ਸੋਹਣਿਆਂ ਯਾਦਾਂ ਨਾਲ ਹਾਸਾ
ਕਿਓਂ ਮੈਂ ਹੱਸ ਨਹੀਂ ਪੌਂਦਾ
ਕਿਓਂ ਖ਼ੁਸ਼ੀ ਦੇ ਗੀਤ ਨਹੀਂ ਗੌਂਦਾ
ਮਾਯੂਸੀ ਵਿੱਚ ਮੈਂ ਗੋਤੇ ਖਾਂਵਾਂ
ਦੋ ਪੱਲ ਬੇ-ਪਰਵਾਹੀ ਦੇ ਜੀ ਨਾ ਪਾਂਵਾਂ
ਪੈਸੇ ਵੱਲੋਂ ਮੈਂ ਹਾਂ ਸੁਖੀ
ਸਹਿਤਮੰਦ ਹਾਂ ,ਨਹੀਂ ਦੁਖੀ
ਬੱਚਪਨ ਵਿੱਚ ਮਿਲਿਆ ਪਿਆਰ
ਜਵਾਨੀ ਮਿਲੀ ਐਸ਼ ਬੇ-ਸ਼ਮਾਰ
ਬਿਰਧ ਉਮਰੇ ਆਦਰ ਮਾਣ
ਪਰਿਵਾਰ ਮੇਰੇ ਦੀ ਸੱਚੀ ਸ਼ਾਨ
ਲਖ਼ਸ਼ਮੀ ਕੰਜੂਸ,ਪਰ ਹਮੇਸ਼ਾਂ ਕੰਮ ਦਿਤਾ ਸਾਰ
ਖਾਨਦਾਨ ਤੇ ਸਰਸਵਤੀ ਦਿਆਲੂ,ਉਸ ਦੇ ਭਰਭੂਰ ਭੰਡਾਰ
ਕਿਸਮੱਤ ਮੇਰੀ ਚੰਗੀ,ਮਨ ਵਿੱਚ ਇਹ ਮੈਂ ਜਾਣਾ
ਕੋਈ ਗਿਲਾ ਨਹੀਂ ਜਿੰਦ ਨਾਲ,ਮੰਨਾ ਉਸ ਦਾ ਭਾਣਾ
ਗੀਤ ਤਾਂ ਮੈਂ ਗਾ ਨਾ ਸਕਾਂ,ਸੁਰ ਨਾ ਮੈਂਨੂੰ ਕੱਢਣਾ ਆਏ
ਪਰ ਖ਼ੁਸ਼ ਹੋਇਆ ਦਿਲ ਮੇਰਾ,ਬੁੱਲ ਮੇਰਾ ਮੁਸਕਰਾਏ
ਸੋਹਣਾ ਮੇਰਾ ਜੀਵਨ ਰਿਆ,ਸੋਹਣਿਆਂ ਮੇਰਿਆਂ ਯਾਦਾਂ
ਯਾਦਾਂ ਉਹ ਯਾਦ ਕਰ,ਰੂਹ ਵਿੱਚ ਹਾਸਾ ਮੈਂ ਲਿਆਂਦਾ
No comments:
Post a Comment