Saturday, November 30, 2024

ਮੰਨਾ ਗੱਲ ਵੱਡੀ ਪ 4

      ਮੰਨਾ ਗੱਲ ਵੱਡੀ


ਲੱਖ ਵਾਰ ਸੋਚ ਹਾਰਿਆ ਸਮਝ ਨਾ ਆਇਆ

ਕਿਵੇਂ ਕਿੱਦਾਂ ਦਾ ਰਬ ਉਸ ਨੂੰ ਬਣਾਇਆ

ਕਿਓਂ ਮੈਂਨੂੰ ਉਸ ਦੇ ਲੜ ਲਾਇਆ ਵਸ ਪਾਇਆ

ਸੋਚ ਰਜਾ਼ ਸਾਡੀ ਮਿਲੇ ਨਾ ਕੋਈ

ਹਰ ਗੱਲ ਤੇ ਸਾਡੀ ਲੜਾਈ ਹੋਈ

ਪੈਸੇ ਦੇ ਮਾਮਲੇ ਮੈਂ ਬੇਪਰਵਾਹ

ਖਰਚਣ ਬਚੌਂਣ ਦਾ ਆਇਆ ਨਾ ਵਾਹ

ਉਹ ਪਾਈ ਪਾਈ ਦਾ ਰੱਖੇ ਹਿਸਾਬ

ਕਿਵੇਂ ਥੋੜੇ ਵਿੱਚ ਸਾਰੇ ਦੱਸ ਨਾ ਸਕਾਂ ਜਨਾਬ

ਮੈਂ ਭਾਵੀ ਗੁੱਸੇ ਆ ਹੋਵਾਂ ਆਪ ਤੋਂ ਬਾਹਰ 

 ਸ਼ਾਂਤ ਰਹੇ ਗੁੱਸਾ ਉਸ ਦਾ ਨਾ ਹੋਏ ਜ਼ਾਹਰ

ਸਾਂਭ ਨਾ ਸਕਾਂ ਵੇਲਾ ਮੂੰਹ ਭਰਨੇ ਗਿਰਾਂ

ਮੁਸ਼ਕਲਾਂ ਕੀਵੇਂ ਸੁਲਝਾਏ ਮੈਂ ਹੋਂਵਾਂ ਹੈਰਾਨ

ਕਿੱਥੇ ਉਹ ਦਾਨੀ ਸਾਨੀ ਸਿਆਣੀ ਕਿੱਥੇ ਮੈਂ ਗਵਾਰ

ਗਵਾਰ ਮੈਂਨੂੰ ਜਾਣੇ ਫਿਰ ਵੀ ਕਰੇ  ਮੈਂਨੂੰ ਪਿਆਰ

ਗਵਾਰ ਨਾਲ ਪਿਆਰ ਕਿਵੇਂ ਉਸ ਦਿਲ ਆਇਆ

ਇਹੀਓ ਉਸ ਦੀ ਫ਼ਿਤਰਤ ਮੈਂ ਸਮਝ ਨਾ ਪਾਇਆ

ਕਿਸੇ ਚੰਗਾ ਕੁੱਛ ਸੋਚ ਜੋੜੀ ਇਹ ਬਣਾਈ

ਐਨੇ ਸਾਲ ਸੰਘ ਰਹਿ ਜਿੰਦ ਸੋਹਣੀ ਨਿਭਾਈ

ਇਸ ਤੋਂ ਵੱਧ ਹੋਰ ਬੰਦਾ ਕੀ ਚਾਹੇ ਮੇਰੇ ਭਾਈ

ਉਸ ਨੂੰ ਸਮਝਣ ਦੀ ਕੋਸ਼ਿਸ਼ ਮੈਂ ਛੱਡੀ

ਜਿੰਦ ਸਵਾਰੀ ਸ਼ੁਕਰ ਕਰਾਂ ਮੰਨਾ ਇਹ ਗੱਲ ਵੱਡੀ

,,,,

     मना गल बड़ी 

लख वार सोच हारिया समझ ना आया

क्यों रब ने उसे ऐसा बनाया

क्यों मैनू उस लड़ लाया वस पाया

सोच ना साड़ी मिले कोई

हर गल ते लड़ाई होई 

पैसे दे मामले मैं लापरवाह

कैसे बचौना ना आया वाह 

पाई पाई दा ओह रखे हिसाब

कैसे थोड़े विच सारे दस ना सका जनाब

मैं भावी गुस्से हो होवे आप तों बाहर

शांत रहे गुस्सा उस दा ना होवे जाहर 

सांब ना सका वेला मुंह भरने गिरा

मुश्किल कैसे सुलझे मैं हैरान

किथे ओह दानी सनी सियानी मैं गवार

गवार मैने जाने फिर वी करे मैनू प्यार

गवार नाल प्यार कैसे उसे आया

यह फितरत उस दी समझ ना पाया

किसे चंगा कुश सोच जोड़ी यह बनाई

एने साल संग रह जिंद सोहनी निभाई

इस तों बढ़ बंदा होर की चाहे भाई

उस नू समझान दी कोशिश मैं छड़ी

जिंद सवारी शुक्र करा मना एह गल बड़ी











No comments:

Post a Comment