ਉਸ ਦੇ ਪਿਆਰ ਵਿੱਚ ਸੌਦਾਈ
ਮੈਂਨੂੰ ਕਹਿਣ ਲੋਕ ਸੌਦਾਈ
ਜੀਂਵਨ ਦਾ ਸੁਖ ਮੈਂਨੂੰ ਮਿਲਿਆ
ਲੱਭੀ ਗਿ੍ਸਥ ਵਿੱਚ ਖੁਦਾਈ
ਨੂਰ ਚੇਹਰੇ ਤੇ ਸਜੇ ਉਸਦੇ
ਝਲੱਕ ਦੇਵੇ ਦਿੱਲ ਦੀ ਸਚਿਆਈ
ਉਸ ਦੇ ਨੈਨਾਂ ਤੋਂ ਮੈਂ ਬਲਿਹਾਰੀ
ਫਿਰਾਂ ਵਿੱਚ ਉੱਨਹਾਂ ਦੇ ਨਿਸ਼ਆਈ
ਸੋਹਣੀ ਸ਼ਕਲ ਦੇ ਫਿਦਾ ਹੋਇਆ
ਆਪਣੇ ਆਪ ਨੂੰ ਬੈਠਾ ਗਵਾਈ
ਇਜ਼ਤ ਦਿੱਲ ਦੀ ਉਸ ਦੀ ਕਰਾਂ
ਜਨੱਤ ਉਸ ਦਿਆਂ ਬਾਂਹਾਂ ਵਿੱਚ ਪਾਈ
ਰੱਬ ਨੇ ਚੰਗਾ ਸੰਜੋਗ ਬਣਾਇਆ
ਤੇ ਜੋੜੀ ਸੋਹਣੀ ਸਜਾਈ
ਜੱਗ ਵਿੱਚ ਬਹੁਤ ਮਾਣ ਮਿਲਿਆ
ਸਾਰੇ ਦੋਸਤ ਦੇਣ ਲੱਖ ਲੱਖ ਵਿਧਾਈ
ਜਿਸ ਪਾਸੇ ਵੇਖਾਂ ਉਹ ਵਿੱਖੇ
ਉਸ ਬਿਨ ਜਿੰਦ ਫਿਰੇ ਤਰਸਾਈ
ਰੋਮ ਰੋਮ ਮੇਰੇ ਉਹ ਵੱਸੇ
ਕਣ ਕਣ ਵਿੱਚ ਹੈ ਸਮਾਈ
ਸੱਬ ਦਿਤਾ ਤੂੰ ਹੋਰ ਨਹੀਂ ਮੰਗਦਾ
ਤੰਨਦੁਰੁਸਤੀ ਦਿਤੀ ਮੰਨ ਸ਼ਾਂਤੀ ਪਾਈ
ਮਹਿਰ ਭਰਿਆ ਹੱਥ ਰਖੀਂ ਉੱਤੇ
ਤੇ ਅੰਗ ਸੰਗ ਹੋਵੀਂ ਸਹਾਈ
No comments:
Post a Comment