Sunday, November 17, 2024

ਭਵਿੱਖ ਕਬੂਲ p4

        ਭਵਿੱਖ ਕਬੂਲ


ਜ਼ਿੰਦਗੀ ਦੇ ਕੁੱਛ ਐਸੇ ਅਸੂਲ

ਮੇਰੀ ਜਹਨ ਨੂੰ ਨਾ ਜਮਾਂ ਕਬੂਲ

ਮਾਂ ਢਿੱਡੋਂ ਜਮ ਬੱਚੇ ਜਗ ਵਿੱਚ ਲਿਆਈ

ਬਾਪ ਨੇ ਮਸ਼ੱਕਤ ਕਰ ਪਾਲਿਆ ਉਨ੍ਹੇਂ ਭਾਈ

ਦੇਖ ਭਾਲ ਕੀਤੀ ਕਰਾਈ ਪੜਾਈ ਲਿਖਾਈ

ਬੱਚਿਆਂ ਦੀ ਖਾਤਰ ਮਾਪਿਆਂ ਜਵਾਨੀ ਗਵਾਈ

ਕਾਬਲ ਬੱਚੇ ਮਾਰਨ ਉਡਾਰੀ

ਕਰ ਜਾਣ ਘਰ ਆਲਣਾ ਖਾਲੀ

ਬੁੱਢਾ ਬੁੱਢੀ ਰਹਿ ਜਾਣ ਤਨਹਾ

ਬੱਚੇ ਨਾ ਕਰਨ ਉਨ੍ਹਾਂ ਦੀ ਪ੍ਰਵਾਹ

ਪਿਛੋਕੜ ਕਰੇ ਭਵਿੱਖ ਲਈ ਕੁਰਬਾਨੀ

ਭਵਿੱਖ ਨਾ ਕਰੇ ਪਿਛੋਕੜ ਲਈ ਸੱਚ ਜਾਣੀ

ਪਿਛੋਕੜ ਦੀ ਸੋਚ ਉਨ੍ਹਾਂ ਨਾਕਾਮੀ ਦਾ ਨਾ ਬਣੇ ਕਾਰਨ

ਸੋ ਆਜ਼ਾਦ ਕਰੋ ਬੱਚਿਆਂ ਨੂੰ ਭਵਿੱਖ ਉਹ ਆਪਣਾ ਸਵਾਰਨ

ਪਿਛੋਕੜ ਦੀ ਖਿਚ ਛੱਡ ਜੱਗ ਵਧਿਆ ਅੱਗੇ

ਅੱਜ ਭਵਿੱਖ ਲਈ ਕਰੇ ਪਿਛੋਕੜ ਨੂੰ ਨਾ ਚੰਗਾ ਲੱਗੇ

ਪਿਛੋਕੜ ਪਿੱਛੇ ਅੱਗੇ ਭਵਿੱਖ ਇਹ ਕੁਦਰਤ ਦਾ ਅਸੂਲ

ਪਿਛੋਕੜ ਨੂੰ ਭਵਿੱਖ ਚੰਗਾ ਲੱਗੇ ਜਾਂ ਨਾ ਕਰਨਾ ਪੈਂਣਾ ਕਬੂਲ

,,,

भविख कबूल


जिंदगी दे कुश ऐसे असूल

मेरा जहन नू ना कदी कबूल

मां डिड जम बच्चे जग विच लाई 

बाप ने मशक्कत कर पालिआ उन्हें भाई

देख भाल किती कराई पराई लिखाई

बच्चियां दी खातर जवानी मापियान गवाई

काबल बचे मारन उड़ारी

घर आलना कर जान खाली

बूढ़ा बूढ़ी रह जान तनहा

बचे ना करण उन की परवाह

पिछोकर करे भाविख लई कुर्बानी

भाविख ना करे पिछोकर लाई सच जानी 

पिछोकर दी सोच उन्हां दी नाकामी दा ना बने कारण

सो आज़ाद करो बच्चियां नू ओह अपना भाविख सवार्न

पिछोकर दी खींच छड़ जग बढ़िया आगे

आज भाविख लई करे पिछोकर नू ना चंगा लगे 

पिछोकर पीछे भाविख आगे यह कुदरत दा असूल

पिछोकर नू भाविख चंगा लगे जा ना करना पैना कबूल


 


No comments:

Post a Comment