Wednesday, November 13, 2024

ਰਹਿਣਾ ਸੁਹਾਨੀ ਨਾਲ ਪ 4. S

        ਰਹਿਣਾ ਸੁਹਾਨੀ ਨਾਲ


ਬੁੱਢੀ ਤਕੜੀ ਮੈਂ ਕਮਜ਼ੋਰ

ਚਲੇ ਨਾ ਹੁਣ ਸਾਡਾ ਜ਼ੋਰ

ਉਹ ਵੀ ਦਿਨ ਸੀ ਸਾਡੇ ਤੋਂ ਡਰਦੀ

ਉੱਚੀ ਮੇਰੀ ਆਵਾਜ਼ ਸੁਣ ਉਹ ਕੰਬਦੀ

ਪਹਿਲਾਂ ਵਿੱਚ ਰੋਟੀ ਪਰੋਸ ਕੇ ਦੇਂਦੀ ਸੀ ਥਾਲ

ਅੱਜ ਕੜਛੀ ਫੜ ਆਪ ਪਾਈਏ ਆਪ ਦੀ ਦਾਲ

ਚਾਹ ਵੀ ਸੀ ਚਾਅ ਨਾਲ ਬਣਾ  ਪਲੌਂਦੀ

ਪਤੀਲੀ ਚਾੜ ਪੱਤੀ ਪਾ ਚਾਹ ਆਪ ਰਿਨਣੀ ਪੈਂਦੀ

ਪਹਿਲਿਆਂ ਵਿੱਚ ਸਰਦਾਰ ਜੀ ਕਹਿ ਬਲੌਂਦੀ

ਹੁਣ ਕਿੱਥੇ ਮੂਏ ਉਜੜਿਆਂ ਕਹਿ ਬੋਲ ਸਣੌਂਦੀ

ਦਿਨ ਸੀ ਉਹ ਆਪਣੀ ਅਸੀਂ ਕੀਤੀ ਮਨ ਮਰਜ਼ੀ

ਰੋਬ ਜਮਾਇਆ ਜੋ ਹੁਕਮ ਕੀਤਾ ਉਹ ਸੀ ਕਰਦੀ

ਹੁਣ ਸਾਡੀ ਇੱਕ ਨਾ ਮੰਨੇ ਆਪਣੀ ਚਲਾਏ

ਬੇਵਕੂਫ ਸਮਝੇ ਬੇਅਕਲ ਇਹ ਉਸ ਦੀ ਰਾਏ

ਰੋਬ ਪੌਣਾਂ ਅਸੀਂ ਦਿਤਾ ਛੱਡ

ਡਰ ਲੱਗੇ ਘਰੋਂ ਦੇਏ ਨਾ ਕੱਢ

ਸੱਚ ਪੁੱਛੋ ਮੈਂ ਖੁਸ਼ ਦਿਲ ਵਿੱਚ ਨਹੀਂ ਰੱਤੀ ਵੀ ਰੋਸ

ਬੇਫ਼ਿਕਰ ਮੈਂ ਜੀਆਂ ਉਠਾਇਆ ਉਸ ਗ੍ਰਿਸਤ ਦਾ ਬੋਝ

ਦੋਸਤ ਹੱਸਣ ਜੱਸਾ ਜੋਰੂ ਦਾ ਗੁਲਾਮ ਉਨ੍ਹਾਂ ਸੱਭ ਦਾ ਕਹਿਣਾ

ਸਾਨੂੰ ਕੀ ਦੋਸਤਾਂ ਨਾਲ ਨਹੀਂ ਰਹਿਣਾ ਤਾਂ ਸੁਹਾਨੀ ਨਾਲ  ਹੀ ਰਹਿਣਾ

,,,

रहना सुहानी नाल


बूढ़ी तकरी मैं कमजोर

चले ना हुन साडा जोर

ओह वी दिन सी साढे तों सी डरदी

ऊंची आवाज मेरी दम ओह सी कम्बदी

पहलान विच रोटी परोस देंदी सी थाल

आज कड़छी फर पाइए आप दी दाल

चाह वी चा नाल बना सी पालौंदी

पतीली चार पती पा चाय आप रिननी पेंदी 

पहलान विच सरदार जी कह बलौंदी

हुन मुआ किते अझरिया कह सनाउंदी

दिन सी ओह किती आसीन मन मर्जी

रोब जमाया जो हुकम कीता ओह सी करदी

हुन साड़ी इक ना माने अपनी चलाए

बेवकूफ समझे बेअकल यह उस दी राय

रोब पौना असीन दिता छड 

डर  लागे घरों देवे ना कड

सच पुछो मैं खुश दिल विच रता भर नहीं रोष

बेफिक्र मैं जिया उठाया उस ग्रस्थ दा बोझ 

दोस्त हसन जसा जोरू दा गुलाम सब दा कहना

सानू की दोस्त नाल नहीं रहना ते सुहानी नाल रहना










No comments:

Post a Comment