Thursday, April 20, 2023

ਕੋਈ ਭੈੜੀ ਨਹੀਂ ਯਾਦ p3

          ਕੋਈ ਭੈੜੀ ਨਹੀਂ ਯਾਦ

ਜਿੰਦ ਸੋਹਣੀ ਜੀ ਲਈ,ਕੋਈ ਭੈੜੀ ਨਹੀਂ ਯਾਦ

ਕਿਸਮਤ ਉਸ ਵਧਿਆ ਲਿਖੀ,ਕਿੰਝ ਕਰਾਂ ਧੰਨਵਾਦ

ਗਰੀਬੀ ਨਹੀਂ ਸਹੀ,ਨਾ ਸਹੀ ਕੋਈ ਮਜਬੂਰੀ

ਵਾਦੂ ਨਹੀਂ ਮਿਲਿਆ,ਮਿਲਿਆ ਜੋ ਸੀ ਜਰੂਰੀ

ਸ਼ਾਹ ਨਾ ਬਣ ਸਕੇ,ਮਾਇਆ ਘਟੀ ਨਹੀਂ ,ਰਹੀ ਪੂਰੀ

ਪਿਆਰ ਨਹੀਂ ਹਰ ਜਨ ਨੂੰ ਕੀਤਾ,ਨਾ ਨਫ਼ਰਤ ਕੀਤੀ

ਆਪਣੇ ਆਪ ਵਿਚ ਰਹੇ,ਮਾਰਦੇ ਰਹੇ ਇਕੱਲੇ ਸੀਟੀ

ਜੋ ਹੱਥ ਆਇਆ,ਉਸ ਵਿਚ ਹੀ ਸਬਰ ਪਾਇਆ

ਉਮੀਦ ਨਹੀਂ ਰੱਖੀ ਕਿਸੇ ਤੋਂ,ਨਾ ਕਿਸੇ ਅੱਗੇ ਹੱਥ ਫੈਲਾਇਆ

ਸਿਰ ਉੱਚਾ ਕਰ ਜੀਏ,ਸਿਰਫ ਰੱਬ ਅੱਗੇ ਸੀਸ ਨਵਾਇਆ

ਮੁਸੀਬੱਤ ਨਹੀਂ ਵੱਡੀ ਝੇਲੀ,ਨਾ ਵੱਡਾ ਪਾਪ ਕਮਾਇਆ

ਸ਼ਾਇਦ ਇਸ ਲਈ ਨਾਮ ਨਹੀਂ ਜਪਿਆ,ਨਾ ਰੱਬ ਧਿਆਇਆ

ਫ਼ਖ਼ਰ ਕਰਾਂ ਆਪ ਤੇ ,ਕਰਾਂ ਆਪ ਕਰੀ ਤੇ ਘੁਮਾਨ

ਭੁੱਲਾ ਜਿਸ ਕਰਮ ਲਿਖੇ,ਜਿਸ ਮੈਂਨੂੰ ਬਣਾਇਆ ਇੰਨਸਾਨ

ਫਿਰ ਸੋਚਾਂ ਉਸ ਤੋਂ ਕੀ ਲੁਕਿਆ,ਉਹ ਤਾਂ ਹੈ ਜਾਨੀ ਜਾਣ

ਸੋਚ ਕੇ ਸਕੂਨ ਪਾਂਵਾਂ ਕਿ ਮੈਂ ਬਾਰਕ ਤੇ ਦਿਲ ਦਾ ਸਾਫ਼

ਉਹ ਬਖ਼ਸੰਦ,ਮੇਰਾ ਮਾਤ ਪਿਤਾ,ਕਰ  ਦਊਗਾ ਮੈਂਨੂੰ ਮਾਫ਼


Wednesday, April 19, 2023

ਬਾਹਰ ਨਾ ਭਾਲਣ ਜਾਂਵਾਂ p3

           ਬਾਹਰ ਨਾ ਭਾਲਣ ਜਾਂਵਾਂ

ਰੱਬ ਰੱਬ ਕਰਦੇ ਜਿੰਦ ਗੁਜ਼ਰੀ,ਰੱਬ ਨੂੰ ਪਾ ਨਾ ਪਾਇਆ

ਲਭਿਆ ਦਵਾਰੇ ,ਮੰਦਰ ,ਮਸਜਿਦ,ਕਿਤੇ ਨਜ਼ਰ ਨਾ ਆਇਆ

ਮੌਨ ਧਾਰਿਆ,ਨਾਮ ਉਚਾਰਿਆ,ਉਹ ਸਮਝ ਤੋਂ ਬਾਹਰ

ਉਹ ਛੁਪਿਆ ਨਹੀਂ ਲੱਭਣਾ, ਮੈਂ ਬੈਠਾ ਮੰਨ ਕੇ ਹਾਰ

ਛੱਡ ਦਿਤਾ ਉਸ ਪਿੱਛੇ ਨਠਣਾ ,ਕਰਨ  ਲੱਗੇ ਆਪਣਾ ਕਾਰ

ਗਿਆਨ ਥੋੜਾ ਕੱਠਾ ਕੀਤਾ,ਬਣਾਏ ਵੇਦ ਹਥਿਆਰ

ਫਿਰ ਨਫ਼ਰੱਤ ਕਰਨੀ ਛੱਠੀ,ਕੀਤਾ ਮੰਨੋ ਸੱਭ ਨਾਲ ਪਿਆਰ

ਕਾਮ ਕਰੋਧ ਲੋਭ ਮੋਹ ਤੇ ਕਾਬੂ ਪਾਇਆ,ਕੀਤਾ ਆਪ ਨੂੰ ਸਚਿਆਰ

ਸ਼ਰਦਾ ਚਿੱਤ ਵਿੱਚ ਜਾਗ ਪਈ,ਨਾਮ ਜਪਣ ਲਈ ਹੋਏ ਅਸੀਂ ਤਿਆਰ

ਕਹਿ ਨਾ ਸਕਾਂ ਕਿ ਉਸ ਨੂੰ ਪਾਇਆ,ਕਹਾਂ ਤਾਂ ਬਣਾ ਗਵਾਰ

ਪਰ ਜਾਣਾ ਉਸ ਨੂੰ ਨੇੜੇ,ਜਾਣਾ ਉਹ ਹੈ ਸਦਾ ਹਾਜਰਾ ਹਜ਼ੂਰ

ਸੱਚੇ ਦਿਲੋਂ ਜੇ ਉਸ ਨੂੰ ਭਾਲਾਂ,ਮੰਨ ਕਹੇ ਮਿਲੇ ਉਹ ਜ਼ਰੂਰ

ਭਾਲਣ ਨਹੀਂ ਦੁਨਿਆਂ ਗਾਂਹਵਾਂ ,ਨਾ ਜਾਂਵਾਂ  ਦਵਾਰੇ ਮਸਜਿਦ ਨਾ  ਮੰਦਰ

ਬਾਹਰ ਵੀ ਮੈਂਨੂੰ ਹਰ ਛੱਹ ਵਿਚ ਦਿਖੇ, ਜਾਣਾ ਉਹ ਬਸਿਆ ਮੇਰੇ ਅੰਦਰ

ਇੱਕ ਆਪ ਤੋਂ ਵਿਸਥਾਰ ਉਸ ਕੀਤਾ ,ਆਪ ਕੋਂ ਸੱਭ ਉਪਾਇਆ

ਉਹ ਉੜਕ ਨਹੀਂ ਪਾਕ ਸਥਾਨੇ,ਉਹ ਤਾਂ ਹੈ ਸਰਬ ਸਮਾਇਆ





ਕਦੀ ਕਦਾਂਈਂ ਜਦ ਸੁਲਾਹੇਂ p3

             ਕਦੀ ਕਦਾਂਈਂ ਸੁਲਾਹੇਂ

ਮੈਂ ਕਹਿਆ ਸੁਣ ,ਤੈਂਨੇ ਨਾ ਸੁਣੀ,ਦਿਲ ਦਿਤਾ ਮੇਰਾ ਤੋੜ

ਦਿਲ ਦੀ ਸੁਨੌਣੀ ਚਾਹੀ  ਤੈਂਨੂੰ,ਤੂੰ ਮੁੱਖ ਲਿਤਾ ਮੋੜ

ਅਸੀਂ ਹਾਂ ਤੇਰੇ,ਤੇਰੇ ਬਿਨ ਸਾਡਾ ਹੋਰ ਨਾ ਕੋਈ

ਤੂੰ ਹੀ ਸਾਡੀ ਨਾ ਮੰਨੇ,ਤਾਂ ਸੋਚ ਹਾਲ ਕੀ ਸਾਡਾ ਹੋਈ

ਸਾਡੇ ਲੇਖਾਂ ਵਿਚ ਤੂੰ ਨਾ ਦਿਲਚੱਸਪੀ ਵਿਖਾਈ

ਬੁਰਾ ਲੱਗਾ ਮੈਂਨੂੰ ,ਤੂੰ  ਦਿਲ ਸਾਡਾ ਦੁਖਾਈ

ਤੂੰ ਕਹੇਂ ਲੇਖਕ ਲਿਖਣ ,ਉਹ ਸੱਭ ਬੱਰਵਾਸ

ਦੁਨਿਆਦਾਰੀ ਕੋਂ ਦੂਰ,ਤੱਤ ਦਾ ਨਾ ਉਨ੍ਹੇਂ ਇਹਸਾਸ

ਤੂੰ ਪੂਰੀ ਵਿਹਾਰਕ,ਮੈਂ ਥੋੜਾ ਭਾਵਕ

ਚੰਗਾ ਤੈਂਨੂੰ ਨਾ ਲੱਗੇ,ਲਿਖਾਂ ਜੋ ਮੈਂ ਜੋੜ ਕੇ ਤੁੱਕ ਨਾਲ ਤੁੱਕ

ਆਪਣੀ ਥਾਂ ਤੂੰ ਵੀ ਸੱਚੀ,ਸਹੀ ਤੇਰੀ ਸੋਚ

ਦਿਮਾਗ ਆਈ ਕਵਿਤਾ ਨੂੰ ਸਕਾਂ ਨਾ ਮੈਂ ਰੋਕ

ਜੋ ਆਏ ਲਿਖ ਦਿਆਂ ਕਰਾਂ ਨਾ ਕੋਈ ਸਂਕੋਚ

ਮੈਂਨੂੰ ਨਹੀਂ ਪਤਾ ਕਿੱਥੋਂ ਇਹ ਅਲਫ਼ਾਜ਼ ਔਣ,ਕਿੱਥੋਂ ਇਹ ਸੋਚ

ਕਦੀ ਕਦਾਂਈਂ ਤੂੰ ਸੁਲਾਹੇਂ,ਕਹੇਂ ਸੁਨਣ ਵਿਚ ਇਹ ਚੰਗਾ

ਮੂੰਹੋਂ ਤੇਰੇ ਸੁਣ,ਫੁੱਲ ਫੁੱਲ ਮੈਂ ਜਾਂਵਾਂ,ਤੇ ਹੋਰ ਨਾ ਕੁੱਛ ਮੰਗਾਂ


ਕਿਆਮਤ ਤੱਕ ਸਾਥ p3

               ਕਿਆਮਤ ਤੱਕ ਸਾਥ

ਬਹਿ ਜਾ ਕੋਲ,ਕਿੱਥੇ ਤੂੰ ਚੱਲੀ

ਜੋ ਘੜੀ ਕੱਠੇ ਲੰਘੇ,ਉਹ ਹੀ ਭਲੀ

ਦੁਨਿਆ ਭਰੀ ਹੈ ਦੁੱਖ ਹਜ਼ਾਰ

ਤੇਰੇ ਨਾਲ ਚੱਲ ,ਹਲਕਾ ਹੋਏ ਜਿੰਦ ਦਾ ਭਾਰ

ਰੂਹ ਤੇਰੀ ਸੁੱਚੀ, ਚਹਿਰਾ ਤੇਰਾ  ਹੱਸਮੁਖ

ਦੇਖਕੇ ਭੁੱਲ ਜਾਂਵਾਂ ਆਪਣੇ ਸਾਰੇ ਦੁੱਖ

ਖਿੜ ਖੜਾ ਕੇ ਤੇਰਾ ਹਸਣਾ ,ਦਿੱਲ ਮੇਰੇ ਨੂੰ ਭਾਏ

ਹੱਸਦੀ ਤੈਂਨੂੰ ਵੇਖ,ਸਾਰਾ ਗਮ ਮੇਰਾ ਦੂਰ ਹੋ ਜਾਏ

ਤੇਰੇ ਉਤੋਂ ਵਾਰੀ ਵਾਰੀ ਮੈਂ ਜਾਂਵਾਂ

ਜੋ ਮੇਰੇ ਲਈ ਤੂੰ ਕੀਤਾ ,ਮੈਂ ਭੁੱਲ ਨਾ ਪਾਂਵਾਂ

ਕੀ ਹੁੰਦੀ ਦੁਨਿਆਦਾਰੀ,ਤੈਂਨੇ ਮੈਂਨੂੰ ਸਿਖਇਆ

ਸਿਖ ਤੇਰੇ ਤੋਂ,  ਜਿੰਦਗੀ  ਦਾ ਮਜ਼ਾ  ਸਾਨੂੰ ਆਇਆ

ਤੈਂਨੂੰ ਪਾ  ਕੇ ਮਕੱਦਰ ਚੰਗਾ ਅਸੀਂ ਪਾਇਆ

ਸੋਚਾਂ ,ਕਿਸੇ ਸੋਚ ਸਮਝ,ਮੈਂਨੂੰ ਤੇਰੇ ਲੜ ਲਾਇਆ

ਲੋਕ ਕਹਿਣ ਮੈਂ ਜ਼ੋਰੂ ਦਾ ਗੁਲਾਮ,ਮੈਂ ਨਾ ਡਰਾਂ

ਤੂੰ ਮੇਰੀ ਸੱਭ ਕੁੱਛ,ਦਿਲੋਂ ਆਦਰ ਤੇਰਾ ਕਰਾਂ

ਮੰਗਾਂ ਤੇਰਾ ਸਾਥ,ਨਾ ਮੰਗਾਂ ਕੁੱਛ ਹੋਰ

ਕਿਆਮਤ ਤੱਕ ਰਹਾਂ ਸੰਘ, ਜੇ  ਚੱਲੇ ਮੇਰਾ ਜ਼ੋਰ




Tuesday, April 18, 2023

ਸਧਾਰਨ ਜਨ ਦੀਆਂ ਖੁਸ਼ਿਆਂ p3

          ਸਧਾਰਨ ਜਨ ਦੀਆਂ ਖੁਸ਼ਿਆਂ


ਪੱੜ ਕੇ ਪੋਥਿਆਂ ਪੱੜ ਕੇ ਗ੍ਰੰਥ,ਆਪ ਨੂੰ ਸਮਝਾਂ ਮੈਂ ਵਿਧਵਾਨ

ਅੰਧਰ ਆਪਣੇ ਜਦ ਮੈਂ ਝਾਕਾਂ,ਮਿਲੇ ਮੈਂਨੂੰ ਇੱਕ ਅੰਧ ਅਗਿਆਨ

ਕਹਾਂ ਮੇਰੇ ਵਿੱਚ ਨਹੀਂ ਕੋਈ ਅਭਿਮਾਨ

ਪਰ ਫਿਰ ਬੁੱਧੀ ਆਪਣੀ ਤੇ ਕਰਾਂ ਘੁਮਾਣ

ਸਮਝਾਂ ਮੈਂਨੂੰ ਸੱਭ ਕੁੱਛ ਹੈ ਆਓਂਦਾ ,ਸਮਝਾਂ ਆਪ ਨੂੰ ਫ਼ਨੇ ਖਾਨ

ਸੱਚੀ ਸਲਾਹ ਜੇ ਮੈਂਨੂੰ ਕੋਈ ਦੇਣ ਆਏ,

ਸੋਚਾਂ ਇਹ ਕੌਣ ਹੁੰਦਾ ਜੋ ਮੈਂਨੂੰ ਸਿਖਾਏ

ਜਾਣਾ ਆਪ ਨੂੰ ਹੋਸ਼ਿਆਰ,ਜਾਣਾ ਸੱਭ ਤੋਂ ਸਿਆਂਣਾ

ਅੱਧ ਸੁਣੀ ਕਰਾਂ ਉਨ੍ਹਾਂ ਦੀ ਗੱਲ,ਆਪ ਉਨ੍ਹਾਂ ਤੋਂ ਉੱਚਾ ਜਾਣਾ

ਫਿਰ ਇੱਕ ਸਿਧੱੜ ਨੇ ਇੱਕ ਸਵਾਲ ਮੈਂਨੂੰ ਪੁਛਿੱਆ ਭਾਈ

ਕੀ ਤੇਰਾ ਮਕਸੱਦ,ਕਿਸ ਲਈ ਇੰਨਸਾਨ ਦੀ ਜੂਨ ਤੂੰ ਪਾਈ

ਮੈਂ ਕਹਿਆ ਸਿਰਜਣਹਾਰ ਨੂੰ ਪੌਂਣ ਲਈ ਮੇਰੀ ਵਾਰੀ ਆਈ

ਉਹ ਬੋਲਿਆ ਗੁਰੂਆਂ ਸਵਾਏ ਰੱਬ ਨੂੰ ਜਾਣ ਕੋਈ ਨਹੀਂ ਪਾਇਆ

ਉਸ ਦੇ ਰਤੇ ਉਸ ਨੂੰ ਪੌਂਣ,ਜਿਨ੍ਹਾਂ ਧੁਰੋਂ ਮੱਥੇ ਲੇਖ ਲਿਖਾਇਆ

ਤੇਰੇ ਮੇਰੇ ਵਰਗੇ ਜਨ ਉਸ ਨੂੰ ਜਾਨਣ,ਇਹ ਸਾਡੀ ਹੋਂਦ ਤੋਂ ਬਾਹਰ

ਜੋ ਨਾ-ਮੁਮਕਨ ਉਸ ਦੇ ਲਈ ਸਾਡਾ ਸੋਚਣਾ ਹੀ ਹੈ ਬੇਕਾਰ

ਡੂੰਗਿਆਂ ਸੋਚਾਂ,ਲੱਖ ਸਿਆਂਣਪ ਨਹੀਂ ਔਣੇ ਤੇਰੇ ਕੰਮ

ਜਿੰਦ ਇਨ੍ਹਾਂ ਨਾਲ ਉਦਾਸ ,ਹਜ਼ਾਰ ਮਿਲਣਗੇ ਗੱਮ

ਆਮ ਤੂੰ ਬੰਦਾ,ਤੂੰ ਸਧਾਰਣ ਖੁਸ਼ਿਆਂ ਲਈ ਲੱਲਚਾਅ

ਹੱਸਦਾ ਖੇਡਦਾ  ਖੁਸ਼ੀ ਮੰਨੌਂਦਾ ,ਇਸ ਸੰਸਾਰ ਤੋਂ ਤੂੰ  ਲੰਘ ਜਾ


Friday, April 14, 2023

ਬੁੱਢੇ ਦੀ ਦੁਹਾਈ p3

            ਬੁੱਢੇ ਦੀ ਦੁਹਾਈ


ਚੌੜੀ ਛਾਤੀ ਕਰ ਬੁੱਢਾ ਬੁੱਢੀ ਅਗੇ ਖੜਾ

ਬੁੱਢੀ ਕੋਲੋਂ ਲੰਘ ਗਈ ,ਮਾਰ ਕੇ ਇਕ ਧੱਕਾ

ਲੜਖੜਾਇਆ ,ਬੁੱਢੇ ਦਾ ਬਦਨ ਹੋਇਆ ਉਲਾਰ

ਬੁੱਢਾ ਧੜੱਮ ਡਿਗਿਆ ਅਪਣੀ ਪਿੱਛਲੀ ਭਾਰ

ਬੁੱਢਾ ਤਰਲੇ ਪਾਏ,ਮੈਂਨੂੰ ਉੱਠਾ

ਬੁੱਢੀ ਕਹੇ ਖਸਮਾ ਨੂੰ ਖਾਹ

ਬੁੱਢਾ ਰੋਏ ਧਾਂਵਾਂ ਮਾਰ

ਬੁੱਢੀ ਕਹੇ ,ਨਾ ਬਣ ਹੋਸ਼ਿਆਰ

ਕੁੱਛ ਨਹੀਂ ਤੇਰਾ ਵਿਗੜਿਆ,ਨਹੀਂ ਲੱਗੀ ਸੱਟ

ਉਚਿਆਂ ਲੇਰਾਂ ਨਾ ਛੱਡ,ਰੌਲਾ ਤੂੰ  ਪਾ ਘੱਟ

ਬੁੱਢਾ ਕਹੇ ਵਾਦਾ ਤੂੰ ਸੀ ਕੀਤਾ,ਰਹੂੰ ਅੰਗ ਸਹਾਈ

ਪਰ ਮੇਰੇ ਬੁਰੇ ਵਕਤ,ਤੂੰ ਮੇਰੇ ਕੰਮ ਨਾ ਆਈ

ਬੁੱਢੀ ਕਹੇ ਨਾ ਕਰ ਮੇਰੇ ਸਾਮਣੇ ਡਰਾਮਾ

ਕੁੱਛ ਨਹੀਂ ਹੋਇਆ ਤੈਂਨੂੰ,ਰੋਣ ਦਾ ਲੱਭੇਂ ਤੂੰ ਬਹਾਨਾ

ਬੱਚਿਆਂ ਵਾਂਗ ਰੋਣਾ ,ਨਹੀਂ ਇਹ ਕੰਮ ਮਰਦਾਨਾ

ਧੌਲੀ ਦਾੜੀ ਹੋ ਗਈ,ਹੁਣ ਬਣ ਤੂੰ ਸਿਆਣਾ

ਉੱਠ ਜਾ ਛੇਤੀ ਤੋਂ ਪਹਿਲਾਂ,ਨਹੀਂ ਬੇਲਣਾ ਮੈਂ ਲਿਆਈ

ਡਰ ਗਿਆ ਬੁੱਢਾ ਇਹ ਸੁਣ,ਫੁਰਤੀ ਉਸ ਵਿਖਾਈ

ਮਾਰ ਇੱਕ ਛੜੱਪਾ,ਬੁੱਢੇ ਹੋ ਗਿਆ ਪੈਰਾਂ ਭਾਰ

ਹਿਰਨ ਵਾਂਗੂ ਨੱਸਾ ਉੱਥੋਂ,ਹੋਇਆ ਘਰੋਂ ਬਾਹਰ

ਲੋਕ ਪੁਛੱਣ ਕਿਓਂ ਤੂਫ਼ਾਨ ਮੇਲ ਬਣਿਆ,ਕੀ ਭਾਰੀ ਤੇਰੇ ਤੇ ਆਈ

ਬੁੱਢੇ ਕਹੇ ਮੈਂ ਪਾਗਲ,ਬੁੱਢੀ ਨਾਲ ਪੰਗਾ ਲੈ ਮੈਂ ਬੈਠਾ ਭਾਈ

ਬੁੱਢੀ ਨੂੰ ਚੱੜ ਗਿਆ ਗੁਸਾ,ਬਲਾ ਗੱਲੇ ਮੈਂ ਆਪ ਪਾਈ

ਸਪਨੇ ਵਿਚ ਵੀ ਬੁੱਢੀ ਨੂੰ ਨਾ ਲਲਕਾਰੋ,ਬੁੱਢਾ ਦੇਏ ਦੁਹਾਈ

ਬੁੱਢੇ ਦੇਏ ਇਹ ਦੁਹਾਈ,ਦੇਏ ਬੁੱਢਾ ਜੱਗ ਨੂੰ ਇਹ ਦੁਹਾਈ


Thursday, April 13, 2023

ਖੁਸ਼ਿਆਂ ਦੇ ਪਰਾਗੇ p3

               ਖੁਸ਼ਿਆਂ ਦੇ ਪਰਾਗੇ


ਕੀ ਤੇਰਾ ਢਿੱਡ ਦੁੱਖੇ

ਨਹੀਂ

ਕੀ ਤੇਰਾ ਸਿਰ ਫਟੇ

ਨਹੀਂ

ਕੀ ਤੈਂਨੂੰ ਤਾਪ ਚੱੜੇ

ਨਹੀਂ

ਫਿਰ ਇਹ ਭੈੜਾ ਚੇਹਰਾ ਕਿਓਂ ਬਣਾਇਆ

ਦੋ ਗਿਠ ਲੰਮਾ ਮੂੰਹ ਲੱਟਕਾਇਆ

ਤੰਨਦੁਰੁਸਤ ਤੂੰ,ਨਾ ਤੈਂਨੂੰ ਕੋਈ ਬਿਮਾਰੀ

ਖੁਸ਼ਹਾਲ ਤੇਰਾ ਟਬੱਰ,ਖੁਸ਼ ਤੇਰੀ ਘਰਵਾਲੀ

ਪੈਸੇ ਵਲੋਂ ਤੈਂਨੂੰ ਨਹੀਂ ਕੋਈ ਤੋਟ

ਪਿਆਰ ਵਿਚ ਨਹੀਂ ਖਾਈ ਕੋਈ ਚੋਟ

ਸੋਚ ਤੇਰੀ ਸਾਦੀ,ਮੰਨ ਨਹੀਂ ਕੋਈ ਖੋਟ

ਧੰਨ ,ਦੌਲਤ, ਸ਼ੌਰਤ ਦੀ ਨਹੀਂ ਤੈਂਨੂੰ ਭੁੱਖ

ਏਨਾ ਸੱਬ ਹੁੰਦਿਆਂ,ਕਾਦਾ ਤੈਂਨੂੰ ਦੁੱਖ

ਤੇਰੇ ਤੋਂ ਅੱਧ ਕਿਸਮੱਤ ਵਾਲੇ ਬੇਚਾਰੇ

ਕਈ ਨਦਾਨ,ਬੇਸਹਾਰੇ ਫਿਰਨ,ਉਹ ਲਾਚਾਰੇ

ਜਿੰਦ ਮਾਨਣ ਤਬੀਅਤਓਂ ਖੁਸ਼,ਭੁੱਲ ਅਪਣੇ ਦੁੱਖ ਸਾਰੇ

ਖੁਸ਼ੀ ਨਹੀਂ ਰੱਬ ਸਬੱਬੀਂ ਆਓਂਦੀ

ਖੁਸ਼ੀ ਲਈ ਸੋਚ ਬਦਲਣੀ ਪੈਂਦੀ

ਜੋ ਤੇਰੇ ਕੋਲ,ਗਿਣ,ਮੰਨ ਆਪ ਨੂੰ ਵੱਡਭਾਗੇ

ਆਨੰਦਮਹ ਜੀਵਨ,ਖੁਸ਼ਿਆਂ ਦੇ ਮਿਲਣ ਪਰਾਗਾ

ਖੁਸ਼ਿਆਂ ਦੇ ਮਿਲਣ ਪਰਾਗੇ ,ਮਿਲਣ ਭਰੇ ਪਰਾਗੇ



ਖੁਸ਼ੀ ਦੀ ਫ਼ੱਲਸੱਫ਼ਾ p3

             ਖੁਸ਼ੀ ਦੀ ਫ਼ੱਲ ਸੱਫ਼ਾ


ਕੀ ਕਹਿਣਾ

ਕੀ ਕਹਾਂ

ਕੁੱਛ ਤਾਂ ਕਹੋ

ਕਹਿਣ ਦਾ ਨਹੀਂ ਥੌਹ

ਫਿਰ ਮੂਹਰੇ ਖੜਾ ਨਾ ਹੋ

ਚੇਹਰਾ ਮੇਰਾ ਤੈਂਨੂੰ ਰਤੀ ਨਾ ਭਾਏ

ਹਾਂ ਚੰਗਾ ਨਾ ਲੱਗੇ ਮੂੰਹ ਲਟਕਾਏ

ਰੱਬ ਦਿਤਾ ਮੁਹਾਂਦਰਾ ਕਿਵੇਂ ਵੱਟਾਂਵਾਂ

ਹੱਸਿਆ ਕਰ ਤੈਂਨੂੰ ਮੈਂ ਸਮਝਾਂਵਾਂ

ਸੋਚ ਮੇਰੀ ਸਿਆਣੀ,ਮੈਂਨੂੰ ਰੱਖੇ ਉਦਾਸ

ਮੈਂ ਨਾ ਮੰਨਾ ,ਇਹ ਸੱਭ ਬਕਵਾਸ

ਸੋਚਣਾ ਮੇਰੀ ਫ਼ਿਤਰੱਤ,ਮੇਰਾ ਚੱਲੇ ਨਾ ਜ਼ੋਰ

ਮੇਰੇ ਬਾਰੇ ਸੋਚ,ਟਬੱਰ ਬਾਰੇ ਸੋਚ,ਸੋਚ ਨਾ ਹੋਰ

ਦੁਨਿਦਾਰੀ ਦੇ ਝਮੇਲੇ,ਮੇਰੀ ਬੱਸ ਤੋਂ ਬਾਹਰ

ਦੁਨਿਆਂ ਵਿੱਚ ਰਹਿਣਾ,ਸਿੱਖ ਇੱਥੇ ਦੇ ਵਿਆਵਾਰ

ਮੈਂਨੂੰ ਤੂੰ ਸਿੱਖਾ ਦੇ ਇਹ ਅਪਣਾ ਫ਼ੱਲਸੱਫ਼ਾ

ਖਿਲਿਆ ਰੱਖ ਚੇਹਰਾ,ਖੁਸ਼ ਰਹਿ,ਨਾ ਹੋ ਖ਼ਫ਼ਾ

ਖੁਸ਼ ਰਹਿਣਾ ਸਿੱਖ ਲਊਂਗਾ,ਰੱਖੂੰ ਤੈਂਨੂੰ ਖੁਸ਼

ਰੱਬ ਕਰੇ ਇੰਝ ,ਕੱਟ ਜਾਊ ਮੇਰਾ ਜੀਵਨ ਦਾ ਦੁੱਖ

Wednesday, April 12, 2023

ਖੁਸ਼ੀ ਦਾ ਰਾਜ਼ p3

             ਖੁਸ਼ੀ ਦਾ ਰਾਜ


ਦਿਲ ਅੰਦਰੋਂ ਰੋਏ,ਅੱਖ ਵੀ ਰੋਈ

ਕਿਹਨੂੰ ਸੱਦਾਂ,ਸੁਣੇ ਨਾ ਕੋਈ

ਹੌਕੇ ਭਰਾਂ,ਸੋਚਾਂ ਕਿਸਮਤ ਮੇਰੀ ਮਾੜੀ

ਖੁਸ਼ਿਆਂ ਲੱਭਦੇ ਜਿੰਦ ਗਵਾਈ ਸਾਰੀ

ਖੁਸ਼ੀ

ਪੈਸੇ ਵਿੱਚ ਲੱਭੀ

ਸ਼ੌਰਤ ਵਿੱਚ ਲੱਭੀ

ਐਸ਼ ਵਿੱਚ ਲੱਭੀ

ਆਯੈਸ਼ ਵਿੱਚ ਲੱਭੀ

ਕਿਤੇ ਨਾ ਲੱਭੀ

ਕੀਤਾ ਚੰਗਾ ਡੂੰਗਾ ਵਿਚਾਰ

ਰਹੇ ਲੰਮੇ ਸਮੇਂ ਲਈ ਮੋਨਧਾਰ

ਪਰ ਖੁਸ਼ੀ ਰਹੀ ਸਾਡੀ ਪਕੜ ਤੋਂ ਬਾਹਰ

ਡੂੰਗੀ ਸੋਚ ਛੱਡ,ਛੱਡੀ ਖੁਸ਼ੀ ਪਿੱਛੇ ਦੌੜ

ਹੁਣ ਜੀਣ ਲੱਗੇ ਵੇਖ ਸਮੇ ਦਾ ਦੌਰ

ਮਜਾ ਆਵੇ,ਖੁਸ਼ੀ ਵੀ ਜੀਅ ਭੱਰ ਆਈ

ਚੰਗਾ ਗੱਲੇ ਸੱਭ ਕੁੱਛ,ਰੂਹ ਰਹਿਆਈ

ਜਾਦਾ ਸੋਚ,ਜਾਦਾ ਸਿਆਣਾਪਨ ਨਾਲ ਜਿੰਦ ਰਹੇ ਉਦਾਸ

ਥੋੜੀ ਬੇ-ਪਰਵਾਹੀ,ਸਾਦੀ ਸੋਚ,ਖੁਸ਼ੀ ਦੇ ਹਨ ਇਹੀਓ ਰਾਜ਼


ਮੈਂ ਤੇਰਾ ਗੁਣੇਗਾਰ p3

              ਮੈਂ ਤੇਰਾ ਗੁਣੇਗਾਰ


ਸੁਣ ਸੁਣ ਸੁਣ ਗੱਲਾਂ ਤੇਰਿਆਂ

ਉੱਡ ਪੁੱਡ ਹੋਇਆਂ ਖੁਸ਼ਿਆਂ ਮੇਰਿਆਂ

ਸੱਚ ਇਹ ਗੱਲਾਂ ਕਹੇਂ ,ਸਚਿਆਂ ਸਾਰਿਆਂ

ਕੀ ਕਰਾਂ ਇੰਨ੍ਹਾ ਦਾ, ਜੋ ਮੇਰੇ ਅੰਦਰ ਕੰਮਜ਼ੋਰਿਆਂ

ਸੁਧਰਣ ਦੀ ਮੈਂ ਕੇਸ਼ਿਸ਼ ਦਿਲੋਂ ਕਰਾਂ

ਗੱਲ ਨਾ ਬਣੇ,ਥੱਕ ਬਹਾਂ,ਫ਼ਿਤਰੱਤ ਤੋਂ ਹਰਾਂ

ਇਲਜ਼ਾਮ ਜੋ ਤੂੰ ਲਾਂਏਂ ,ਨਾ ਦੇ ਸਕਾਂ ਜਬਾਬ

ਮੰਨ ਤਾਂ ਮੇਰਾ ਸੱਚਾ ,ਪਰ ਸੋਚ ਖਰਾਬ

ਮੇਰੀ ਖਤਾ ਤੇ ਜੱਦ ਗੁਸੇ ਵਿਚ ਤੂੰ ਆਏ

ਸਾਹ ਮੇਰਾ ਸੁੱਕੇ,ਮੇਰੀ ਭਾਣੀ ਬਣ ਜਾਏ

ਡਰ ਵਿਚ ਦਿਲ ਬਹਿਂਦਾ,ਤੂੰ ਛੱਡ ਨਾ ਜਾਏ

ਕੀ ਕਰੂ ਤੇਰੇ ਬਿਨਾ,ਦਿਮਾਗ ਸੁਨ,ਚਿਤ  ਘਭਰਾਏ

ਬਿਨ ਤੇਰੇ ਜੀਵਨ ਦੇ ਰੰਗ ਪੈਂਣ ਫਿੱਕੇ

ਦਰਦ ਮੰਨ ਉੱਠੇ,ਚੱੜੇ ਢਿੱਡ ਤੋਂ ਹਿੱਕੇ

ਬੰਦਾ ਬਣਾ ਕੌਲ ਮੇਰ ਹੁੰਦਾ ਸੱਚਾ

ਨਿਭਾਅ ਨਾ ਸਕਾਂ ,ਮੈਂ ਇਰਾਦੇ ਦਾ ਕੱਚਾ

ਸੌਂਵੀਂ ਬਾਰ ਮੈਂ ਤੇਰੇ ਅੱਗੇ ਕਰਾਂ ਹੱਥ ਜੋੜ ਫ਼ਰਿਆਦ

ਮਾਫ ਕਰ,ਮੈਂ ਪੱਛਤਾਂਵਾਂ,ਮੁੜ ਨਾ ਭੁੱਲਾਂ ਇਸ ਤੋਂ ਬਾਦ

ਮੈਂ ਗੁਸਤਾਖ,ਤੇਰਾ ਗੁਣੇਗਾਰ

ਬਖ਼ਸ਼ ਮੈਂਨੂੰ,ਤੂੰ ਬਖ਼ਸ਼ਣ ਹਾਰ





Saturday, April 8, 2023

ਮੈਂ,ਮੇਰੀ ਦੁਵੀਧਾ p3

                     ਮੈਂ ,ਮੇਰੀ ਦੁਵੀਧਾ


ਮੈਂ ਮੇਰੀ ਦੁਵੀਧਾ ਵਿਚ ਡੁਬਦਾ ਜਾਂਵਾਂ

ਸੋਚ ਦੀ ਘੁੰਮਣ ਘੇਰੀਓਂ ਨਾ ਨਿਕਲ ਪਾਂਵਾਂ

ਪੈਸੇ ਲਈ ਮੇਰਾ ਮੰਨ ਲੱਲਚਾਏ

ਠੱਗੀ ਠੋਰੀ ਦੇ ਮਨਸੂਬੇ ਬਣਾਏ

ਸ਼ੌਰਤ ਮੈਂ ਹਾਸਲ ਕਰਨਾ ਚਾਂਹਾਂ

ਬੱਲੇ ਬੱਲੇ ਆਪਣੀ ਕਰਾਵਾਂ

ਅੰਦਰੋਂ ਮੇਰੇ ਛੱਟਪਟੌਂਦੀ ਆਵਾਜ਼ ਇੱਕ ਆਏ

ਕਹੇ ਸੋਚ ਨਹੀਂ ਚੰਗੀ,ਮੈਂਨੂੰ ਦੁਵੀਧਾ ਪਾਏ

ਆਯਾਸ਼ੀ ਦਿਆਂ ਸੋਚਾਂ ਸੋਚ ਮਜ਼ਾ ਲਵਾਂ

ਕੁਦਰੱਤ ਦੀ ਇਹ ਦੇਨ,ਆਪ ਨੂੰ ਕਹਾਂ

ਕੂਕਰਮ ਕਰਨ ਤੋਂ ਨਾ ਸ਼ਰਮਾਂਵਾਂ

ਪਾਪ ਦੀ ਸਜਾ ਤੋਂ ਖੌਫ਼ ਨਾ ਖਾਂਵਾਂ

ਬਾਦ ਵਿੱਚ ਸੋਚ,ਫਿਰ ਦਿਲ ਘਭਰਾਏ

ਪਾਪ ਦਾ ਫੱਲ ਮਿਲੂ,ਮੈਂਨੂੰ ਦੁਵੀਧਾ ਪਾਏ

ਨਿਰਭੌਅ ਦਾ ਭੌਅ ਨਾ ਕਰਾਂ

ਉਸ ਬਣਾਏ ਬੰਦੇ ਤੋਂ ਡਰਾਂ

ਨਿਰਵੈਰ ਉਹ,ਜਾਣਾ ਚੰਗੀ ਤਰਾਂ

ਵੈਰ ਮੇਰੇ ਮੰਨ ਭੱਰ ਭੱਰ ਆਏ

ਇਹ ਦੋਗਲਾਪਨ ਮੈਂਨੂੰ ਦੁਵੀਧਾ ਪਾਏ

ਅਪਣੇ ਕੀਤੇ ਦਾ ਅਲਜ਼ਾਮ ਨਾ ਸਿਰੇ ਲਵਾਂ

ਕਹਾਂ ਜੋ ਉਹ ਕਰਾਏ ,ਕਰਾਂ,ਜੁਮਾ ਉਸ ਤੇ ਧੱਰਾਂ

ਫਿਰ ਮੂਰਖ ਮੈਂ ਰਹਾਂ ਮੈਂ ਤੱਕਰੀਬਨ ਖ਼ੁਸ਼

ਹਲਕਿਆਂ ਸੋਚ,ਛੱਡਾਂ ਡੂਗਿਆਂ ਦਾ ਦੁੱਖ

ਸੁਹੇਲਾ ਹੋਇਆ ਜੀਣ,ਰੂਹ ਅਜ਼ਾਦ ਹੋਈ

ਕ੍ਰਿਪਾਲ ਦਿਆਲ ਬਖਸੰਦ ਨਿਰਵੈਰ,ਬਖਸ਼ੂ ਸੋਈ

ਬੇ-ਪਰਵਾਹੀ ਦੇ ਹਰਸ਼ ਭੱਰੇ ਦਿਨ ਆਏ

ਦੁਵੀਧਾ ਗਵਾਈ,ਸੌ ਸਕੂਨ ਚੈਨ ਪਾਏ





ਉਸ ਦੀ ਦਿਤੀ ਫਿਤਰੱਤ p3

                    ਉਸ ਦੀ ਦਿਤੀ ਫਿਤਰੱਤ


ਗਿਆਨ ਨਹੀਂ ਮੈਂਨੂੰ ਵੱਡਾ,ਪਰ ਏਨਾ ਚਿਤੇ ਜਾਂਣਾਂ

ਜੋ ਉਹ ਕਰਦਾ ਮਿੱਠਾ ਲੱਗੇ,ਮੰਨਾ ਉਸ ਦਾ ਭਾਣਾ

ਗੁਸਤਾਖ ,ਬਾਰ ਬਾਰ ਗਲਤੀ ਕਰਾਂ,ਗਲਤੀ ਤੋਂ ਬਾਜ ਨਾ ਆਂਵਾਂ

ਗਲਤ ਰਾਸਤੇ ਜਾਣ ਬੁਝ ਕੇ ਚੱਲਾਂ,ਮੁੜ ਨਾ ਮੈਂ  ਉਥੋਂ  ਪਾਂਵਾਂ

ਗ੍ਰੰਥ ਵੀ ਪੜੇ,ਪੰਥ ਵੀ ਫੜੇ,ਪਰ ਅਕਲ ਨਾ ਸਾਨੂੰ ਆਈ

ਲੋਕ ਕਹਿਣ ਇਹ ਵਿਦਵਾਨ,ਮੈਂ ਆਪ ਜਾਂਣਾਂ ਮੈਂ ਸੌਦਾਈ

ਦਿਲ ਮੇਰਾ ਮੋਮ ਤੋਂ ਨਰਮ,ਇੱਕ ਮੁਸਕਾਨ ਨਾਲ ਪਿਗਲ ਜਾਏ

ਅੱਖ ਮੇਰੀ ਨਿਮਾਣੀ,ਪਰਾਇਆ ਦੁੱਖ ਵੇਖ ਅਥਰੂ ਉਹ ਬਹਾਏ

ਦਿਮਾਗ ਮੇਰਾ ਤੇਜ਼,ਪਿੱਛ ਛੱਡੇ ਮੈਂਨੂੰ,ਕਾਬੂ ਨਾ ਕਰ ਪਾਂਵਾਂ

ਇਨ੍ਹਾਂ ਸਾਰਿਆਂ ਕਮਜ਼ੋਰਿਆਂ ਲੈ,ਕਿਵੇਂ ਸਮਝਦਾਰ ਕਹਾਂਵਾਂ

ਸੋਚਾਂ ਉਸ ਇਹ ਫਿਤਰੱਤ ਦਿਤੀ,ਮੈਂਨੂੰ ਆਪ ਐਸਾ ਬਣਾਇਆ

ਰਚਨਾ ਤੇ ਸ਼ੱਕ ਨਾ ਕਰ,ਕਰ ਜਿਸ ਕਾਰ ਉਸ ਤੈਂਨੂੰ ਲਾਇਆ

ਸੱਚੇ ਮੰਨ ਜੀ ਰਜ਼ਾ ਉਸ ਦੀ ਵਿੱਚ ਚੱਲ,ਨਾ ਹੋ ਆਪ ਤੂੰ  ਪਰੇਸ਼ਾਨ

ਕੋਈ ਤਾਂ ਮਕਸੱਦ ਹੋਊ ਤੇਰੀ ਜੂਨ ਦਾ,ਉਸੇ ਪਤਾ,ਉਹ ਹੈ ਜਾਂਣੀ ਜਾਣ



Wednesday, April 5, 2023

ਸੋਹਣਿਆਂ ਯਾਦਾਂ ਨਾਲ ਹਾਸਾ p3

                 ਸੋਹਣਿਆਂ ਯਾਦਾਂ ਨਾਲ ਹਾਸਾ


ਕਿਓਂ ਮੈਂ ਹੱਸ ਨਹੀਂ ਪੌਂਦਾ

ਕਿਓਂ ਖ਼ੁਸ਼ੀ ਦੇ ਗੀਤ ਨਹੀਂ ਗੌਂਦਾ

ਮਾਯੂਸੀ ਵਿੱਚ ਮੈਂ ਗੋਤੇ ਖਾਂਵਾਂ

ਦੋ ਪੱਲ ਬੇ-ਪਰਵਾਹੀ ਦੇ ਜੀ ਨਾ ਪਾਂਵਾਂ

ਪੈਸੇ ਵੱਲੋਂ ਮੈਂ ਹਾਂ ਸੁਖੀ

ਸਹਿਤਮੰਦ ਹਾਂ ,ਨਹੀਂ ਦੁਖੀ

ਬੱਚਪਨ ਵਿੱਚ ਮਿਲਿਆ ਪਿਆਰ

ਜਵਾਨੀ ਮਿਲੀ ਐਸ਼ ਬੇ-ਸ਼ਮਾਰ

ਬਿਰਧ ਉਮਰੇ ਆਦਰ ਮਾਣ

ਪਰਿਵਾਰ ਮੇਰੇ ਦੀ ਸੱਚੀ ਸ਼ਾਨ

ਲਖ਼ਸ਼ਮੀ ਕੰਜੂਸ,ਪਰ ਹਮੇਸ਼ਾਂ ਕੰਮ ਦਿਤਾ ਸਾਰ

ਖਾਨਦਾਨ ਤੇ ਸਰਸਵਤੀ ਦਿਆਲੂ,ਉਸ ਦੇ ਭਰਭੂਰ ਭੰਡਾਰ

ਕਿਸਮੱਤ ਮੇਰੀ ਚੰਗੀ,ਮਨ ਵਿੱਚ  ਇਹ ਮੈਂ ਜਾਣਾ

ਕੋਈ ਗਿਲਾ ਨਹੀਂ ਜਿੰਦ ਨਾਲ,ਮੰਨਾ ਉਸ ਦਾ ਭਾਣਾ

ਗੀਤ ਤਾਂ  ਮੈਂ ਗਾ ਨਾ ਸਕਾਂ,ਸੁਰ ਨਾ ਮੈਂਨੂੰ ਕੱਢਣਾ ਆਏ

ਪਰ ਖ਼ੁਸ਼ ਹੋਇਆ ਦਿਲ ਮੇਰਾ,ਬੁੱਲ ਮੇਰਾ ਮੁਸਕਰਾਏ

ਸੋਹਣਾ ਮੇਰਾ ਜੀਵਨ ਰਿਆ,ਸੋਹਣਿਆਂ ਮੇਰਿਆਂ ਯਾਦਾਂ

ਯਾਦਾਂ ਉਹ ਯਾਦ ਕਰ,ਰੂਹ ਵਿੱਚ ਹਾਸਾ ਮੈਂ ਲਿਆਂਦਾ


Saturday, April 1, 2023

ਯਾਰ ਦਾ ਦਿਲੇ ਬਸੇਰਾ p3

                   ਯਾਰ ਦਾ ਦਿਲੇ ਬਸੇਰਾ

ਬਹਿ ਜਾ ਬਹਿ ਜਾ ਦੋ ਪੱਲ ਸਾਡੇ ਕੋਲ,ਬਹਿ ਜਾ

ਕੰਨਾਂ ਨੂੰ ਜੋ ਚੰਗੇ ਲੱਗਣ ,ਦੋ ਲਫ਼ਜ਼ ਪਿਆਰ ਦੇ ਕਹਿ ਜਾ

ਪਿਆਸ ਹੈ ਤੇਰੇ ਬੁੱਲਾਂ ਦੀ ,ਪਿਆਸ ਤੇਰੇ ਪਿਆਰ ਦੀ

ਦਿਨ ਸਾਰਾ ਉਡੀਕਾਂ ਵਿੱਚ ਲੰਘੇ,ਚਾਹ ਹੈ ਸਾਨੂੰ ਯਾਰ ਦੀ

ਯਾਰ ਦੇ ਨਾਲ ਜਿੰਦ ਰੰਗ ਰੰਗੀਲੀ,ਬਿਨ ਯਾਰ ਅੰਧੇਰਾ

ਬਿਨ ਯਾਰ ਜਿੰਦ ਕਾਲੀ ਰਾਤ,ਯਾਰ ਨਾਲ ਸਵੇਰਾ

ਅੱਖਾਂ ਨਾ ਵੇਖਣ ਹੋਰ ਕੁੱਛ,ਅੱਖਾਂ ਅਗੇ ਯਾਰ ਦਾ ਚੇਹਰਾ

ਉਹ ਹੀ ਹਨ ਸੱਭ ਕੁੱਛ ਮੇਰਾ,ਉਹ ਹੀ ਹਨ ਜਹਾਨ ਮੇਰਾ

ਦਿਮਾਗ ਵਿੱਚ ਹੈ ਯਾਰ ਮੇਰਾ ਛਾਇਆ,ਦਿਲ ਵਿੱਚ ਉਸ ਦਾ ਬਸੇਰਾ

ਵਿਛੱੜ ਕੇ ਉਸ ਤੋਂ ਮੈਂ ਫਿਰਾਂ ਗਵਾਚਾ,ਉਸ ਨਾਲ ਵਜੂਦ ਮੇਰਾ

ਸਲਾਮੱਤ ਰੱਖੀਂ ਜੋੜੀ ਸਾਡੀ ਇਹੀਓ ਮੰਗਾ ਉਸ ਦਾਤਾਰ ਤੋਂ

ਵਾਰੀ ਵਾਰੀ ਜਾਂਵਾਂ ,ਬਲਿਹਾਰੀ ਜਾਂਵਾਂ,ਮੈਂ ਆਪਣੇ ਸੱਚੇ ਯਾਰ ਤੋਂ


ਬੁੱਢਾ ਘਰ ਬੁੱਢਾ ਘਰ ਵਾਲਾ p3

                  ਬੁੱਢਾ ਘਰ ਬੁੱਢਾ ਘਰ ਵਾਲਾ


ਓ ਲਾਲਾ ਓ ਲਾਲਾ

ਬੁੱਢਾ ਮੇਰਾ ਘਰ ਵੀ ਬੁੱਢਾ,ਬੁੱਢਾ ਮੇਰਾ ਘਰਵਾਲਾ

ਬੁੱਢਿਆਂ ਨੂੰ ਸਾਂਭਦੀ ਦਾ ਨਿਕਲਿਆ ਮੇਰਾ ਦਵਾਲਾ

ਬੁੱਢਾ ਮੇਰਾ ਘਰ ,ਬੁੱਢਾ  ਘਰਵਾਲਾ,ਪਏ ਮੇਰੇ ਗਲ ਢੋਲ

ਇੱਕ ਕਿਤੇ ਜਾਏ ਨਾ  ਛੱਡਕੇ,ਇੱਕ ਦਾ ਨਾ ਪਏ ਕੋਈ ਮੋਲ

ਘਰਵਾਲਾ ਖੜੂਸ ਗੁੱਸੇਖੋਰ,ਸੁਧਰੇ ਨਾ ,ਥੱਕ ਕੇ ਮੈਂ ਹਾਰੀ

ਘਰ  ਰੋਗਣ ਤੋਂ ਵਾਂਝਾ,ਸੇਂਕ ਖਾਦਿਆਂ ਚੌਗਾਠਾਂ,ਖਾਈ ਅਲਮਾਰੀ

ਕੀ ਕਰਾਂ ਦੋਨਾਂ ਦਾ,ਕਰਾਂ ਮੈਂ ਵਿਚਾਰ

ਐਨੀ ਜਿੰਦ ਦੋਨਾਂ ਨਾਲ ਬੀਤੀ,ਹੋ ਗਿਆ ਦੋਨਾਂ ਨਾਲ ਪਿਆਰ

ਵੈਸੇ ਜੇ ਕੋਈ ਸੱਚ ਪੁੱਛੇ,ਕਹਾਂ ਹੈਗੇ  ਦੋਨੋ ਚੰਗੇ

ਕਿਸੇ ਹਾਲਤ ਨਾ ਵਟਾਂਵਾਂ,ਖੁਸ਼ ਮੈਂ ,ਦਿਲ ਨਾ ਹੋਰ ਮੰਗੇ 

ਘਰ ਮੇਰਾ ਇਹ ਕਰਮਾਂ ਵਾਲਾ,ਸੋਹਣਾ ਸਮਾ ਇੱਥੇ ਲੰਘਾ

ਬੁੱਢੇ ਨਾਲ ਜਵਾਨੀ ਕੱਟੀ,ਮੈਂ ਸਿਰੋਂ ਚਿੱਟੀ,ਬੁੱਢਾ ਹੋਇਆ ਗੰਜਾ

ਘਰ ਤਾਂ ਕਦੀ ਛੱਡਣਾ ਪਊ,ਬੁੱਢੇ ਨਾਲ ਰਹੂਂ ਜਿੰਦ ਸਾਰੀ

ਬਹੁਤ ਦਿਤਾ ਰੱਬ ਤੂੰ ਮੈਂਨੂੰ,ਮੈਂ ਹਾਂ ਦਿਲੋਂ ਅਭਾਰੀ