ਟੱਪੇ 2
ਪਾਵੇ ਪਾਵੇ ਪਾਵੇ
ਪੈਲਾਂ ਮੈਂ ਪਾਂਵਾਂ ਮੇਰੇ ਬੁੱਢੇ ਨੂੰ ਨਚਣਾ ਨਾ ਆਵੇ
,,,
ਜਾਲਾ ਜਾਲਾ ਜਾਲਾ
ਮਿਸ਼ਰੀ ਤੋਂ ਮੈਂ ਚਿੱਟੀ ਮੇਰਾ ਬੁੱਢਾ ਕੋਲੇ ਤੋਂ ਕਾਲਾ
,,,,
ਬੂਟਾ ਬੂਟਾ ਬੂਟਾ
ਹੱਸ ਕੇ ਜੱਦ ਬੋਲਦੀ ਸਾਨੂੰ ਆਏ ਸਵਰਗ ਦਾ ਝੂਟਾ
,,,
ਬੱਲੇ ਬੱਲੇ ਬੱਲੇ
ਖ਼ਸਮ ਲੋਕਾਂ ਦੇ ਚੰਦ ਵਰਗੇ ਜਿਨ ਪਿਆ ਮੇਰੇ ਪੱਲੇ
,,,
ਪਾਵੇ ਪਾਵੇ ਪਾਵੇ
ਸੜਿਆ ਮਜਾਜ ਪੱਟਿਆ ਪਿਆਰ ਦੀ ਕੋਈ ਗੱਲ ਨਾ ਉਸ ਨੂੰ ਆਵੇ
,,
ਬੁੱਢਿਆਂ ਵਿੱਚੋਂ ਬੁੱਢਾ ਸੁਣੀਂਦਾ
ਮੇਰਾ ਬੁੱਢਾ ਬੜਾ ਸਿਆਣਾ
ਸੁੱਖ ਉਸ ਬਹੁਤ ਦਿੱਤਾ
ਉਸ ਸਿਰ ਜਿੰਦ ਮੈਂ ਮਾਣਾ
,,,,
ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਦਾ
ਸ਼ਹਿਰ ਸੁਣੀਦਾ ਜਲੰਧਰ
ਉੱਥੇ ਦਾ ਬੁੱਢਾ ਨੱਚੇ
ਲੱਗੇ ਪੂਰਾ ਬੰਦਰ
,,,
ਕਨੇਡਾ ਵਿੱਚ ਸ਼ਹਿਰ ਸੁਣੀਦਾ
ਸ਼ਹਿਰ ਸੁਣੀਦਾ ਓਕਵਿਲ
ਸਾਹੂ ਉੱਥੋਂ ਦੇ ਲੋਕ ਸੁਣੀਦਾ
ਦਿਮਾਗੀ ਤੇ ਵੱਡੇ ਉਨ੍ਹਾਂ ਦੇ ਦਿਲ
,,,
No comments:
Post a Comment