ਰੁੱਖ ਰੁੱਖੇ ਰੁੱਖ ਦਾ
ਪੱਤਝੜ ਆਇਆ ਪਤੇ ਗਏ ਝੱੜ ਰੁੱਖਾ ਹੋ ਖੜ੍ਹਾ ਉਹ ਰੁੱਖ
ਪੁੱਛਿਆ ਰੁੱਖ ਨੂੰ ਐਨਾ ਕੁੱਛ ਗਵਾ ਕੇ ਆਇਆ ਨਾ ਤੈਨੂੰ ਦੁੱਖ
ਕਦੇ ਹਰੇ ਭਰੇ ਸੀ ਹੁੰਦੇ ਤੇਰੇ ਪੱਤੇ ਪੀਲੇ ਪੈ ਗਏ ਸੁੱਕ ਕੇ ਮੁੱਕ
ਪੱਤੇ ਤੇਰਾ ਸ਼ਿੰਗਾਰ ਸੀ ਪੱਤੇ ਸਨ ਤੇਰੀ ਸ਼ਾਂਨ
ਕੀ ਉਨ੍ਹਾਂ ਨੂੰ ਖੋਹ ਕੇ ਨਿਕਲੀ ਨਾ ਤੇਰੀ ਜਾਨ
ਰੁੱਖ ਬੋਲਿਆ ਕੀ ਦੱਸਾਂ ਤੈਨੂੰ ਬੰਦਿਆ ਤੂੰ ਸਮਝ ਨਹੀਂ ਪਾਣਾ
ਅਸੂਲ ਕੁਦਰਤ ਦਾ ਪੱਤਿਆਂ ਦਾ ਲੱਗਾ ਰਹਿਣਾ ਆਣਾ ਜਾਣਾ
ਜੋ ਲਿਖੇ ਕਰਮ ਪੱਤਿਆਂ ਦੇ ਪੂਰੇ ਕਰ ਗਏ ਇਸ ਵਿੱਚ ਕੀ ਰੋਣਾ
ਬਾਕੀ ਜੜਾਂ ਤਣਾ ਮੇਰਾ ਜ਼ਿੰਦਾ ਮੈਂ ਨਹੀਂ ਅਜੇ ਮਰਿਆ
ਭਰੋਸਾ ਮੈਨੂੰ ਰੱਬ ਤੇ ਕਰੂ ਮੈਨੂੰ ਫਿਰ ਹਰਿਆ ਭਰਿਆ
ਰੁੱਖ ਰੁੱਖੇ ਰੁੱਖ ਦਾ ਵੇਖ ਜੱਸਾ ਮਨ ਕਰੇ ਵਿਚਾਰ
ਛੋਟੀ ਸੱਟ ਖਾ ਮਾਯੂਸ ਹੋਵੇਂ ਤੂੰ ਬਹਿ ਜਾਏਂ ਹੋ ਲਾਚਾਰ
ਰੁੱਖ ਵਾਂਗ ਰੱਖ ਭਰੋਸਾ ਰੱਬ ਤੇ ਸੋਕੇ ਬਾਦ ਲੈ ਆਊ ਫਿਰ ਬਹਾਰ
ਜਿਸ ਸਿਰਜਿਆ ਜਹਾਨ ਨਾਲ ਤੈਨੂੰ ਜੱਸਿਆ ਰੱਖੂ ਤੈਨੂੰ ਰੱਖਣਹਾਰ
xxxx
रुख रुखे रुख दा
पतझड़ आया पत्ते गए झड़ रूखा हो खड़ा ओह रुख
पुछिया रुख नू ऐना कुछ गवा के आया ना तैनू दुख
कदे हरे भरे हुंदे सी तेरे पत्ते पीले पै गए सुक मुक
पत्ते तेरा शिंगार सी पत्ते सन तेरी शान
की उन्हें खोह कर निकली ना तेरी जान
रुख बोलिया की दसां तैनू बंदिया तूं समझ नहीं पान्ना
असूल कुदरत दा पत्तियां दा लगा रहना आना जाना
जो लिखे कर्म पत्तियां दे पूरे कर गए इस विच की रोना
बाकी झड़ तन्ना मेरा जिंदा मैं नहीं एजे मरिया
भरोसा मैनू रब ते करू मैनू फिर हरिया भरिया
रुख रुखे रुख दा देख जसा करे मन विचार
छोटी सट खा मायूस होवें बह जाएं हो लाचार
रुख वांग रख भरोसा रब ते सोके बाद लै आऊ बहार
जिस सिरजिया जहान नाल तैनू जसिया रखू तैनू रखनहार
No comments:
Post a Comment