Friday, April 14, 2023

ਬੁੱਢੇ ਦੀ ਦੁਹਾਈ p3

            ਬੁੱਢੇ ਦੀ ਦੁਹਾਈ


ਚੌੜੀ ਛਾਤੀ ਕਰ ਬੁੱਢਾ ਬੁੱਢੀ ਅਗੇ ਖੜਾ

ਬੁੱਢੀ ਕੋਲੋਂ ਲੰਘ ਗਈ ,ਮਾਰ ਕੇ ਇਕ ਧੱਕਾ

ਲੜਖੜਾਇਆ ,ਬੁੱਢੇ ਦਾ ਬਦਨ ਹੋਇਆ ਉਲਾਰ

ਬੁੱਢਾ ਧੜੱਮ ਡਿਗਿਆ ਅਪਣੀ ਪਿੱਛਲੀ ਭਾਰ

ਬੁੱਢਾ ਤਰਲੇ ਪਾਏ,ਮੈਂਨੂੰ ਉੱਠਾ

ਬੁੱਢੀ ਕਹੇ ਖਸਮਾ ਨੂੰ ਖਾਹ

ਬੁੱਢਾ ਰੋਏ ਧਾਂਵਾਂ ਮਾਰ

ਬੁੱਢੀ ਕਹੇ ,ਨਾ ਬਣ ਹੋਸ਼ਿਆਰ

ਕੁੱਛ ਨਹੀਂ ਤੇਰਾ ਵਿਗੜਿਆ,ਨਹੀਂ ਲੱਗੀ ਸੱਟ

ਉਚਿਆਂ ਲੇਰਾਂ ਨਾ ਛੱਡ,ਰੌਲਾ ਤੂੰ  ਪਾ ਘੱਟ

ਬੁੱਢਾ ਕਹੇ ਵਾਦਾ ਤੂੰ ਸੀ ਕੀਤਾ,ਰਹੂੰ ਅੰਗ ਸਹਾਈ

ਪਰ ਮੇਰੇ ਬੁਰੇ ਵਕਤ,ਤੂੰ ਮੇਰੇ ਕੰਮ ਨਾ ਆਈ

ਬੁੱਢੀ ਕਹੇ ਨਾ ਕਰ ਮੇਰੇ ਸਾਮਣੇ ਡਰਾਮਾ

ਕੁੱਛ ਨਹੀਂ ਹੋਇਆ ਤੈਂਨੂੰ,ਰੋਣ ਦਾ ਲੱਭੇਂ ਤੂੰ ਬਹਾਨਾ

ਬੱਚਿਆਂ ਵਾਂਗ ਰੋਣਾ ,ਨਹੀਂ ਇਹ ਕੰਮ ਮਰਦਾਨਾ

ਧੌਲੀ ਦਾੜੀ ਹੋ ਗਈ,ਹੁਣ ਬਣ ਤੂੰ ਸਿਆਣਾ

ਉੱਠ ਜਾ ਛੇਤੀ ਤੋਂ ਪਹਿਲਾਂ,ਨਹੀਂ ਬੇਲਣਾ ਮੈਂ ਲਿਆਈ

ਡਰ ਗਿਆ ਬੁੱਢਾ ਇਹ ਸੁਣ,ਫੁਰਤੀ ਉਸ ਵਿਖਾਈ

ਮਾਰ ਇੱਕ ਛੜੱਪਾ,ਬੁੱਢੇ ਹੋ ਗਿਆ ਪੈਰਾਂ ਭਾਰ

ਹਿਰਨ ਵਾਂਗੂ ਨੱਸਾ ਉੱਥੋਂ,ਹੋਇਆ ਘਰੋਂ ਬਾਹਰ

ਲੋਕ ਪੁਛੱਣ ਕਿਓਂ ਤੂਫ਼ਾਨ ਮੇਲ ਬਣਿਆ,ਕੀ ਭਾਰੀ ਤੇਰੇ ਤੇ ਆਈ

ਬੁੱਢੇ ਕਹੇ ਮੈਂ ਪਾਗਲ,ਬੁੱਢੀ ਨਾਲ ਪੰਗਾ ਲੈ ਮੈਂ ਬੈਠਾ ਭਾਈ

ਬੁੱਢੀ ਨੂੰ ਚੱੜ ਗਿਆ ਗੁਸਾ,ਬਲਾ ਗੱਲੇ ਮੈਂ ਆਪ ਪਾਈ

ਸਪਨੇ ਵਿਚ ਵੀ ਬੁੱਢੀ ਨੂੰ ਨਾ ਲਲਕਾਰੋ,ਬੁੱਢਾ ਦੇਏ ਦੁਹਾਈ

ਬੁੱਢੇ ਦੇਏ ਇਹ ਦੁਹਾਈ,ਦੇਏ ਬੁੱਢਾ ਜੱਗ ਨੂੰ ਇਹ ਦੁਹਾਈ


No comments:

Post a Comment