ਖੱਖਰ ਨਹੀਂ ਛੇੜਨਾ
ਪਤਾ ਨਹੀਂ ਕੀ ਮੇਰੇ ਮਨ ਆਈ
ਬੁੱਢੀ ਨੂੰ ਛੇੜ ਬੈਠਾ ਮੈਂ ਸ਼ੌਦਾਈ
ਕਹਿਆ ਪਹਿਲਾਂ ਵਰਗਾ ਪਿਆਰ ਨਹੀਂ ਕਰਦੀ
ਮੇਰਾ ਕੀ ਹਾਲ ਪੂਰਾ ਖਿਆਲ ਨਹੀਂ ਰੱਖਦੀ
ਮਨ ਪਸੰਦ ਦਾ ਮੇਰੇ ਲਈ ਖਾਣਾ ਸੀ ਬਣੌਂਦੀ
ਆਪ ਬਾਦ ਵਿੱਚ ਪਹਿਲੋਂ ਮੈਂਨੂੰ ਸੀ ਖਲੌਂਦੀ
ਮਿੱਠੀ ਹੁੰਦੀ ਸੀ ਤੇਰੀ ਬਣਾਈ ਚਾਹ
ਸ਼ਾਮ ਘਰ ਆਏ ਪੈਰੀਂ ਹੱਥ ਦਿੰਦੀ
ਸੀ ਲਾਅ
ਪਿਆਰ ਨਾਲ ਹੁਣ ਕਦੀ ਹੱਥ ਨਹੀਂ ਲਾਇਆ
ਜਦ ਮੈਂ ਲਾਇਆ ਟੋਕਿਆ ਸ਼ਰਮ ਖਾ ਸੁਣਾਇਆ
ਉਸ ਨੇ ਵੀ ਅੱਗੋਂ ਦੋ ਸੁਣਾਈ
ਜੁੱਤੇ ਨਹੀਂ ਮਾਰੇ ਪਤ ਚੰਗੀ ਲਾਹੀ
ਕਹੇ ਨਿਕੰਮਾ ਵੇਹਲਾ ਤੈਂਨੂੰ ਨਾ ਕੰਮ ਨਾ ਕਾਜ
ਮੰਜੇ ਤੋੜੇਂ ਦਿਨ ਭਰ ਮੂੰਹ ਚੱਲੇ ਖਾਏਂ ਮਣ ਅਨਾਜ
ਗੋਗੜ ਤੇਰੇ ਤੋਂ ਸਾਂਭੀ ਨਾ ਜਾਏ ਵਧਿਆ ਤੇਰਾ ਭਾਰ
ਸ਼ੂਗਰ ਤੇਰੀ ਜਾਦਾ ਡਾਕਟਰ ਚੀਨੀ ਦੀ ਕੀਤੀ ਮਨਾਹੀ
ਤੇਰੇ ਭਲੇ ਲਈ ਫਿਕੀ ਚਾਹ ਮੈਂ ਤੈਂਨੂੰ ਪਲਾਈ
ਪਿਆਰ ਦੀ ਉਮਰੇ ਤੈਂਨੂੰ ਪਿਆਰ ਕਰਨਾ ਨਾ ਆਇਆ
ਹੁਣ ਹੱਥ ਲਵਾ ਕੀ ਕਰਨਾ ਤੂੰ ਬੁੱਢਾ ਬੋੜਾ ਸਠਆਇਆ
ਬਲਾ ਬਣ ਚਿੜੀ ਛਿੜੀ ਕਰਨ ਲੱਗੀ ਬੁਰਾਈ
ਉੱਥੋਂ ਜੱਸਾ ਨਸਿਆ ਜਾਨ ਜੱਸੇ ਮਸੀਂ ਛਡਾਈ
ਬਸ ਉਹ ਦਿਨ ਗਿਆ ਆਹ ਦਿਨ ਆਇਆ
ਭੂੰਡਾਂ ਦਾ ਖੱਖਰ ਨਹੀਂ ਛੇੜਨਾ ਕੰਨੀ ਹੱਥ ਲਾਇਆ
,,,
खखर नहीं छेड़ना
पता नहीं की मेरे मन विच आई
बूढ़ी नू छेड़ बैठा मैं शौदाई
किहा पहलान वरगा प्यार नहीं करदी
मेरा की हाल पूरा खियाल नहीं रखदी
मन पसंद दा मेरे लई खाना सी बनौंदी
आप बाद पहलान मैनू सी ख़लौंडी
मीठी हुंडई सी तेरी बनाई चाह
शाम घर आए पैरों हाथ दिनदी सी ला
प्यार नाल हुन कदी हाथ नहीं लाया
जद मैं लाया टोकिया शर्म खा सुनाया
उस ने वी आगे दो सुनाई
जूते नहीं मारे पर खूब लाई
कहे नाकामा वहला ना कोई कम ना काज
मंजा तोड़ें मुंह दिन भर चले खाएं मन अनाज
गोगाड तेरे तों सांभी ना जाए वाडिया तेरा भार
शूगर तेरी जादा चीनी दी डाक्टर किती मनाही
तेरे भले लई चाह फीकी मैं तनू पिलाई
प्यार दी उम्र तनू प्यार करना ना आइए
हाथ लवा की करना तूं बूढ़ा बोड़ा सढआया
बला बन छिड़ी चिरि करण लगी बुराई
उठ जसा नसिया जान मांसी बचाई
बस ओह दिन गया एह दिन आइआ
भूढ़ान दा खखर नहीं छेड़ना कानी हाथ लाया
No comments:
Post a Comment