ਜੱਸਾ ਰਬ ਤੋਂ ਡਰਦਾ ਵੇਖਿਆ
ਜੱਸਾ ਰਬ ਤੋਂ ਡਰਦਾ ਆ
ਰਬ ਰਬ ਰਬ ਰਬ ਰਬ ਉਹ ਕਰਦਾ ਆ
ਇਕ ਦੂਜੇ ਨਾਲ ਕਈ ਲੜਦੇ ਵੇਖੇ
ਪਿਆਰ ਵਿੱਚ ਵੀ ਕਈ ਮਰਦੇ ਵੇਖੇ
ਕਈ ਜਿਤਦੇ ਕਈ ਹਰਦੇ ਵੇਖੇ
ਕਈ ਡੁੱਬਦੇ ਕਈ ਤਰਦੇ ਵੇਖੇ
ਕਈ ਰੰਗ ਲੱਥਦੇ ਕਈ ਰੰਗ ਚੱੜਦੇ ਵੇਖੇ
ਚੋਰ ਉਚੱਕੇ ਕਈ ਵੇਖੇ ਕਈ ਇਮਾਨੀ ਬੰਦੇ ਵੇਖੇ
ਕਈ ਸੱਚੇ ਸੌਦੇ ਕਈ ਗੋਰਖ ਧੰਦੇ ਵੇਖੇ
ਕਈ ਸਮਾਨੀ ਉੱਘੜਦੇ ਕਈ ਮਿੱਟੀ ਰੁਲਦੇ ਵੇਖੇ
ਨਸੀਬੀ ਐਸੋ਼ ਆਰਾਮ ਵਸਣ ਕਈ ਕਿਸਮਤ ਨਾਲ ਘੁਲਦੇ ਵੇਖੇ
ਕਈ ਖੁਸ਼ੀ ਹੱਸਣ ਖੇਡਣ ਕਈ ਦੁੱਖ ਵਿੱਚ ਰੋਂਦੇ ਵੇਖੇ
ਕਈਆਂ ਲਈ ਰਾਜ ਭੋਜ ਕਈ ਭੁੱਖੇ ਕੁੱਤੇ ਮੂੰਹੋਂ ਰੋਟੀ ਖੋਂਦੇ ਵੇਖੇ
ਕਈ ਲਮ-ਸਲੱਮੇ ਕਈ ਗਿੱਠ ਮੂਠੀਏ ਛੋਟੇ ਵੇਖੇ
ਕਈ ਕਾਹਨੇ ਵਾਂਗ ਪਤਲੇ ਕਈ ਝੋਟੇ ਮੋਟੇ ਵੇਖੇ
ਕਈ ਅਸਲੀ ਵੇਖੇ ਕਈ ਕਈ ਖੋਟੇ ਵੇਖੇ
ਕਈ ਰਹਿਨੁਮਾਈ ਕਈ ਕ੍ਰਿਪਨ ਕਠੋਰ ਵੇਖੇ
ਕੋਈ ਇਹ ਕਰਦਾ ਕੋਈ ਉਹ ਕਰਦਾ ਕਰਦੇ ਹੋਰ ਤੋਂ ਹੋਰ ਵੇਖੇ
ਇਨ੍ਹਾਂ ਸਭ ਨੂੰ ਉਸ ਆਪ ਉਪਾਇਆ
ਇਹ ਵੀ ਹੈ ਉਸ ਦੀ ਹੀ ਮਾਇਆ
ਜੱਸਾ ਰਬ ਤੋਂ ਡਰਦਾ ਵੇਖਿਆ
ਰਬ ਰਬ ਰਬ ਰਬ ਰਬ ਉਹ ਕਰਦਾ ਵੇਖਿਆ
,,,,
जसा रब तों डर दा वेखया
जसा रब तों डरदा आ
रब रब रब रब रब ओह करदा आ
इक दूजे नाल कई लरदे वेखे
प्यार विच वी कई मरदे वेखे
कई जीतदे कई हारदे वेखे
कई डूबदे कई तरदे वेखे
कई रंग लथदे कई चारदे वेखे
चोर अचके कई कई ईमानी बंदे वेखे
कई सच्चे सौदे कई गोरख धन्दे वेखे
कई समानी उड़दे कई मिटी रुलदे वेखे
नसीबी ऐश आराम वसन कई किस्मत नाल घुलदे वेखे
कई खुशी हसन खेड़न कई दुख विच रौंदे वेखे
कइयां लई राज भोज कई भूखे कुते मूहू रोटी खोदे वेखे
कई लम सलमे कई गीथ मुथैया छोटे वेखे
कई कानने वांग पतले कई झोटे मोटे वेखे
कई असली कई खोटे वेखे
कई रहनमई कई किरपन कठोर वेखे
कोई एह करदा कोई ओह करदा करदे कई होर तों होर वेखे
इन्हें सब नू वी उस आप उपाय
यह वी है सब उस दी माया
जसा रब तों डरदा वेखया
रब रब रब रब रब करदा वेखया
No comments:
Post a Comment