ਸਿਰ ਚੁੱਕ ਜਗ ਫਿਰਾਂ
ਸੁਣ ਯਾਰ ਜੱਸਾ ਕਹਿੰਦਾ ਆ
ਉਹ ਨਾਮ ਅਲੀ ਦਾ ਲੈਂਦਾ ਆ
ਲੋਕਾਂ ਦੇ ਖੋਟੇ ਸਿੱਕੇ ਚੱਲ ਗਏ
ਸਾਡੀ ਚੱਲੀ ਨਾ ਸੋਨੇ ਦੀ ਮੋਹਰ
ਲੋਕਾਂ ਦੀ ਲਾਈ ਗੁਝੀ ਰਹਿ ਗਈ
ਸਾਡੀ ਯਾਰੀ ਦਾ ਪਿੰਡ ਮਚਿਆ ਸੋ਼ਰ
ਘਾਲ ਕਰਦੇ ਅਸੀਂ ਥੱਕ ਗਏ
ਪੈਸੇ ਨਾ ਕਮਾ ਅਸੀਂ ਪਾਏ
ਮਿੱਠਿਆਂ ਚੋਪੜਿਆਂ ਗੱਲਾਂ ਕਰ
ਲੋਕਾਂ ਨੇ ਲੱਖਾਂ ਕਰੋੜਾਂ ਬਣਾਏ
ਝੂਠ ਲੋਕਾਂ ਨੂੰ ਚੰਗਾ ਲੱਗੇ
ਕੌੜੀ ਲੱਗੇ ਸਾਡੀ ਸਚਿਆਈ
ਝੂਠੇ ਨੂੰ ਸਲੌਂਦੇ ਨਾ ਰੁਕਣ
ਸਾਡੇ ਸੱਚ ਦੀ ਵੁਕਤ ਨਾ ਪਾਈ
ਆਪਣੀ ਫ਼ਿਤਰਤ ਦੀ ਮਜਬੂਰੀ
ਜਿੰਦ ਵਿੱਚ ਪਾਏ ਕੋਟ ਦੁੱਖ
ਗਿਲਾ ਸ਼ਿਕਵਾ ਦਿਲੇ ਨਾ ਰੱਖਾਂ
ਆਪਣੇ ਆਪ ਨਾਲ ਰਹਾਂ ਖੁਸ਼
ਆਪਣੀ ਨਜ਼ਰ ਆਪ ਨਹੀਂ ਗਿਰਿਆ
ਸਮਝਾਂ ਇਹ ਮੇਰੀ ਕਮਾਈ
ਸਿਰ ਚੁੱਕ ਜਗ ਵਿੱਚ ਫਿਰਾਂ
ਨੀਵੀਂ ਨਹੀਂ ਕਿਸੇ ਅੱਗੇ ਪਾਈ
ਸੁਣ ਯਾਰ ਜੱਸਾ ਕਹਿੰਦਾ ਆ
ਉਹ ਨਾਮ ਮੌਲੇ ਦਾ ਲੈਂਦਾ ਆ
,,,,
सिर चुक जग फ़िराँ
सुन यार जसा कहंदा आ
ओह नाम अली दा लैंदा आ
लोकों दे खोटे सिक्के चल गए
साड़ी चली ना सोने दी मोहर
लोकों दी लाई गुझी रह गई
साड़ी यारी दा पिंड मचिया शोर
घाल करदे असीन थक गए
पैसे ना आ असीन कमा पाए
मिथिया चोपरियां गल कर
लोकों लाखों करोड़ बनाए
झूठ लोकों नू चंगा लगे
कौड़ी साड़ी सच्चाई
झूठे नू सलोन ना थक दे
साढे सच दी वोकट ना पाई
अपनी फितरत दी मजबूरी
जिंद विच पाए कोट दुख
गिला शिकवा दिल ना रखन
अपने आप नाल मैं खुश
अपने नजर आप नहीं गिरिया
समझान यह हमारी कमाई
सिर चुक जग विच फ़िरा
नवीन किसे आगे ना पाई
सुन यार जसा कहंदा आ
ओह नाम मौले दा लैंदा आ
No comments:
Post a Comment