Tuesday, November 12, 2024

ਨਾ ਚਤੁਰ ਨਾ ਚਲਾਕ s ਪ 4

      ਨਾ ਚਤੁਰ ਨਾ ਚਲਾਕ


ਮੇਰੇ ਤੋਂ ਜਨ ਨਾ ਕੋਈ ਨਿਕੰਮਾ

ਜੱਗ ਜਾਣੇ ਮੈਂ ਆਪ ਵੀ ਮੰਨਾ

ਕੰਮ ਦਾ ਕੰਮ ਮੈਂ ਕੋਈ ਕਰ ਨਾ ਸਕਾਂ

ਹੱਥ ਪਾਏ ਕੰਮ ਦੇ ਵਿੱਚ ਅੱਧ ਵਾਟੇ ਥਕਾਂ

ਜੀਭ ਮੇਰੀ ਕਾਲੀ ਬੋਲ ਮੇਰੇ ਕੌੜੇ

ਝੱਲ ਕੁੱਟਾਂ ਅਕਲ ਦੀ ਗੱਲ ਨਾ ਔੜੇ

ਸਿਧਾ ਮੈਂ ਰਿਆ ਨਾ ਸਿੱਖੀ ਹੁਸ਼ਿਆਰੀ

ਆਪਣੀ ਧੁਨ ਵਿੱਚ ਮਸਤ ਆਈ ਨਾ ਦੁਨਿਆਂਦਾਰੀ

ਪੈਸਾ ਨਾ ਕਮਾਇਆ ਤਿਜੌਰੀ ਮੇਰੀ ਖਾਲੀ

ਹਾਰ ਨਾ ਪਾਇਆ ਨਾ-ਖ਼ੁਸ਼ ਰਹੀ ਘਰਵਾਲੀ

          ਪਰ

ਪੱਕੀ ਮੇਰੀ ਯਾਰੀ ਜਿੱਥੇ  ਦੋਸਤੀ ਪਾਈ

ਮਹਿਫ਼ਲ ਜਮਾਂ ਪੱਲ ਜਨਤ ਬਣਾਈ

ਪਿਆਰ ਵਿੱਚ ਜਿਸ ਦਾ ਹੱਥ ਅਸੀਂ ਫੜਿਆ

ਤੋੜ ਨਿਭਾਈ  ਨਹੀਂ ਰਾਹ  ਵਿੱਚ ਛੱਡਿਆ

ਨਹੀਂ ਚਾਹੀਦੀ ਮੈਂਨੂੰ ਚਲਾਕੀ ਨਾ ਚਾਹਾਂ ਚਤਰਾਈ 

ਨਿਕੰਮਾ ਮੈਂ ਨਿਕੰਮੀ ਨਹੀਂ ਜਿੰਦ ਮੇਰੀ ਰਾਸ ਆਈ

,,,

 ना चतुर ना चलाक

मेरे तों जन नहीं कोई नकमा

जग जाने मैं आप वी मना 

कम दा कम मैं कोई कर ना सका

हाथ पाए कम विच आध वाट थका 

जीभ मेरी काली बोल मेरे कौरे 

झल कुट्टन अकल दी गल ना औरे 

सीधा मैं रिहा सीखी ना हुशियारी

अपने धुन विच मस्त रिहा आई ना दुनियादारी

पैसा ना कमाइए तिजौरी रही मेरी खाली

हार ना पाया ना-खुश रही घरवाली

            पर

पकी मेरी यारी जीथे दोस्ती पाई

महफिल जमा पल जनत बनाई

प्यार विच जिस दा हाथ फरिया 

तोड़ निभाई नहीं राह विच छड़ियां

नहीं चाही दी मैने चलाकी ना चाहे चतराई 

निकम्मा मैं नाकमी नहीं जिंद मेरी रास आई








Monday, November 11, 2024

ਖਾ‌ਹਮ ਖਾਅ ਦੀ ਖਾਹਮ ਖਾਅ ਖਾਅ s ਪ 4

    ਖਾਹਮ ਖਾਅ ਦੀ ਖਾਹਮ ਖਾਅ


ਸਮਝਾਂ ਆਪ ਨੂੰ ਫ਼ਨੇ ਖਾਂ ਅਸਲ ਮੈਂ ਖਾਹਮ ਖਾਅ

ਕੋਈ ਨਾ ਦਵੇ ਮੈਂਨੂੰ ਭਾਹ ਕੋਈ ਨਾ ਪਾਏ ਘਾਹ

ਦੋਸਤ ਮੇਰੇ ਹੋਏ ਗੁੱਥਮ ਗੁੱਥਾ ਮਾਰਣ ਮੁੱਕੇ ਤੇ ਮੁੱਕਾ

ਸੋਚਿਆ ਸਮਝਾ ਇਨ੍ਹਾਂ ਨੂੰ ਕਰਾਂਵਾਂ ਇਨ੍ਹਾਂ ਦੀ ਸੁਲਾਹ

ਦੋਨਾਂ ਦੇ ਗੱਭੇ ਆ ਕੀਤਾ ਦੋਨਾਂ ਨੂੰ ਜੁਦਾ

ਬੋਲਿਆ ਝਗੜਾ ਕਰਨਾ ਨਹੀਂ ਚੰਗਾ

ਅਕਲ ਤੋਂ ਕੰਮ ਲਓ ਨਾ ਮੂਰਖ਼ ਬਣੋ

ਜੱਫੀ ਪਾ ਗਲੇ ਲੱਗੋ ਗੱਲ ਮੇਰੀ ਸੁਣੋ

ਭੁੱਲੇ ਆਪਸੀ ਲੜਾਈ ਹੋਣ ਮੇਰੇ ਤੇ ਖ਼ਫ਼ਾ

ਕਹਿਣ ਆਪ ਨੂੰ ਜਾਦਾ ਸਮਝੇਂ ਦਵੇਂ ਸਾਨੂੰ ਸਲਾਹ

ਸਾਡੇ ਵਿੱਚ ਨਾ ਆ ਫੜ ਆਪਣਾ ਰਾਹ

ਗਾਲਿਆਂ ਕੱਢਿਆਂ ਵੱਡਿਆਂ ਛਿਤਰ ਲਏ ਲਾਅ

ਅਕਲ ਆਈ ਕੁਟ ਤੋਂ ਬਚਾਂ ਸੋਚ ਜੱਸਾ ਉੱਥੋਂ ਨਸਾ

ਸਬਕ ਸਿਖਿਆ ਹੱਥ ਕੰਨਾ ਨੂੰ ਲਾਏ

ਦਖਲ ਨਹੀਂ ਦੇਣਾ ਕੋਈ ਜੀਏ ਜਾਂ ਮਰ ਜਾਏ

ਦੁਨਿਆਂ ਨੂੰ ਹੁਣ ਮੈਂ ਭਾਹ ਨਾ ਦੇਆਂ ਨਾ ਕਰਾਂ ਪਰਵਾਹ

ਨਹੀਂ ਫ਼ਨੇ ਖਾਂ ਮੱਤ ਆਈ  ਮੈਂਨੂੰ ਮੈਂ ਵਾਕਿਆ ਖਾਹਮ ਖਾਅ

,,,

खामखा दी खामखआ 

समझान आप नू फने खान असल विच मैं खाम खा

कोई ना देवे मैनू भाह कोई ना पाए मैनू घाह 

दोस्त मेरे होए गुत्थी गूथा मारन मुके ते मुका

सोचिए समझा उन्हें करावां इन दी सुलह 

दोनों दे बीच आ दोनो नू कीता जुदा

बोलिया झगड़रा करना नहीं चंगा

अकल तों कम लओ ना मूर्ख बनो 

जफ्फी पा गले लगो गल मेरी सुनो

भूले आपसी लड़ाई होन मेरे ते खफा

कहन आप नू जादआ समझे देवे सानू सलाह

साढे विच ना आ फर  अपना राह

गालियां कड़ियां बड़ीआन छीतर लाए लाह

अकल आई कूट तों बच्चा जसा उठो नसा

सबक सिखिया हाथ कना नू लाए 

दखल नहीं देना कोई जिए जा मर जाए

दुनियां नू मैं हुन भाह ना देवा ना करअन परवाह

ना फने खान मत आई मैं वाकिया ही खाम खा










Sunday, November 10, 2024

ਮੈਂ ਹੁੰਦਾ ਕੋਣ s ਪ 4

        ਮੈਂ ਹੁੰਦਾ ਕੋਣ


ਰੋਣਾ ਮੈਂਨੂੰ ਬਹੁਤ ਆਏ ਰੋਕਾਂ ਮੈਂ ਨਾ ਰੋਂਵਾਂ

ਖੁਸ਼ੀ ਵਾਲਿਆਂ ਯਾਦਾਂ ਯਾਦ ਕਰ ਉਦਾਸੀ ਤੋਂ ਦੂਰ ਹੋਵਾਂ

ਦੇਸ਼ ਦੇਸ਼ ਨਾਲ ਯੁਧ ਕਰੇ ਲੈਣ ਇਕ ਦੂਜੇ ਦੀ ਜਾਨ

ਲੜੌਣ ਵਾਲਿਆਂ ਦਾ ਬਾਲ ਨਾ ਬਾਂਕਾ ਮਰੇ ਆਮ ਇੰਨਸਾਨ

ਲੱਖਾਂ ਹੋਣ ਵਿਧਵਾ  ਲੱਖਾਂ ਬੱਚੇ ਹੋਣ ਅਨਾਥ

ਕਿਓਂ ਮੈਂ ਐਂਵੇਂ ਰੋਵਾਂ ਜਦ ਕੁੱਛ ਨਹੀਂ ਮੇਰੇ ਹਾਥ

ਮੀਂਹ ਪਏ ਜ਼ੋਰ ਦਾ ਹੜ ਕਰੇ ਸਭ ਤਬਾਹ

ਘਰ ਘਾਟ ਰੁੜ ਜਾਣ ਲੱਖਾਂ ਡੁੱਬ ਪ੍ਰਾਣ ਦੇਣ ਗਵਾ

ਕੀ ਕਸੂਰ ਬੰਦੇ ਦਾ ਜਾਂ ਰਬ ਤੇ ਇਲਜਾਮ ਲਾਂਵਾਂ

ਨਾ ਰੋਂਵਾਂ ਮੈਂ ਇਹ ਰੰਗ ਕੁਦਰਤ ਦੇ ਆਪ ਨੂੰ ਸਮਝਾਵਾਂ

ਮਾਹਵਾਰੀ ਜੱਗ ਘੇਰਿਆ ਕਰੋੜਾਂ ਮੌਤ ਲੈ ਆਏ

ਜਿਸ ਨੂੰ ਦਾਤਾਰ ਆਪ ਮਾਰੇ ਕੌਣ ਉਸੇ ਬਚਾਏ

ਕਿਓਂ ਇਹ ਸੋਚਾਂ ਮੈਂਨੂੰ ਔਣ ਕਿਓਂ ਮੈਂਨੂੰ ਰਲੌਣ

ਮੇਰੇ ਵੱਸ ਦਿਆਂ ਨਹੀਂ ਮੈਂ ਫ਼ਿਕਰ ਕਰਨ ਵਾਲਾ ਕੋਣ

ਰੋਣਾ ਮੈਂਨੂੰ ਬਹੁਤ ਆਏ ਮੈਂ ਰੋਕਾਂ ਮੈਂ ਨਾ ਰੋਵਾਂ

ਖੁਸ਼ੀ ਵਾਲਿਆਂ ਯਾਦਾਂ ਯਾਦ ਕਰ ਮੈਂ ਉਦਾਸੀ ਤੋਂ ਦੂਰ ਹੋਂਵਾਂ

,,,

मैं ना रोवन

रोना मैनू बहुत आए रोका मैं ना रोवन

खुशी वालिया यादां याद कर उदासी दूर करान

देश देश नाल युद्ध करे लेन इक दूजे दी जान

लड़ाऊंवाले दा बाल ना बांका मरे आम इंसान

लाख होन विधवा लाखों बचे होंन अनाथ

क्यों में एवें रोवान जद कुश ना मेरे हाथ

मेघ पए जोर दा सब करे तबाह

घर घाट रुर जान लाखों डूब प्राण देन गवा

की कसूर बंदे दा जा रब ते इल्ज़ाम लावान

ना रोवान एह रंग कुदरत दे आप नू समझावां

महामारी जग घेरिया करोड़ मौत ले आए

जिस नू दातार आप मारे उसे कौन बचाए

क्यों एह सोचें मैनू ऑन क्यों मैनू रेलोन 

मेरे बस दिया नहीं मैं फिकर करन वाला कौन

रोना मैनू बहुत आए मैं रोकां मैं ना रोवान

खुशी दिया यादां याद कर माई उदासी दूर करान 







ਪਿਆਰ ਵਿੱਚ ਨਿਰਵਾਨ ਪ 4

     ਪਿਆਰ ਵਿੱਚ ਨਿਰਵਾਨ


ਜਿਸ ਨੂੰ ਪਿਆਰ ਯਾਰ ਦਾ ਮਿਲਿਆ ਜਨਤ ਉਹ ਪਾਏ

ਮਨਸੂਬੇ ਉਸ ਦੇ ਸਾਰੇ ਪੂਰੇ ਹੋਰ ਦਸੋ ਕੀ ਉਹ ਚਾਏ

ਦੁਨਿਆਂ ਭੁੱਲਿਆ ਯਾਰ ਮਿਲਿਆ ਗੀਤ ਖੁਸ਼ੀ ਦੇ ਗਾਏ

ਯਾਰ ਪੂਜਾ ਹੋਰ ਨਾ ਕੋਈ ਦੂਜਾ ਯਾਰ ਤੇ ਬਲਿਹਾਰੀ ਜਾਏ

ਮਜਨੂੰ ਮਜਨੂੰ ਲੋਕ ਛੇੜਨ ਉਹ ਨਾ ਕਰੇ ਪਰਵਾਹ

ਦਿਲ ਵਿੱਚ ਯਾਰ ਸੋਚ ਵਿੱਚ ਯਾਰ ਯਾਰ ਦੇ ਨਾਂ ਨਾਲ ਲਏ ਸਾਹ

ਯਾਰ ਤੋਂ ਦੂਰੀ ਨਹੀਂ ਗਵਾਰਾ ਪੱਲ ਦਾ ਨਾ ਕਰੇ ਵਸਾਹ

ਅੱਖਾਂ ਨਾਲ ਨਿਹਾਰੇ ਯਾਰ ਨੂੰ ਲਏ ਜੀਣ ਦਾ ਮਜ਼ਾ

ਐਸਾ ਪਿਆਰ ਆਪ ਦੇ ਯਾਰ ਦਾ ਮੈਂ ਮੱਥੇ ਲਿਖਾਇਆ

ਲੋਚਾਂ ਨਾ ਦੌਲਤ ਹੀਰੇ ਯਾਰ ਦਾ ਪਿਆਰ ਮੇਰੀ ਸਰਮਾਇਆ

ਮੇਰੇ ਯਾਰ ਵਿੱਚ ਰਬ ਵਸੇ ਮੰਨੇ ਰੂਹ ਕਹੇ ਮੇਰਾ ਗਿਆਨ

ਖੁਦ ਨੂੰ ਮਿਟਾ ਘੁੱਲ ਯਾਰ ਦੇ ਵਿੱਚ ਪਾਂਵਾਂ ਮੈਂ ਨਿਰਵਾਨ

,,,, 

प्यार विच निवान

जिस नू प्यार यार दा मीलिया जनत ओह पाए 

मंसूबे उस दे सारे पूरे दसओ होर की ओह चाहे

दुनियां भूलिए यार मीलिया गीत खुशी दे गाए

यार पूजा होर ना कोई दूजा यार ते बलिहारी जाए

मजनू मजनू लोक छेरन ओह ना करे परवाह

दिल विच यार सोच विच यार यार दे ना लवे साह

यार दी दूरी नहीं गवारा पल दा ना करे वैसाह

आंखों नाल निहारे यार नू लवे जीन दा मज़ा 

ऐसा प्यार अपने यार दा में माथे लिखाया

लोचन ना दौलत हीरे यार दा प्यार मेरी सर्माया 

मेरे यार विच रब बसे माने रूह कहे मेरा ज्ञान 

खुद नू मिटा घुला यार विच मैं पावा निर्वान



ਪਿਆਰ ਦੀ ਖੈਰ ਮੰਗਾਂ s ਪ4

        ਪਿਆਰ ਦੀ ਖੈਰ ਮੰਗਾਂ


ਜਾਨ ਨਾਲੋਂ ਪਿਆਰੀ ਯਾਰ ਦੀ ਯਾਦ ਸਤਾਏ

ਦਿਨ ਦੀ ਚੈਨ ਨਾ ਨਾ ਰਾਤ ਨੂੰ ਨੀਂਦ ਆਏ

ਨੀਵੀਂ ਪਾ ਉਸ ਦਾ ਬੁੱਲਾਂ ਵਿੱਚ ਹੱਸਣਾ

ਦੁਖੇ ਦਿਲ ਮੇਰਾ ਜਿਵੇਂ ਠੂਂਹੇਂ ਦਾ ਢੱਸਣਾ

ਹਸਮੁਖ ਉਸ ਦਾ ਚੇਹਰਾ

ਅੱਖਾਂ ਦਾ ਨਜ਼ਾਰਾ ਮੇਰਾ

ਬੋਲੇ ਬੋਲ ਫੁੱਲ ਕਰਾਏ

ਕੰਨਾਂ ਮੇਰਿਆਂ ਨੂੰ ਰਾਗ ਸੁਣਾਏ

ਕਦੋਂ ਮਿਲੂਗੀ ਮੈਂ ਕਰਾਂ ਇੰਤਜ਼ਾਰ

ਬਿਨ ਉਸ ਤੋਂ ਜੀਣਾ ਦੁਸ਼ਵਾਰ

ਬਾਂਹਾਂ ਵਿੱਚ ਲੈ ਜੱਫੀ ਪਾਈਏ

ਦੋ ਪੱਲ ਉਸ ਨਾਲ ਜਨਤ ਬਣਾਈਏ

ਬਹਿ ਗੱਲਾਂ ਕਰੀਏ ਜੋੜ ਕੇ ਅੰਗ ਨਾਲ ਅੰਗ

ਬੱਸ ਇਹੀਓ ਇਕ ਮਨਸ਼ਾ ਹੋਰ ਨਾ ਕੋਈ‌ ਮੰਗ

ਜੱਸਾ ਬੈਠਾ ਆਸ ਲਾਏ ਚਿਤੁ ਪਾਏ ਉਸ ਮਹਿਰ

ਭੁੱਖਾ ਜੱਸਾ ਪਿਆਰ ਦਾ ਪਿਆਰ ਦੀ ਮੰਗੇ ਖੈਰ

,,,,

मांगा प्यार दी ख़ैर 

जान नालों प्यारी यार दी याद सताए

दिन दी चैन ना ना रात नू नींद आए

नीवीं पा उस दा बुल्लां विच हंसना 

दुखे दिल मेरा जीवों ढूंहैं दा डसना

हसमुख उस दा चेहरा 

आंखों दा नजारा मेरा

बोले बोल फूल किराए

कन्ना मेरे नू राग सुनाए

कदो मिलूंगी में करन इंतजार

बिन उस तों जीना दुश्वार

बहा विच लै जफी पाइए

दो पल उस नाल जनत बनाईए 

बह गल करिए जोड के अंग नाल अंग

बस एहीओ इक मनसा होर ना कोई मांग

जसा बैठा आस लगा चित पाइए उस मेहर 

भूखा जसा प्यार दा प्यार दी मांगे खैर






 

Saturday, November 9, 2024

ਟੱਪੇ3 ਪ4

             ਟੱਪੇ 3


ਛੋਲੇ ਛੋਲੇ ਛੋਲੇ

ਮੂੰਹ ਮਿੱਠਾ ਭੋਰਾ ਨਾ ਮੂਆ ਕੋੜਾ ਕੌੜਾ ਬੋਲੇ

,,,,,

छोले छोले छोले

मुंह मीठा भोरा ना मुआ कोरा कौरा बोले

,,,,

ਤਾਰਾ ਤਾਰਾ ਤਾਰਾ

ਫੁੱਲ ਨਾਲੋਂ ਮੈਂ ਹਲਕੀ ਮੇਰਾ ਲਾੜਾ ਝੋਟੇ ਤੋਂ ਭਾਰਾ

,,,

तारा तारा तारा

फूल नालों में हल्की मेरा लारा झोटे तों भारा

,,,,

ਆਰੀ ਆਰੀ ਆਰੀ

ਬੇਵਕੂਫ ਸਾਨੂੰ ਸਮਝੇ ਫਿਰ ਵੀ ਲੱਗੇ ਸਾਨੂੰ ਪਿਆਰੀ

,,,,

आरी आरी आरी

बेवकूफ सानू समझे फिर वी लगे सानू प्यारी

,,,,

ਚਲੀ ਗਈ ਕਾਰ ਤੇ ਚੱੜ ਕੇ

ਮੁੜ ਕਦੋਂ ਪਰਤੂ ਸੋਚ ਕੇ ਦਿਲ ਧੱੜਕੇ

,,,,,

चली गई कार ते चर के

मुढ कदो पार्टू सोच दिल धड़के

,,

ਘਾਹ ਤੇ ਤ੍ਰੇਲ ਪਈ ਹੋਈ ਆ

ਮਰਜ਼ੀ ਆਪਣੀ ਕਰੀਏ ਸੁਹਾਨੀ ਪੇਕੇ ਗਈ ਹੋਈ ਆ

,,,,

घास ते ट्रेल पई होई आ

मर्जी अपनी करिए सुहानी पेके गई होई आ

,,,,

ਮਾਏ ਮਾਏ ਮਾਏ

ਝਗੜਾ ਰੋਜ਼ ਕਰੀਏ ਪਰ ਦੂਜੇ ਬਿਨ ਪੱਲ ਨਾ ਰਿਆ ਜਾਏ

,,,,

माए माए माए

झगड़ा रोज करिए पर दूजे बिन पल ना रिहा जाए

,,,

ਚੁਨੀ ਕੰਡਿਆਂ ਵਿੱਚ ਫਸਦੀ ਆ

ਨਜ਼ਰ ਥੱਲੇ ਕਰ ਕੇ ਗੋਰੀ ਬੁੱਲਾਂ ਵਿੱਚ ਹੱਸਦੀ ਆ

,,

चुनी खंडिया विच फसदी आ

नजर थले कर के गोरी बुल्लां विच हस्दी आ

,,,,

ਮੈਲ ਮੈਲ ਮੈਲ

ਲੱਕ ਮਟਕਾ ਸੋਹਣੀ ਚੱਲੇ ਪਾਏ ਮੋਰਾਂ ਵਰਗੀ ਪੈਲ

,,,,

मैल मैल मैल 

लक मटका सोहनी चले पाए मोरान वर्गी पैल



ਪੁਟਿਆ ਪਿਆਰ ਦਾ ਪ 4

  ਪੁਟਿਆ ਪਿਆਰ ਦਾ


ਪਿਆਰ ਉਸ ਦੇ ਵਿੱਚ ਐਸਾ ਪੁਟਿਆ

ਸੋਚ ਨਾ ਸਕਾਂ ਕੁੱਛ ਹੋਰ

ਲੱਕ ਮਟਕਾ ਪੈਲਾਂ ਪਾ ਜਦ ਗੋਰੀ ਟੁਰੇ

ਯਾਦ ਔਣਾ ਮੀਂਹ ਵਿੱਚ ਨੱਚਦੇ ਮੋਰ

ਬੁੱਲ ਬੁੱਲ ਤੋਂ ਸੁਰੀਲੀ ਆਵਾਜ਼ ਉਸ ਦੀ

ਕੰਨਾਂ ਨੂੰ ਰਾਗ ਸੁਣਾਏ

ਬੁੱਲਾਂ ਰਾਹੀਂ ਫੁੱਲ ਕਿਰਦੇ

ਸੁਣ ਰੂਹ ਮੇਰੀ ਲਹਿਰਾਏ

ਕੱਚੋਂ ਕੱਚੇ੍ ਅੱਜ ਵੀ ਅੰਗ ਉਸ ਦੇ

ਚੇਹਰਿਓਂ ਨੂਰ ਚੋਂਦਾ ਜਾਏ

ਤਿੱਖਾ ਨਿਕਾ ਨਕ ਉਸ ਦਾ

ਅੱਖਾਂ ਛੱਡਣ ਤਿੱਖੇ ਤੀਰ

ਤੱਕ ਕੇ ਤਕਣੀ ਇਕ ਉਸ ਦੇ ਤਨ ਦੀ

ਦੀਵਾਨਾ ਜਸ ਜਹਨ ਵਸਾਏ ਗਵਾਏ ਜਮੀਰ 

ਸ਼ੁਕਰ ਕਰਾਂ ਸਾਥ ਉਸ ਦਾ ਪਾਇਆ

ਮੈਂ ਉਸ ਤੇ ਬਲਿਹਾਰੀ

ਆਪ ਨੂੰ ਭੁੱਲਾ ਉਸ ਵਿੱਚ ਗਵਾਚਾ

ਉਹ ਮੇਰੀ ਸੁਹਾਨੀ ਮੇਰੀ ਯਾਰੀ ਪਿਆਰੀ

ਮੇਰੀ ਦੁਨਿਆਂ ਸਾਰੀ

,,,,,

पुटीआ प्यार दा


प्यार उस दे विच ऐसा पुटीआ

सोच ना सका कुछ होर

लक मटका पैल पा जद गोरी टूरए

याद ओन मेघ विच नचदे मोर

बुल बुल तों सुरीली आवाज उस दी

कन्ना नू राग सुनाए

बुल्लां राहीं फूल किरदे

सुन रूह मेरी लहराए

कांच से कच्चे आज वी अंग उस दे

चेहरे तों नूर चोनदा जाए

तीखा निका नक उस दा

आखन छडन तीखे तीर

तक के इक तकनी उस दे तन दी

दीवाना जस ज़ेहन बसाए गवाए ज़मीर

शुक्र करा साथ उस दा पाया

मैं उस ते बलिहारी

ओह मेरी सुहानी मेरी यारी प्यारी मेरी दुनिया सारी