ਉਸ ਦੀ ਦਿਤੀ ਫਿਤਰੱਤ
ਗਿਆਨ ਨਹੀਂ ਮੈਂਨੂੰ ਵੱਡਾ,ਪਰ ਏਨਾ ਚਿਤੇ ਜਾਂਣਾਂ
ਜੋ ਉਹ ਕਰਦਾ ਮਿੱਠਾ ਲੱਗੇ,ਮੰਨਾ ਉਸ ਦਾ ਭਾਣਾ
ਗੁਸਤਾਖ ,ਬਾਰ ਬਾਰ ਗਲਤੀ ਕਰਾਂ,ਗਲਤੀ ਤੋਂ ਬਾਜ ਨਾ ਆਂਵਾਂ
ਗਲਤ ਰਾਸਤੇ ਜਾਣ ਬੁਝ ਕੇ ਚੱਲਾਂ,ਮੁੜ ਨਾ ਮੈਂ ਉਥੋਂ ਪਾਂਵਾਂ
ਗ੍ਰੰਥ ਵੀ ਪੜੇ,ਪੰਥ ਵੀ ਫੜੇ,ਪਰ ਅਕਲ ਨਾ ਸਾਨੂੰ ਆਈ
ਲੋਕ ਕਹਿਣ ਇਹ ਵਿਦਵਾਨ,ਮੈਂ ਆਪ ਜਾਂਣਾਂ ਮੈਂ ਸੌਦਾਈ
ਦਿਲ ਮੇਰਾ ਮੋਮ ਤੋਂ ਨਰਮ,ਇੱਕ ਮੁਸਕਾਨ ਨਾਲ ਪਿਗਲ ਜਾਏ
ਅੱਖ ਮੇਰੀ ਨਿਮਾਣੀ,ਪਰਾਇਆ ਦੁੱਖ ਵੇਖ ਅਥਰੂ ਉਹ ਬਹਾਏ
ਦਿਮਾਗ ਮੇਰਾ ਤੇਜ਼,ਪਿੱਛ ਛੱਡੇ ਮੈਂਨੂੰ,ਕਾਬੂ ਨਾ ਕਰ ਪਾਂਵਾਂ
ਇਨ੍ਹਾਂ ਸਾਰਿਆਂ ਕਮਜ਼ੋਰਿਆਂ ਲੈ,ਕਿਵੇਂ ਸਮਝਦਾਰ ਕਹਾਂਵਾਂ
ਸੋਚਾਂ ਉਸ ਇਹ ਫਿਤਰੱਤ ਦਿਤੀ,ਮੈਂਨੂੰ ਆਪ ਐਸਾ ਬਣਾਇਆ
ਰਚਨਾ ਤੇ ਸ਼ੱਕ ਨਾ ਕਰ,ਕਰ ਜਿਸ ਕਾਰ ਉਸ ਤੈਂਨੂੰ ਲਾਇਆ
ਸੱਚੇ ਮੰਨ ਜੀ ਰਜ਼ਾ ਉਸ ਦੀ ਵਿੱਚ ਚੱਲ,ਨਾ ਹੋ ਆਪ ਤੂੰ ਪਰੇਸ਼ਾਨ
ਕੋਈ ਤਾਂ ਮਕਸੱਦ ਹੋਊ ਤੇਰੀ ਜੂਨ ਦਾ,ਉਸੇ ਪਤਾ,ਉਹ ਹੈ ਜਾਂਣੀ ਜਾਣ
No comments:
Post a Comment