ਅੰਦਰੋਂ ਉਹ ਹੀ ਬਣ ਜਾਵਾਂ
ਜਗ ਮੈਂਨੂ ਹੋਰ ਸਮਝੇ ਮੈਂ ਜਾਂਣਾਂ ਮੈਂ ਹੋਰ
ਉਪਰੋਂ ਮੇਰਾ ਸਾਧ ਦਾ ਭੇਖ ਅੰਦਰ ਮੇਰੇ ਚੋਰ
ਧੰਨ ਦੌਲਤ ਲਈ ਮਨ ਲੋਚੇ ਸ਼ੌਹਰਤ ਲਈ ਲਲਚਾਂਵਾਂ
ਪੈਸੇ ਨਾਲ ਕੋਈ ਪਿਆਰ ਨਹੀਂ ਮੈਂਨੂੰ ਲੋਕਾਂ ਨੂੰ ਕਹਿ ਸੁਣਾਵਾਂ
ਇਮਾਨਦਾਰ ਦੁਨਿਆਂ ਸਾਹਮਣੇ ਜਗ ਕਹੇ ਇਸ ਨਹੀਂ ਮਾਰੀ ਠੱਗੀ ਠੋਰੀ
ਉਹ ਕੀ ਜਾਨਣ ਕੀ ਝਮੇਲੇ ਮੈਂ ਕੀਤੇ ਫੜੀ ਨਾ ਗਈ ਮੇਰੀ ਚੋਰੀ
ਲੋਕ ਕਹਿਣ ਗਿਆਨ ਇਸ ਨੂੰ ਬਹੁਤ ਇਹ ਬੰਦਾ ਬੜਾ ਸਿਆਣਾ
ਏਧਰੋਂ ਓਧਰੋਂ ਪੜ ਕੱਠਾ ਕੀਤਾ ਆਪ ਇੱਲ ਤੋਂ ਕੁਕੜ ਨਾ ਜਾਂਣਾਂ
ਸ਼ਰੀਫ ਮੈਂਨੂੰ ਸਮਝ ਲੋਕ ਪੇਸ਼ ਹੋਣ ਨਮਰਤਾ ਨਾਲ
ਉਹ ਅਨਜਾਣੇ ਸੁੰਦਰ ਚੇਹਰਾ ਵੇਖ ਕੀ ਮਨ ਮੇਰੇ ਔਣ ਖਿਆਲ
ਝੂਠ ਚਲਾਕੀ ਚੁਤਰਾਈ ਕਰ ਜੀਈ ਜਿੰਦ ਮੈਂ ਸਾਰੀ
ਕੀ ਮੇਰੀ ਕਿਸੇ ਢੱਕ ਕੇ ਰੱਖੀ ਜਾਂ ਇਹ ਮੇਰੀ ਹੁਸ਼ਿਆਰੀ
ਪਰਦਾ ਮੇਰਾ ਪਾਸ਼ ਨਾ ਹੋਏ ਅੰਦਰੋਂ ਇਹ ਡਰ ਖਾਏ
ਸਾਰੀ ਉਮਰ ਦੀ ਬਣਾਈ ਹੋਈ ਮਿੱਟੀ ਨਾ ਮਿਲ ਜਾਏ
ਪੈਜ ਰੱਖੇ ਰੱਖਣ ਵਾਲਾ ਮੇਰੀ ਦਵਾਰ ਉਸ ਦਾ ਖੜਕਾਂਵਾਂ
ਦੋਗਲਾਪਨ ਦੂਰ ਕਰੇ ਮੇਰਾ ਜੋ ਬਾਹਰ ਉਹ ਹੀ ਅੰਦਰੋਂ ਮੈਂ ਬਣ ਜਾਂਵਾਂ
,,,,
अंदरो ओह ही बन जवां
जग मैनू होर समझे मैं जाना मैं होर
ऊपर मेरा साध दा भेख अंदर मेरे चोर
धन दौलत लई मन लोचे शौहरत लई ललचाया
पैसे नाल प्यार नहीं कोई लेकिन नू कह सुनाया
ईमानदार दुनिया सामने लोक कहन इस नहीं मारी ठगी थोरी
ओह की जानंन झमेला जो मैं किते फारी गई ना मेरी चोरी
लोक कहन ज्ञान इसे बहुत एह बंदा बड़ा सियाना
पढ़ पढ़ यह इकठ्ठा कीता आप इल तो कुकर ना जाना
शरीफ मैनू समझ लोक पेश ओन नमृता नाल
ओह अनजान सुंदर चेहरा वेख की मन ऑन खियाल
झूठ चतुराई कर जिए जिंद सारी
की किसे मेरी डक के राखी जा मेरी होशियारी
पर्दा मेरा पाश ना होए यह डर अंदर खावे
सारी उमर दी बनाई होई मिटी ना मिल जावे
पेज रखे रखवाला द्वार उस दा खड़कावन
दोगला पन मेरा दूर करे जो बाहर अंदर वी ओह बन जवां
No comments:
Post a Comment