ਤੇਰਾ ਸੰਘ
ਮੈਂ ਤੇਰੇ ਨਾਲ ਹੀ ਪੂਰਾ ਬਿਨ ਤੇਰੇ ਨਹੀਂ ਕਿਸੇ ਕੰਮ ਦਾ
ਸ਼ੁਕਰ ਕਰਾਂ ਰੱਬ ਦਾ ਤੇਰੇ ਪਿਆਰ ਦੀ ਹੀ ਖੈਰ ਮੰਗਦਾ
ਤੇਰਿਆਂ ਯਾਦਾਂ ਵਿੱਚ ਰਹਾਂ ਸਦਾ ਬਿਨ ਤੇਰੇ ਸਾਡਾ ਪੱਲ ਵੀ ਨਹੀਂ ਲੰਗਦਾ
ਤੇਰਿਆਂ ਅੱਖਾਂ ਦਾ ਨਸ਼ਾ ਚੱੜਿਆ ਲੋਕ ਕਹਿਣ ਨਸ਼ਾ ਹੈ ਮੈਂਨੂੰ ਭੰਗ ਦਾ
ਲੰਬੇ ਬਾਲਾਂ ਨੇ ਪਾਇਆ ਹਨੇਰਾ ਅਸਰ ਕੀਤਾ ਖੜੱਪੇ ਸੱਪ ਦਾ
ਚੰਗਿਆਂ ਤੇਰਿਆਂ ਆਦੱਤਾਂ ਪਰ ਡਰ ਲੱਗੇ ਤੇਰੇ ਰੰਝ ਦਾ
ਤੇਰੇ ਵੱਲ ਵੇੱਖਦਾ ਨਾ ਥੱਕਾਂ ਪਿਆਰ ਕਰਨੋ ਨਾ ਹੰਭਦਾ
ਰੋਟੀ ਵੀ ਦੁਸ਼ਵਾਰ ਤੇਰੇ ਬਿਨ ਘੁੱਟ ਪਾਣੀ ਵੀ ਨਾ ਲੰਗਦਾ
ਦਿੱਲ ਭਰ ਆਵੇ ਖ਼ੁਸ਼ੀ ਨਾਲ ਤੇਰੇ ਕੋਲ ਨਜ਼ਾਰਾ ਆਏ ਸਤਿਸੰਘ ਦਾ
No comments:
Post a Comment