Saturday, November 23, 2024

ਜਗ ਜੱਸੇ ਤੇ ਹੱਸੇ p4.

                           ਜਗ ਜੱਸੇ ਤੇ ਹੱਸੇ


ਜਗ ਜੱਸੇ ਤੇ ਹੱਸੇ ਮੈਂ ਜਗ ਤੇ ਹੱਸਾਂ

ਸੋਚ ਜੋ ਮੇਰੀ ਉਹ ਸੋਚੇ ਤੇ ਚੱਲ ਸੁਖੀ ਮੈਂ ਕੀ ਦੱਸਾਂ

ਬੇਵਜਾ ਝਗੜਾ ਕੋਈ ਕਰੇ ਲੋਕ ਕਹਿਣ ਮੈਂ ਕਾਇਰ  ਉੱਥੋਂ ਨੱਸਾਂ

ਲੜਾਈ ਕਰ ਵਕਤ ਜ਼ਾਇਆ ਪਿਆਰ ਲਈ ਵਕਤ ਮਸਾਂ

ਦੋ ਪਲ ਬਹਿ ਗੱਲਾਂ ਕਰੇ ਹੱਸੇ ਮੇਰੇ ਨਾਲ

ਦੁੱਖ ਭੁੱਲ ਜਾਂਵਾਂ ਸਾਰੇ ਰੂਹ ਹੋਏ ਨਿਹਾਲ

ਲੋਕ ਕਹਿਣ ਜੱਸਾ ਹੁਸ਼ਿਆਰ ਨਹੀਂ ਪੈਸੇ ਦੀ ਕਦਰ ਉਸ ਨਾ ਪਾਈ

ਜੱਟ ਲੌਂਗ ਦਾ ਭਾਹ ਨਾ ਜਾਣੇ ਬੰਦਰ ਨਾ ਅਧਰੱਕ ਦਾ ਸਵਾਦ ਕਹਾਵਤ ਮੇਰੇ ਤੇ ਆਈ

ਧੰਨ ਦੌਲਤ ਨਾਲ ਕਿਸੇ ਸਕੂਨ ਨਾ ਪਾਇਆ

ਮੰਨਾ ਇਹ ਨਾਲ ਨਹੀਂ ਜਾਂਣੇ ਇਹ ਸੱਭ ਮਾਇਆ

ਧੰਨ ਦੌਲਤ ਮੇਰੇ ਦੋਸਤ ਟੱਬਰ ਮੇਰਾ ਮੇਰੀ ਸਰਮਾਇਆ

ਜੱਸਾ ਜੋਰੂ ਦਾ ਗੁਲਾਮ ਲੋਕਾਂ ਮੇਰਾ ਮਜ਼ਾਕ ਉੜਾਇਆ

ਡਰੇ ਬੀਵੀ ਤੋਂ ਹੁਕਮ ਮੰਨੇ ਜੋ ਬੀਵੀ ਫਰਮਾਇਆ

ਜਗ ਕੀ ਜਾਂਣੇ ਜੋਰੂ ਬਣ ਕੀ ਸੁੱਖ ਮੈਂ ਪਾਇਆ

ਤਾਹਨੇ ਨਾ ਸੁਣਾ ਬੀਵੀ ਖ਼ੁਸ਼ ਜੀਣ ਦਾ ਮਜ਼ਾ ਆਇਆ

ਹੱਸੇ ਜਗ ਸਾਰਾ ਜੱਸੇ ਤੇ ਜੱਸਾ ਜਗ ਤੇ ਹੱਸੇ

 ਮਸਤ ਝੂਮੇ ਜਗ ਵਿੱਚ ਜੱਸਾ ਅਣੇ ਗਣੇ ਨੂੰ ਦੱਸੇ


,,,,,

     जग जसे ते हंसे 


जग जसे ते हंसे मैं जग ते हंसा 

सोच जो मेरी उस सोचे चल सुख पाइए की दसा 

बेवजह की झगड़ा करे लोक कहन मैं कायर उथऊं नसा

लड़ाई लई वक्त जाइए कर प्यार लई वक्त मस्सा

दो पल बह गला करे हंसे मेरे नाल

दुख सारे भूल जवां रूह होवे निहाल 

लोक कहन जैसा होशियार नहीं पैसे दी कदर ना पाई

जाट लौंग दा भाह ना जाने बंदर अदरक दा स्वाद कहावत मेरे ते आई

धन दौलत नाल किसे सकूं ना पाया

मना एह नाल नहीं जाने यह सब माया

दोस्त मेरे  धन दौलत टबर मेरा मेरी सर्माया

जसा गुलाम जोरू दा लोका मजाक उड़ाया

डरे बीवी तों करे जो बीवी फरमाया

जग की जाने जोरू बन की सुख मैं पाया

ताहने ना सुना बीवी खुश जीन दा मज़ा आया

हंसे जग सारा जसे ते जसा जग ते हंसे

मस्त झूमे जसा जग विच अने गने नू दसे








No comments:

Post a Comment