ਖੁਸ਼ੀ ਦੀ ਫ਼ੱਲ ਸੱਫ਼ਾ
ਕੀ ਕਹਿਣਾ
ਕੀ ਕਹਾਂ
ਕੁੱਛ ਤਾਂ ਕਹੋ
ਕਹਿਣ ਦਾ ਨਹੀਂ ਥੌਹ
ਫਿਰ ਮੂਹਰੇ ਖੜਾ ਨਾ ਹੋ
ਚੇਹਰਾ ਮੇਰਾ ਤੈਂਨੂੰ ਰਤੀ ਨਾ ਭਾਏ
ਹਾਂ ਚੰਗਾ ਨਾ ਲੱਗੇ ਮੂੰਹ ਲਟਕਾਏ
ਰੱਬ ਦਿਤਾ ਮੁਹਾਂਦਰਾ ਕਿਵੇਂ ਵੱਟਾਂਵਾਂ
ਹੱਸਿਆ ਕਰ ਤੈਂਨੂੰ ਮੈਂ ਸਮਝਾਂਵਾਂ
ਸੋਚ ਮੇਰੀ ਸਿਆਣੀ,ਮੈਂਨੂੰ ਰੱਖੇ ਉਦਾਸ
ਮੈਂ ਨਾ ਮੰਨਾ ,ਇਹ ਸੱਭ ਬਕਵਾਸ
ਸੋਚਣਾ ਮੇਰੀ ਫ਼ਿਤਰੱਤ,ਮੇਰਾ ਚੱਲੇ ਨਾ ਜ਼ੋਰ
ਮੇਰੇ ਬਾਰੇ ਸੋਚ,ਟਬੱਰ ਬਾਰੇ ਸੋਚ,ਸੋਚ ਨਾ ਹੋਰ
ਦੁਨਿਦਾਰੀ ਦੇ ਝਮੇਲੇ,ਮੇਰੀ ਬੱਸ ਤੋਂ ਬਾਹਰ
ਦੁਨਿਆਂ ਵਿੱਚ ਰਹਿਣਾ,ਸਿੱਖ ਇੱਥੇ ਦੇ ਵਿਆਵਾਰ
ਮੈਂਨੂੰ ਤੂੰ ਸਿੱਖਾ ਦੇ ਇਹ ਅਪਣਾ ਫ਼ੱਲਸੱਫ਼ਾ
ਖਿਲਿਆ ਰੱਖ ਚੇਹਰਾ,ਖੁਸ਼ ਰਹਿ,ਨਾ ਹੋ ਖ਼ਫ਼ਾ
ਖੁਸ਼ ਰਹਿਣਾ ਸਿੱਖ ਲਊਂਗਾ,ਰੱਖੂੰ ਤੈਂਨੂੰ ਖੁਸ਼
ਰੱਬ ਕਰੇ ਇੰਝ ,ਕੱਟ ਜਾਊ ਮੇਰਾ ਜੀਵਨ ਦਾ ਦੁੱਖ
No comments:
Post a Comment