Saturday, May 16, 2020

ਅੱਜ ਦਾ ਇੰਨਸਾਨ p 1


                                                   ਅੱਜ ਦਾ ਇੰਨਸਾਨ



ਕੂੜਾ ਕੰਧੋਂ ਪਾਰ ਸੁੱਟ ਦਿਤਾ
ਜੱਦ ਕੀਤੀ ਘਰ ਸਫਾਈ
ਪਾਣੀ ਸੱੜਕ ਤੇ ਰੋੜ ਦਿਤਾ
ਖੂਹ ਵਿੱਚ ਜਾਏ ਲੋਕਾਈ
ਮੂਲ ਅਮਲ ਨਾ ਕੀਤਾ
ਜੋ ਕੀਤੀ ਕਿਤਾਬੀ ਪੜਾਈ
ਪਿਆਰ ਨਾ ਕੀਤਾ ਪੜੋਸੀ ਨੂੰ
ਮੋਲ ਲੈ ਲੀਤੀ ਲੜਾਈ
ਰੱਲ ਮਿਲ ਕੇ ਨਾ ਰਹਿ ਸਕੇ
ਦੁਸ਼ਮਣ ਬਣਿਆ ਭਾਈ ਦਾ ਭਾਈ
ਲੁਟ ਕੇ ਧੰਨ ਗਰੀਬਾਂ ਦਾ
ਵਿੱਚੋਂ ਕੀਤੀ ਰੱਬ ਨੂੰ ਮੱਥਾ ਟਕਾਈ
ਦੀਨ ਦੁਖੀ ਤੋਂ ਮੂੰਹ ਮੋੜ ਲਿਆ
ਰੱਤੀ ਭਰ ਤਰਸ ਨਾ ਖਾਈ
ਝੂੱਠ ਚਲਾਕੀ ਵਿੱਚ ਜੀ ਕੇ
ਥੋੜਾ ਵੀ ਖ਼ੌਫ਼ ਨਾ ਖਾਈ
ਵਫ਼ਾਦਾਰੀ ਨਾ ਨਿਭਾਈ ਸਾਥੀ ਨਾਲ
ਅੱਖਾਂ ਦੂਸਰਿਆਂ ਤੇ ਟਿਕਾਈ
ਰੱਬ ਨੂੰ ਨਾ ਸਮਝਿਆ ਕੁੱਛ ਵੀ
ਸਿਰਫ ਪੂਜੀ ਲਖ਼ਸ਼ਮੀ ਮਾਈ
ਐਨਾ ਸੱਬ ਕੁੱਛ ਕਰਕੇ
ਕਿਸ ਮੂੰਹ ਮੰਗੇਂ ਰਹਿਣਮਾਈ

No comments:

Post a Comment