ਪਿਆਰ ਵਿੱਚ ਦੀਦਾਰ ਮਿਲਿਆ
ਬਾਹਾਂ ਉਸ ਦਿਆਂ ਵਿੱਚ ਖ਼ੁਸ਼ਿਆਂ
ਦਿੱਲ ਉਸ ਦੇ ਵਿੱਚ ਸਂਸਾਰ ਮਿਲਿਆ
ਜ਼ੁਲਫ਼ਾਂ ਉਸ ਦੀਆਂ ਠੰਡਿਆਂ ਛਾਂਵਾਂ
ਅੱਖਾਂ ਵਿੱਚ ਇਕਰਾਰ ਮਿਲਿਆ
ਸਮਝਦਾਰ ਹੈ ਉਹ ਦੁਨਿਦਾਰੀ ਦੀ ਮਾਹਰ
ਅਤੇ ਗਿ੍ਸਥੀ ਦਾ ਕਲਾਕਾਰ ਮਿਲਿਆ
ਉਸ ਦੀ ਕਿਰਤ ਨਾਲ ਜਿੰਦਗੀ ਦਾ ਮਜ਼ਾ ਪਾਇਆ
ਧੰਨ ਦੌਲਤ ਤੇ ਸਤਿਕਾਰ ਮਿਲਿਆ
ਉਸਦੀ ਹੱਸੀ ਵਿੱਚ ਖੁਸ਼ਹਾਲੀ ਭਰਿਆ ਘਰ
ਅਤੇ ਸੁੱਖੀ ਪਰਿਵਾਰ ਮਿਲਿਆ
ਉਸ ਦੀ ਕਰਮੀ ਲੱਖਸ਼ਮੀ ਦੀ ਮੇਹਰ
ਤੇ ਸਰਸਵੱਤੀ ਦਾ ਭਰਭੂਰ ਭੰਡਾਰ ਮਿਲਿਆ
ਵਾਟ ਕਟਣ ਲਈ ਸੱਚਾ ਹਮਰਾਹੀ
ਪੂਰਾ ਵਫਾਦਾਰ ਦਿੱਲਦਾਰ ਮਿਲਿਆ
ਰਾਹ ਭੱਟਕਿਆਂ ਨੂੰ ਝੱਖੜਾਂ 'ਚ ਸਹਾਰਾ ਦੇਨ ਵਾਲਾ
ਇੱਕ ਸੱਚਾ ਮਦੱਦਗਾਰ ਮਿਲਿਆ
ਕਮਿਆ ਭਰੇ ਅੱਧ ਸਿਧੇ ਅਲੜ ਅਨਜਾਣ ਨੂੰ
ਇੱਕ ਤਹਿ ਦਿੱਲੋਂ ਕਦਰਦਾਰ ਮਿਲਿਆ
ਸੱਚ ਪੁਛੋ ਤਾਂ ਉਸ ਦੇ ਮਿਲਣ ਨਾਲ
ਸਾਨੂੰ ਰੱਬ ਦਾ ਦੀਦਾਰ ਮਿਲਿਆ
*********
पियार विच दीदार मिलिआ
सानू सच्चा इक पियार मिलिआ
बांहां उस दिआं विच खुशिआं
दिल उस दे विच संसार मिलिआ
ज़ुल्फां उस दिआं ठंडिआं छांवां
अखां विच इकरार मिलिआ
समझदार है उह,दुनियादारी दी माहर
अते गि्स्थी दा कलाकार मिलिआ
उस दी किरत नाल जिंदगी दा मज़ा पायिआ
धंन दौलत ते सतिकार मिलिआ
उस दी हॅसी विच खुशहाली भरिआ घर
अते सुखी परिवार मिलिआ
उस दी करमीं लक्ष्मी दी मेहर
ते सरस्वती दा भरभूर भंडार मिलिआ
वाट कटण लई सच्चा हमराही
पूरा वफादार दिलदार मिलिआ
राह भङकिआं नू झॅखङा 'च सहारा देण वाला
इक सच्चा मदॅदगार मिलिआ
कमिआं भरे,अध सिध्धे अलङ अनजाण नू
इक तहि-दिलों कदॅरदार मिलिआ
स्चच पुछो तां उस दे मिलण नाल
सानू रॅब दा दीदार मिलिआ
No comments:
Post a Comment