ਕਿਆਮਤ ਤੱਕ ਸਾਥ
ਬਹਿ ਜਾ ਕੋਲ,ਕਿੱਥੇ ਤੂੰ ਚੱਲੀ
ਜੋ ਘੜੀ ਕੱਠੇ ਲੰਘੇ,ਉਹ ਹੀ ਭਲੀ
ਦੁਨਿਆ ਭਰੀ ਹੈ ਦੁੱਖ ਹਜ਼ਾਰ
ਤੇਰੇ ਨਾਲ ਚੱਲ ,ਹਲਕਾ ਹੋਏ ਜਿੰਦ ਦਾ ਭਾਰ
ਰੂਹ ਤੇਰੀ ਸੁੱਚੀ, ਚਹਿਰਾ ਤੇਰਾ ਹੱਸਮੁਖ
ਦੇਖਕੇ ਭੁੱਲ ਜਾਂਵਾਂ ਆਪਣੇ ਸਾਰੇ ਦੁੱਖ
ਖਿੜ ਖੜਾ ਕੇ ਤੇਰਾ ਹਸਣਾ ,ਦਿੱਲ ਮੇਰੇ ਨੂੰ ਭਾਏ
ਹੱਸਦੀ ਤੈਂਨੂੰ ਵੇਖ,ਸਾਰਾ ਗਮ ਮੇਰਾ ਦੂਰ ਹੋ ਜਾਏ
ਤੇਰੇ ਉਤੋਂ ਵਾਰੀ ਵਾਰੀ ਮੈਂ ਜਾਂਵਾਂ
ਜੋ ਮੇਰੇ ਲਈ ਤੂੰ ਕੀਤਾ ,ਮੈਂ ਭੁੱਲ ਨਾ ਪਾਂਵਾਂ
ਕੀ ਹੁੰਦੀ ਦੁਨਿਆਦਾਰੀ,ਤੈਂਨੇ ਮੈਂਨੂੰ ਸਿਖਇਆ
ਸਿਖ ਤੇਰੇ ਤੋਂ, ਜਿੰਦਗੀ ਦਾ ਮਜ਼ਾ ਸਾਨੂੰ ਆਇਆ
ਤੈਂਨੂੰ ਪਾ ਕੇ ਮਕੱਦਰ ਚੰਗਾ ਅਸੀਂ ਪਾਇਆ
ਸੋਚਾਂ ,ਕਿਸੇ ਸੋਚ ਸਮਝ,ਮੈਂਨੂੰ ਤੇਰੇ ਲੜ ਲਾਇਆ
ਲੋਕ ਕਹਿਣ ਮੈਂ ਜ਼ੋਰੂ ਦਾ ਗੁਲਾਮ,ਮੈਂ ਨਾ ਡਰਾਂ
ਤੂੰ ਮੇਰੀ ਸੱਭ ਕੁੱਛ,ਦਿਲੋਂ ਆਦਰ ਤੇਰਾ ਕਰਾਂ
ਮੰਗਾਂ ਤੇਰਾ ਸਾਥ,ਨਾ ਮੰਗਾਂ ਕੁੱਛ ਹੋਰ
ਕਿਆਮਤ ਤੱਕ ਰਹਾਂ ਸੰਘ, ਜੇ ਚੱਲੇ ਮੇਰਾ ਜ਼ੋਰ
No comments:
Post a Comment