ਨਾ ਚਤੁਰ ਨਾ ਚਲਾਕ
ਮੇਰੇ ਤੋਂ ਜਨ ਨਾ ਕੋਈ ਨਿਕੰਮਾ
ਜੱਗ ਜਾਣੇ ਮੈਂ ਆਪ ਵੀ ਮੰਨਾ
ਕੰਮ ਦਾ ਕੰਮ ਮੈਂ ਕੋਈ ਕਰ ਨਾ ਸਕਾਂ
ਹੱਥ ਪਾਏ ਕੰਮ ਦੇ ਵਿੱਚ ਅੱਧ ਵਾਟੇ ਥਕਾਂ
ਜੀਭ ਮੇਰੀ ਕਾਲੀ ਬੋਲ ਮੇਰੇ ਕੌੜੇ
ਝੱਲ ਕੁੱਟਾਂ ਅਕਲ ਦੀ ਗੱਲ ਨਾ ਔੜੇ
ਸਿਧਾ ਮੈਂ ਰਿਆ ਨਾ ਸਿੱਖੀ ਹੁਸ਼ਿਆਰੀ
ਆਪਣੀ ਧੁਨ ਵਿੱਚ ਮਸਤ ਆਈ ਨਾ ਦੁਨਿਆਂਦਾਰੀ
ਪੈਸਾ ਨਾ ਕਮਾਇਆ ਤਿਜੌਰੀ ਮੇਰੀ ਖਾਲੀ
ਹਾਰ ਨਾ ਪਾਇਆ ਨਾ-ਖ਼ੁਸ਼ ਰਹੀ ਘਰਵਾਲੀ
ਪਰ
ਪੱਕੀ ਮੇਰੀ ਯਾਰੀ ਜਿੱਥੇ ਦੋਸਤੀ ਪਾਈ
ਮਹਿਫ਼ਲ ਜਮਾਂ ਪੱਲ ਜਨਤ ਬਣਾਈ
ਪਿਆਰ ਵਿੱਚ ਜਿਸ ਦਾ ਹੱਥ ਅਸੀਂ ਫੜਿਆ
ਤੋੜ ਨਿਭਾਈ ਨਹੀਂ ਰਾਹ ਵਿੱਚ ਛੱਡਿਆ
ਨਹੀਂ ਚਾਹੀਦੀ ਮੈਂਨੂੰ ਚਲਾਕੀ ਨਾ ਚਾਹਾਂ ਚਤਰਾਈ
ਨਿਕੰਮਾ ਮੈਂ ਨਿਕੰਮੀ ਨਹੀਂ ਜਿੰਦ ਮੇਰੀ ਰਾਸ ਆਈ
,,,
ना चतुर ना चलाक
मेरे तों जन नहीं कोई नकमा
जग जाने मैं आप वी मना
कम दा कम मैं कोई कर ना सका
हाथ पाए कम विच आध वाट थका
जीभ मेरी काली बोल मेरे कौरे
झल कुट्टन अकल दी गल ना औरे
सीधा मैं रिहा सीखी ना हुशियारी
अपने धुन विच मस्त रिहा आई ना दुनियादारी
पैसा ना कमाइए तिजौरी रही मेरी खाली
हार ना पाया ना-खुश रही घरवाली
पर
पकी मेरी यारी जीथे दोस्ती पाई
महफिल जमा पल जनत बनाई
प्यार विच जिस दा हाथ फरिया
तोड़ निभाई नहीं राह विच छड़ियां
नहीं चाही दी मैने चलाकी ना चाहे चतराई
निकम्मा मैं नाकमी नहीं जिंद मेरी रास आई
No comments:
Post a Comment