Tuesday, November 19, 2024

ਵਿਆਹ ਕੀਤਾ ਨਹੀਂ ਕੀਤੀ ਖਤਾ p4

       ਵਿਆਹ ਕੀਤਾ ਨਹੀਂ ਕੀਤੀ ਖਤਾ


ਹੇ ਰੱਬਾ ਮੈਂਨੂੰ ਬਚਾ

ਹੋ ਗਈ ਮੈਥੋਂ ਖਤਾ

ਕਰ ਲਿਆ ਇਹਦੇ ਨਾਲ ਵਿਆਹ

ਸਕੂਨ ਆਪਣਾ ਮੈਂ ਬੈਠਾ ਗਵਾ

ਸੋਚਿਆ ਸੀ ਇਹ ਸ਼ਰਮੀਲੀ ਸਿੱਧੀ

ਨਿਕਲੀ ਬੜਬੋਲੀ ਗੁੰਝਲੀ ਗੁੱਥੀ

ਦੱਸੇਂ ਨਾ ਕਹੇ ਬੁੱਝ ਕੀ ਮੇਰੇ ਮਨ

ਪੱਲੇ ਨਾ ਪਏ ਚਾਹੇ ਜਾਂਵਾਂ ਜਾਦੂਗਰ ਬਣ

ਹਾਰ ਹੀਰਿਆਂ ਨਾਲ ਉਸੇ ਰਜ ਨਾ ਆਏ

ਤਾਨੇ ਮਾਰੇ ਕਹੇ ਪੈਸੇ ਤੂੰ ਘੱਟ ਕਮਾਏ

ਮਹਿਫ਼ਲ ਵਿੱਚ ਮੈਂਨੂੰ ਬੋਲਣ ਨਾ ਦਏ

ਚੁੱਪ ਰਹਿ ਥੋਹ ਨਹੀਂ ਤੈਂਨੂੰ ਮੈਂਨੂੰ ਕਹੇ

ਦੋਸਤਾਂ ਦਿਆਂ ਚੰਗਿਆਂ ਆਦਤਾਂ ਨਾਲ ਕਰੇ ਮੇਰੀ ਤੁਲਣਾ

ਉਹ ਬੀਵੀ ਲਈ ਆਹ ਕਰਨ ਔਹ ਕਰਨ ਪੈਂਦਾ ਮੈਂਨੂੰ ਸੁਣਨਾ

ਅਸੀਂ ਵੀ ਹੁਣ ਭੇਦ ਉਸ ਦਾ ਪਾਇਆ

ਬੁੱਢੇ ਹੋ ਉਸ ਨਾਲ ਜੀਣ ਦਾ ਵੱਲ ਆਇਆ

ਆਪ ਨਾ ਸੋਚੀਏ ਚੱਲੀਏ ਉਸ ਦੇ ਪਿੱਛੇ

ਉਹ ਕਰੇ ਅਸੀਂ ਬੇਫਿਕਰੇ ਦਿਨ ਲੰਘਣ ਅੱਛੇ

ਖਤਾ ਨਹੀਂ ਕੀਤੀ ਜਦ ਕੀਤਾ ਉਸ ਨਾਲ ਵਿਆਹ

ਸ਼ੁਕਰ ਕਰਾਂ ਉਸ ਨਾਲ ਰਹਿ ਲਵਾਂ ਜੀਣ ਦਾ ਮਜ਼ਾ

ਗਲਤਫਹਿਮੀ ਮੇਰੀ ਰਹੀ ਮੈਂ ਨਹੀਂ ਕੀਤੀ ਖਤਾ

ਮੁੜ ਰਬ ਨੂੰ ਨਾ ਪੁਕਾਰਾਂ ਕਿ ਰਬ ਮੈਂਨੂੰ ਬਚਾ

,,,, 

  विहा कीता नहीं किती खता 


हे रबा मैनू बचा

 हो गई मेरे तों खता 

कर लिया एहडे नाल विहा 

सकूं अपना मैं बैठा गवा

सूचियां सी एह शर्मीली सीधी

निकली बड़बोली गुझाली गुथी

दसे ना कहे बुझ की मेरे मन

पले ना पए चाहे जादूगर जवां बन

हर हीरों नक उसे रज ना आए

ताहने मारे कहे पैसे तूं घर कमाए

महफिल विच मैनू बोलन न दे

चुप रह थओह नहीं तनू मैनू कहे

दोस्ता दिया चांगीआन आदतें नाल करे मेरी तुलना

ओह बीवी लिए यह करण ओह करम पैदा मैनू सुनना

आसीन वि हुन भेद उस दा पाया

बूढ़े हो उस नाल जीन दा वल आइए

आप न सोचिए  चलिए उस दे पीछे

ओह करे आसीन बेफिक्र दिन लंगन आशे

खता नहीं किती जद कीता उस नाल विहा 

शुक्र करा उस नाल रह लवां जीन दा मज़ा

गलत फेमी मेरी रही मैंनहीन किती खता

फिर रब नू ना पुकारें की रब मैनू बचा








No comments:

Post a Comment