹੀਂ ਕੀਤਾ ਜਾਪ 

 ਕਰਤੂਤਾਂ  ਨਹੀਂ ਬਖਸ਼ਣਯੋਗ ਚਾਹੇਂ ਉਹ ਕਰੇ ਮਾਫ

ਜੱਦ ਦਰਗਾਹੇ ਪੇਸ਼ੀ ਹੈਈ ਦੇਨਾ ਪੈਂਣਾ ਹਿਸਾਬ

ਸ੍ਵਰਗ ਦੀ ਆਸ ਨਾ ਰੱਖ ਕਰ ਜਹਨੂ ਦੀ ਤਿਆਰੀ 

ਜਸਿਆ ਭੱਟਕਿਆ ਤੂੰ ਇਸ ਜੂਨੇ ਐਂਵੇਂ ਗਵਾਈ ਵਾਰੀ

Saturday, April 20, 2024

ਜਸਿਆ ਸੁਣ ਅੰਦਰਲੇ ਦੀ p3

 ਜਸਿਆ ਸੁਣ ਅੰਦਰਲੇ ਦੀ


ਉਹ ਜਸਿਆ ਉਹ ਜਸਿਆ 

ਝਾਤੀ ਮਾਰ ਆਪਣੇ ਅੰਦਰ ਤੂੰ ਅੰਦਰ ਚੋਰ ਛੁਪਾਇਆ 

ਪੈਸੇ ਦੀ ਭੁੱਖ ਰੱਖੇ ਠਗੀ ਠੋਰੀ ਤੇ ਉਹ ਆਇਆ

ਵੇਖ ਉਸ ਦਾ ਅਸਲੀ ਰੂਪ ਸ਼ੌਹਰਤ ਲਈ ਲਲਚਾਏ 

ਛੋਟੇ ਉੱਤੇ ਜਬਰ ਵੱਡੇ ਅੱਗੇ ਸੀਸ ਉਹ ਨਿਵਾਏ

ਉਹ ਜਸਿਆ ਉਹ ਜਸਿਆ 

ਵੇਖ ਗੌਰ  ਨਾਲ ਅੰਦਰ ਅੰਦਰ ਹੈਵਾਨ ਹੈ ਵਸਿਆ 

ਸੋਹਣੇ ਚੇਹਰੇ ਤੇ ਦਿੱਲ ਉਸ ਦਾ ਆਏ

ਹਵੱਸ ਭਾਰੀ ਹੇਏ ਪਾਪ ਉਹ ਕਮਾਏ

ਉਹ ਜਸਿਆ ਉਹ ਜਸਿਆ 

ਦਿਮਾਗ਼ ਤੇਰੇ ਤੇ ਸ਼ੈਤਾਨ ਹਾਵੀ ਕੁਰਾਹੇ ਤੈਂਨੂੰ ਪਾਏ

ਸਾਫ਼ ਸੁਥਰੀ ਸੋਚ ਨਾ ਸੇਚੇ ਬੱਦ ਤੋਂ ਬੱਦੀ ਮੰਨ ਲਿਆਏ

ਉਹ ਜਸਿਆ ਉਹ ਜਸਿਆ 

ਤਹਿ ਦਿੱਲ ਤੇਰੇ ਚੰਗਾ ਪੁਰਖ ਦਬਿਆ ਉਸੇ ਜਗਾ 

ਸੁਣ ਉਸ ਦੀ ਆਵਾਜ਼ ਆਪ ਨੂੰ ਸੱਚੇ ਰਾਸਤੇ ਪਾ

ਸਿਆਣਿਆਂ ਦੀ ਸੁਣ ਗ੍ਰੰਥ ਪੜ੍ਹ ਕੱਠਾ ਕਰ ਗਿਆਨ

ਨਾਮ ਜੱਪ ਇੱਕ ਚਿੱਤ ਹੋ ਉਸ ਦਾ ਕਰ ਧਿਆਨ

ਸੋਚ ਆਪਣੀ ਤੇ ਕਾਬੂ ਪਾਏਂ

ਜੂਨ ਆਪਣੀ ਲੇਖੇ ਤੂੰ ਲਾਂਏਂ

ਉਹ ਜਸਿਆ ਉਹ ਜਸਿਆ 

ਜੂਨ ਆਪਣੀ ਲੇਖੇ ਲਾਂਏਂ 

ਉਹ ਜਸਿਆ ਉਹ ਜਸਿਆ

ਜੱਸਾ ਅਮਰ ਹੋ ਜਾਏ p3

 ਜੱਸਾ ਅਮਰ ਹੋ ਜਾਏ


ਇੱਕ ਬੁਲਾ ਇੱਕ ਜਸਾ ਮੰਨ ਵਿੱਚ ਸੋਚ ਆਈ

ਬੁਲੇ ਦਾ ਨਾਂ ਜੱਗ ਵਿੱਚ ਰੌਸ਼ਨ ਜੱਸੇ ਨੂੰ ਜਾਣੇ ਨਾ ਕੋਈ

ਕ੍ਰਿਸ਼ਨ ਤੇ ਕੀੜੀ ਦੀ ਨਾਲ ਤੁਲਨਾ ਕਰੇ ਸੋ ਹਰਜ਼ਾਈ 

ਬੁਲੇ ਦੇ ਬੋਲ ਅਰਸ਼ੋ ਆਏ ਦਰਵੇਸ਼ਾਂ ਦੀ ਬਾਣੀ

ਐਂਵੇਂ ਹਲਕਿਆਂ ਤੁਕਾਂ ਜੱਸੇ ਦਿਆਂ ਵਿਚਾਰ ਨਾ ਸਿਆਣੀ 

ਬੁਲੇ ਨੂੰ ਸੁਣ ਦਿਲ ਖੁਸ਼ ਰੂਹ ਖਿਲ ਖਿਲ ਜਾਏ

ਜੱਸੇ ਦੇ ਵਿੱਚ ਕੁੱਛ ਚੰਗੇ ਪਰ ਉਹ ਖੁਮਾਰੀ ਨਾ ਆਏ

ਬੁਲਾ ਬੈਠਾ ਕਵੀਆਂ ਦਾ ਸਮਰਾਟ

ਜੱਸਾ ਸਮਝੋ ਭਿਖਾਰੀ ਦੀ ਜਾਤ

ਦਿੱਲ ਨੂੰ ਜਾਚਣ ਸ਼ਬਦ ਬੁਲੇ ਦੇ ਅਕਲ ਭਰੇ

ਬੁਲਾ ਪੂਜੇ ਬੁਲੇ ਵਾਲੇ ਲਫ਼ਜ਼ ਲੱਭੇ ਜਸਾ ਨਕਲ ਕਰੇ

ਜੱਸੇ ਨੂੰ ਮੈਂ ਨਾ ਠਹਿਰਾਂਵਾਂ ਗੁਸਤਾਖ

ਗੁਰੂ ਮੰਨ ਬੁਲੇ ਨੂੰ ਉੱਚਾ ਹੋਣ ਦਾ ਕਰੇ ਪਰਿਆਸ 

ਬੁਲੇ ਦੀ ਉੱਚਾਈ ਤੇ ਪਹੁੰਚਣਾ ਜੱਸੇ ਦੀ ਨਹੀਂ ਔਕਾਤ

ਨਕਲ ਕਰ ਰੱਤੀ ਵੀ ਉੱਠੇ ਹੋਊ ਇੱਕ ਕਰਾਮਾਤ

ਬੁਲੇ ਦਾ ਕੋਟ ਕੋਟਵਾਂ ਹਿਸਾ ਅਗਰ ਜੱਸਾ ਨਾਂ ਕਮਾਏ

ਧੰਨ ਧੰਨ  ਜੱਗ ਵਿੱਚ ਹੋਏ ਜੱਸਾ ਅਮਰ ਹੋ ਜਾਏ

Monday, April 15, 2024

ਅਗਲੇ ਮੌਕੇ ਦੀ ਆਸ p3

                             ਅਗਲੇ ਮੋਕੇ ਦੀ ਆਸ


ਰੱਬ ਜਿਨਾ ਦੇ ਘਟ ਵਸਿਆ ਰਾਮ ਨਾਮ ਉਹ ਜੱਪਦੇ

ਜੋ ਕੋਲ ਉਸ ਵਿੱਚ ਖੁਸ ਮਿਲੇ ਦਾ ਸ਼ੁਕਰ ਕਰਦੇ

ਬੁਰਾ ਨਾ ਕਿਸੇ ਦਾ ਸੋਚਣ ਈਰਖਾ ਵਿੱਚ ਨਹੀਂ ਸੜਦੇ

ਕਿਸੇ ਦੀ ਖੁਸ਼ੀ ਵਿੱਚ ਖੁਸ ਹੋਣ ਨਹੀਂ ਉਸ ਤੋਂ ਜਲਦੇ

ਧੰਨ ਦੌਲਤ ਨੂੰ ਸਾਧਨ ਸਮਝ ਮਾਇਆ ਨਾਲ ਨਾ ਪਿਆਰ

ਆਪ ਨੁਕਸਾਨ ਸਹਿ ਲੋੜਮੰਦ ਦੀ ਮਦੱਦ ਕਰਨ ਨੂੰ ਤਿਆਰ

ਗਿਆਨ ਭਰਿਆ ਭੰਡਾਰ ਉਨ੍ਹਾਂ ਦਾ ਮੰਨਣ ਆਪ ਨੂੰ ਅਣਜਾਣ

ਸੱਭ ਤੋਂ ਨੀਚ ਆਪ ਨੂੰ ਵੇਖਣ ਦੇਣ ਦੂਜਿਆਂ ਨੂੰ ਮਾਣ

ਐਸਾ ਮੈਂ ਬਣ ਜਾਂਵਾਂ ਮੰਨ ਵਿੱਚ ਇੱਕ ਸੱਚੀ ਚਾਹ

ਪੈਸੇ ਦੀ ਸੋਚਾਂ ਸ਼ੌਹਰਤ ਲੋਚਾਂ ਮੈਂ ਹੋਇਆ ਗੁਮਰਾਹ

 ਹੰਕਾਰਿਆ ਗਿਆਨੀ ਸਮਝਾਂ ਭਰਿਆ ਵਿੱਚ ਅਭਿਮਾਨ

ਅਫਸੋਸ ਮੈਂ ਬਣ ਨਾ ਸਕਿਆ ਉਨ੍ਹਾਂ ਵਰਗਾ ਇੰਨਸਾਨ 

ਉਸ ਮੁਕਾਮ ਤੇ ਜੋ ਪਹੁੰਚੇ ਮਸਕੱਤ ਕੀਤਾ ਉਨ੍ਹਾਂ ਭਾਰੀ

ਉੱਥੇ ਪਹੁੰਚਣ ਦੀ ਨਾ ਸੋਚ ਪਹੁੰਚ ਨਾ ਪਾਏਂਗਾ ਇਸ ਬਾਰੀ

ਸਾਫ਼ ਤੂੰ ਜੀਤਾ ਪਾਪ ਨਹੀਂ ਕੀਤਾ ਕਰ ਇਹੀ ਅਰਦਾਸ

ਦਰਗਾਹੇ ਪ੍ਰਵਾਨ ਹੋਏ ਇਹ ਰੱਖ ਅਗਲੇ ਮੌਕੇ ਦੀ ਆਸ

Sunday, April 14, 2024

ਖੁਸ਼ਿਆਂ ਦੇ ਸਾਗਰ ਤਾਰੀ p3

                  ਖੁਸ਼ਿਆਂ ਦੇ ਸਾਗਰ ਤਾਰੀ


ਧੰਨ ਦੌਲਤ ਤੇ ਸਰਮਾਇਆ

ਇਨ੍ਹਾਂ ਦੇ ਫਿਕਰੀਂ ਚੈਨ ਗਵਾਇਆ

ਸ਼ਾਨ ਸ਼ੌਹਰਤ ਲਈ ਮੰਨੇ ਲੋਚਿਆ

ਪੌਣ ਲਈ ਇਹ ਜ਼ਮੀਰ ਵੇਚਿਆ 

ਪਿਆਰ ਸਿਰਫ਼ ਆਪ ਤੇ ਆਇਆ

ਹੋਰ ਕੋਈ ਨਹੀਂ ਦਿੱਲ ਨੂੰ ਭਾਇਆ

ਮੁਕਤੀ ਲਈ ਗ੍ਰੰਥ ਪੜ੍ਹੇ 

ਮੰਦਰ ਦਵਾਰੇ ਨੱਕ ਰਗੜੇ

ਆਪ ਉਸ ਨੇ ਸੱਭ ਉਪਾਇਆ 

ਫਿਰ ਆਪ ਸੱਭ ਵਿੱਚ ਸਮਾਇਆ

ਉੱਚੇ ਇਹ ਵਿਚਾਰ ਰੱਖ ਇੱਕ ਪਾਸੇ 

ਮਾਯੂਸੀ ਮਿਲ਼ੇ ਨਹੀਂ ਇਨ੍ਹਾਂ ਵਿੱਚ ਹਾਸੇ

ਬੱਸ ਚੰਗੇ ਕਰਮ ਤੂੰ ਕਮਾ

ਕਰਮ ਹੀ ਪ੍ਰਵਾਨ ਦਰਗਾਹ 

ਇੱਕੋ ਜਿੰਦ ਖੁਸ਼ੀ ਨਾਲ ਮਾਣ

ਬਾਕੀ ਝੂਠ ਸੱਚ ਇਹ ਜਾਣ

ਹੱਸਦਾ ਖੇਡਦਾ ਜਿੰਦ ਜੀ ਜਾ 

ਖੁਸ਼ਿਆਂ ਦੇ ਸਾਗਰ ਤਾਰੀ ਲਾ