Saturday, April 1, 2023

ਯਾਰ ਦਾ ਦਿਲੇ ਬਸੇਰਾ p3

                   ਯਾਰ ਦਾ ਦਿਲੇ ਬਸੇਰਾ

ਬਹਿ ਜਾ ਬਹਿ ਜਾ ਦੋ ਪੱਲ ਸਾਡੇ ਕੋਲ,ਬਹਿ ਜਾ

ਕੰਨਾਂ ਨੂੰ ਜੋ ਚੰਗੇ ਲੱਗਣ ,ਦੋ ਲਫ਼ਜ਼ ਪਿਆਰ ਦੇ ਕਹਿ ਜਾ

ਪਿਆਸ ਹੈ ਤੇਰੇ ਬੁੱਲਾਂ ਦੀ ,ਪਿਆਸ ਤੇਰੇ ਪਿਆਰ ਦੀ

ਦਿਨ ਸਾਰਾ ਉਡੀਕਾਂ ਵਿੱਚ ਲੰਘੇ,ਚਾਹ ਹੈ ਸਾਨੂੰ ਯਾਰ ਦੀ

ਯਾਰ ਦੇ ਨਾਲ ਜਿੰਦ ਰੰਗ ਰੰਗੀਲੀ,ਬਿਨ ਯਾਰ ਅੰਧੇਰਾ

ਬਿਨ ਯਾਰ ਜਿੰਦ ਕਾਲੀ ਰਾਤ,ਯਾਰ ਨਾਲ ਸਵੇਰਾ

ਅੱਖਾਂ ਨਾ ਵੇਖਣ ਹੋਰ ਕੁੱਛ,ਅੱਖਾਂ ਅਗੇ ਯਾਰ ਦਾ ਚੇਹਰਾ

ਉਹ ਹੀ ਹਨ ਸੱਭ ਕੁੱਛ ਮੇਰਾ,ਉਹ ਹੀ ਹਨ ਜਹਾਨ ਮੇਰਾ

ਦਿਮਾਗ ਵਿੱਚ ਹੈ ਯਾਰ ਮੇਰਾ ਛਾਇਆ,ਦਿਲ ਵਿੱਚ ਉਸ ਦਾ ਬਸੇਰਾ

ਵਿਛੱੜ ਕੇ ਉਸ ਤੋਂ ਮੈਂ ਫਿਰਾਂ ਗਵਾਚਾ,ਉਸ ਨਾਲ ਵਜੂਦ ਮੇਰਾ

ਸਲਾਮੱਤ ਰੱਖੀਂ ਜੋੜੀ ਸਾਡੀ ਇਹੀਓ ਮੰਗਾ ਉਸ ਦਾਤਾਰ ਤੋਂ

ਵਾਰੀ ਵਾਰੀ ਜਾਂਵਾਂ ,ਬਲਿਹਾਰੀ ਜਾਂਵਾਂ,ਮੈਂ ਆਪਣੇ ਸੱਚੇ ਯਾਰ ਤੋਂ


No comments:

Post a Comment